ਮਾਉਂਟ ਲਿਟਰਾ ਸਕੂਲ ਵਿਖੇ ਅੰਤਰਰਾਸਟਰੀ ਸਹਿਣਸ਼ੀਲਤਾ ਦਿਵਸ ਮੌਕੇ ਕਰਵਾਇਆ ਵਿਸ਼ੇਸ਼ ਸਮਾਗਮ

ਮੋਗਾ,16 ਨਵੰਬਰ (ਜਸ਼ਨ): ਮੋਗਾ ਲੁਧਿਆਣਾ ਜੀ ਟੀ ਰੋਡ ਤੇ ਸਥਿਤ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਸਹਿਣਸ਼ੀਲਤਾ ਦੀ ਲੋੜ ਬਾਰੇ ਸਿੱਖਿਅਤ ਕਰਨ ਵਾਸਤੇ ਵਿਸ਼ਵ ਸਹਿਣਸ਼ੀਲਤਾ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਪਿ੍ਰੰਸੀਪਲ ਡਾਕਟਰ ਨਿਰਮਲ ਧਾਰੀ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਅੰਤਰਰਾਸ਼ਟਰੀ ਦਿਵਸ ਚਿੰਤਾ ਦੇ ਮੁੱਦਿਆਂ ਤੇ ਸਿੱਖਿਅਤ ਕਰਨ ਅਤੇ ਮਨੁੱਖਤਾ ਦੀਆਂ ਗਤੀਵਿਧੀਆਂ ਨੂੰ  ਇਨਸਾਨੀ ਕਦਰਾਂ ਕੀਮਤਾਂ ਨਾਲ ਲਬਰੇਜ਼ ਕਰਨ ਲਈ ਮਨਾਇਆ ਜਾਂਦਾ ਹੈ। ਇਸ ਮੌਕੇ ਵੱਖ ਵੱਖ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਅਸਹਿਣਸ਼ੀਲਤਾ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਸਮਝਾਇਆ।  ਉਨ੍ਹਾਂ ਆਖਿਆ ਕਿ ਵਿਸ਼ਵ ਪੱਧਰ ਤੇ ਵੀ ਸਹਿਣਸ਼ੀਲਤਾ ਦੇ ਗੁਣ ਹੋਣੇ ਬਹੁਤ ਜ਼ਰੂਰੀ ਹਨ । ਇਨ੍ਹਾਂ ਗੁਣਾਂ ਸਦਕਾ ਹੀ ਲੋਕ ਆਪਸ ਵਿੱਚ ਸਦਭਾਵਨਾ ਭਰਪੂਰ ਮਾਹੌਲ ਵਿੱਚ ਵਿਚਰ ਸਕਦੇ ਹਨ।  ਉਨ੍ਹਾਂ ਆਖਿਆ ਕਿ ਸਹਿਣਸ਼ੀਲਤਾ ਦੇ ਗੁਣਾਂ ਸਦਕਾ ਸਮੁੱਚੇ ਸਮਾਜ ਵਿਚ ਸਦਭਾਵਨਾ ਭਰਪੂਰ ਮਾਹੌਲ ਬਣਿਆ ਰਹਿੰਦਾ ਹੈ ਅਤੇ ਇਹੀ ਸਦਭਾਵਨਾ ਭਰਿਆ ਮਾਹੌਲ ਦੁਨੀਆਂ  ਨੂੰ ਤਰੱਕੀ ਵੱਲ ਲੈ ਜਾ ਸਕਦਾ ਹੈ ਜੋ ਕਿ ਸਮੇਂ ਦੀ ਲੋੜ ਹੈ । ਇਸ ਮੌਕੇ ਸਮੂਹ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।