ਸੀਨੀਅਰ ਅਕਾਲੀ ਆਗੂ ਕੁਲਵਿੰਦਰ ਸਿੰਘ ਚੋਟੀਆਂ ਕਲਾਂ ਦੇ ਪਿਤਾ ਸਾਬਕਾ ਸਰਪੰਚ ਅਵਤਾਰ ਸਿੰਘ ਬਰਾੜ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਮੋਗਾ,20 ਨਵੰਬਰ (ਜਸ਼ਨ):ਸੀਨੀਅਰ ਅਕਾਲੀ ਆਗੂ ਕੁਲਵਿੰਦਰ ਸਿੰਘ ਚੋਟੀਆਂ ਕਲਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਬਰਾੜ ਸਾਬਕਾ ਸਰਪੰਚ ਚੋਟੀਆਂ ਕਲਾਂ ਸਦੀਵੀ ਵਿਛੋੜਾ ਦੇ ਗਏ। ਦੁੱਖ ਦੀ ਇਸ ਘੜੀ ਵਿੱਚ ਕੁਲਵਿੰਦਰ ਸਿੰਘ ਬਰਾੜ ਚੋਟੀਆਂ ਨਾਲ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ,ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਤਰਸੇਮ ਸਿੰਘ ਰੱਤੀਆਂ, ਚੇਅਰਮੈਨ ਜਗਤਾਰ ਸਿੰਘ ਰਾਜੇਆਣਾ , ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ,ਬੂਟਾ ਸਿੰਘ ਦੌਲਤਪੁਰਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ , ਬੂਟਾ ਸਿੰਘ ਸੋਸਣ ਸਾਬਕਾ ਸਰਪੰਚ, ਬਲਜੀਤ ਸਿੰਘ ਜੱਸ ਮੰਗੇਵਾਲਾ, ਸੁਖਦੇਵ ਸਿੰਘ ਨੰਬਰਦਾਰ, ਸੰਤੋਖ ਸਿੰਘ ਨੰਬਰਦਾਰ ,ਹੁਸ਼ਿਆਰ ਸਿੰਘ, ਰਵਿੰਦਰ ਸਿੰਘ ਸੰਘਾ ਡਰੋਲੀ ,ਸੁਖਵਿੰਦਰ ਸਿੰਘ ਬਰਾੜ ਕੋਟਲਾ    ,ਗੁਰਲਾਭ ਸਿੰਘ ਝੰਡੇਆਣਾ ,ਦਰਸ਼ਨ ਸਿੰਘ ਢਿੱਲੋਂ , ਇੰਦਰਜੀਤ ਸਿੰਘਾ ਕਾਹਨ ਸਿੰਘ ਵਾਲਾ, ਪਿਆਰਾ ਸਿੰਘ ਡਗਰੂ ,ਜੁਗਰਾਜ ਸਿੰਘ ,ਗੁਰਚਰਨ ਸਿੰਘ ਕਾਲੀਏ ਵਾਲਾ ਸਰਪੰਚ, ਕੁਲਵੰਤ ਸਿੰਘ ,ਹਰਜਿੰਦਰ ਸਿੰਘ ਚੋਟੀਆਂ, ਪ੍ਰਗਟ ਸਿੰਘ ਕੋਰੇਵਾਲਾ, ਹਰਮੇਲ ਸਿੰਘ ਖੁਖਰਾਣਾ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਰਾਜਨੀਤਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ।