ਜੋਧਾ ਸਿੰਘ ਬਰਾੜ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਬਰਾੜ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ

ਬਾਘਾਪੁਰਾਣਾ,20 ਨਵੰਬਰ (ਜਸ਼ਨ):ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਜੋਧਾ ਸਿੰਘ ਬਰਾੜ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਬਰਾੜ ਪਿਛਲੇ ਦਿਨੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਕਾਂਗਰਸ ਦੇ ਸਰਗਰਮ ਵਰਕਰ ਰਹੇ ਮਾਸਟਰ ਪ੍ਰੀਤਮ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸ਼ੋਕ ਦੀ ਲਹਿਰ ਹੈ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਅਹਿਮ ਸ਼ਖਸੀਅਤਾਂ ਵੱਲੋਂ ਮਾਸਟਰ ਪ੍ਰੀਤਮ ਸਿੰਘ ਦੇ  ਸਪੁੱਤਰ ਜੋਧਾ ਸਿੰਘ ਬਰਾੜ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹੈ। ਅੱਜ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ,ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ , ਚੇਅਰਮੈਨ ਸੁਖਚਰਨ ਸਿੰਘ ਛਿੰਦਾ,ਐਕਸੀਅਨ ਜਸਵੀਰ ਸਿੰਘ ,ਜਗਸੀਰ ਸਿੰਘ ਲੰਘੇਆਣਾ,ਜਸਵੀਰ ਕੌਰ ਸਮਾਲਸਰ,ਹਰਵਿੰਦਰ ਸਿੰਘ ਕਾਕਾ ,ਨੰਬਰਦਾਰ ਸੂਬਾ ਸਿੰਘ,ਰੁਪਿੰਦਰ ਸਿੰਘ ਕਨੇਡਾ,ਪ੍ਰੀਤਮ ਸਿੰਘ , ਹਰਾ ਸਿੰਘ ਕਨੇਡਾ,ਜਗੀਰ ਸਿੰਘ ,ਬੂਟਾ ਸਿੰਘ ,ਰਮੇਸ਼ ਕੁਮਾਰ ਤਹਿਸੀਲਦਾਰ ,ਭੋਲਾ ਸਿੰਘ ਸਮਾਧ ਭਾਈ ਬਲਾਕ ਪ੍ਰਧਾਨ ,ਜਨਰਲ ਸਕੱਤਰ ਕਾਂਗਰਸ ਗੁਰਬਚਨ ਸਿੰਘ ਬਰਾੜ,ਸੁੱਖਾ ਲਧਾਈਕੇ ,ਪੱਪੂ ਸਿੰਘ , ਰਾਣਾ ਸਿੰਘ, ਦਵਿੰਦਰ ਸਿੰਘ ਸੁਖਾਨੰਦ ,ਹਰਜੀਤ ਸਿੰਘ ਸਰਪੰਚ ਕੋਟਲਾ ,ਤੇਜਾ ਵੈਰੋਕੇ ,ਜਰਨੈਲ ਸਿੰਘ,ਆਤਮਾ ਸਿੰਘ ਪ੍ਰਧਾਨ,ਪ੍ਰੀਤਮ ਸਿੰਘ ਪ੍ਰਧਾਨ,ਹਰਪਾਲ ਸਿੰਘ ਕਾਲੇਕੇ ਅਤੇ ਇਲਾਕੇ ਦੇ ਪਤਵੰਤਿਆਂ ਨੇ  ਜੋਧਾ ਸਿੰਘ ਬਰਾੜ ਦੇ ਗ੍ਰਹਿ ਪਹੁੰਚ ਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ।