ਸ਼੍ਰੀ ਹੇਮੁਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਿਖੇ ਕਰਵਾਏ ਗਏ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ

ਕੋਟਈਸੇਖਾਂ,14 ਨਵੰਬਰ (ਜਸ਼ਨ): ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਰਾਜ ਪੱਧਰੀ ਕੰਪਿਊਟਰ ਅਧਾਰਿਤ ਪੀ.ਪੀ.ਟੀ ਮੁਕਾਬਲੇ ਸ਼੍ਰੀ ਹੇਮੁਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਿਖੇ ਕਰਵਾਏ ਗਏ। ਪੰਜਾਬ ਰਾਜ ਦੇ ਵੱਖ ਵੱਖ ਜ਼ਿਲਿਆਂ ਦੇ ਵਿਦਿਆਰਥੀਆਂ ਨੇ ਮਿਡਲ ਪੱਧਰ, ਹਾਈ ਪੱਧਰ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਹਨਾਂ ਮੁਕਾਬਲਿਆਂ ਦਾ ਉਦਘਾਟਨ ਰਾਕੇਸ਼ ਕੁਮਾਰ ਮੱਕੜ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੋਗਾ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਬਾਣੀ ਦੇ ਫਲਸਫੇ ਬਾਰੇ ਪ੍ਰੇਰਿਤ ਕੀਤਾ ਗਿਆ।ਇਹਨਾਂ ਮੁਕਾਬਲਿਆਂ ਦੇ ਨਤੀਜੇ ਬਾਰੇ ਨੋਡਲ ਇੰਚਾਰਜ ਦਿਲਬਾਗ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਡਲ ਪੱਧਰ ਤੇ ਪਹਿਲੀ ਪੁਜੀਸ਼ਨ ਸਿਮਰਨਜੀਤ ਕੌਰ ਸਕੰਹਸ ਭਿੰਡਰ ਕਲਾਂ ਜ਼ਿਲ੍ਹਾ ਮੋਗਾ, ਦੂਜੀ ਪੁਜੀਸ਼ਨ ਸੁਖਚੈਨ ਕੌਰ ਸਸਸਸ ਬਾਗ ਸਿਕੰਦਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਤੀਸਰੀ ਪੁਜੀਸ਼ਨ ਮਨਜੋਤ ਸਿੰਘ ਸਸਸਸ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਨੇ ਹਾਸਲ ਕੀਤੀ।ਹਾਈ ਪੱਧਰ ਦੇ ਮੁਕਾਬਲਿਆਂ ਵਿੱਚ ਤੇ ਪਹਿਲੀ ਪੁਜੀਸ਼ਨ ਹਰਜੋਤ ਸਿੰਘ ਸਹਸ ਚੜਿੱਕ ਜ਼ਿਲ੍ਹਾ ਮੋਗਾ, ਦੂਜੀ ਪੁਜੀਸ਼ਨ ਅਜੈ ਸਹਸ ਰੱਕੜਾ ਢਾਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਤੀਸਰੀ ਪੁਜੀਸ਼ਨ ਕਨਿਕਸ਼ਾ ਸਕੰਸਸਸ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ  ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਮੁਕਾਬਲਿਆਂ ਵਿੱਚ ਤੇ ਪਹਿਲੀ ਪੁਜੀਸ਼ਨ ਪ੍ਰਦੀਪ ਸਿੰਘ ਸਸਸਸ ਪੁੜੈਣ ਜ਼ਿਲ੍ਹਾ ਲੁਧਿਆਣਾ, ਦੂਜੀ ਪੁਜੀਸ਼ਨ ਜਸਵਿੰਦਰ ਸਿੰਘ ਸਸਸਸ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਤੀਸਰੀ ਪੁਜੀਸ਼ਨ ਰੇਣੂੰ ਮਹਿਰਾ ਸ਼ਹੀਦ ਮੱਖਣ ਸਿੰਘ ਸਸਸਸ ਪਠਾਨਕੋਟ ਨੇ ਹਾਸਲ ਕੀਤੀ।ਇਹਨਾਂ ਮੁਕਾਬਲਿਆਂ ਦੌਰਾਨ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ, ਟਰਾਫੀ ਅਤੇ ਸਰਟੀਫਿਕੇਟ ਨਾਲ ਅਤੇ ਭਾਗੀਦਾਰ ਵਿਦਿਆਰਥੀਆਂ ਨੂੰ ਟਰਾਫੀ ਅਤੇ ਸਰਟੀਫਿਕੇਟ ਨਾਲ ਅਤੇ ਗਾਈਡ ਅਧਿਆਪਕਾਂ ਨੂੰ  ਜਸਪਾਲ ਸਿੰਘ ਔਲਖ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੋਗਾ, ਰਾਕੇਸ਼ ਕੁਮਾਰ ਮੱਕੜ, ਕੁਲਵੰਤ ਸਿੰਘ ਸੰਧੂ ਚੇਅਰਮੈਨ, ਸ਼੍ਰੀ ਹੇਮੁਕੰੁਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ, ਰਣਜੀਤ ਕੌਰ ਸੰਧੂ, ਐਮ.ਡੀ, ਸ਼੍ਰੀ ਹੇਮੁਕੰੁਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ, ਪਿ੍ਰੰਸੀਪਲ ਜਸਵਿੰਦਰ ਸਿੰਘ, ਸਕੰਸਸਸ ਮੋਗਾ ਅਤੇ ਪਿ੍ਰੰਸੀਪਲ ਸ੍ਰੀਮਤੀ ਮੰਜੂ, ਸਕੰਸਸਸ ਧਰਮਕੋਟ,ਦਿਲਬਾਗ ਸਿੰਘ ਬਰਾੜ ਅਤੇ ਬਰਿੰਦਰਜੀਤ ਸਿੰਘ ਬਿੱਟੂ ਵੱਲੋਂ  ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਜਸਪਾਲ ਸਿੰਘ ਔਲਖ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੋਗਾ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ੍ਰੀ ਗੁਰੂੁ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਅਨੁਸਾਰ ਚੰਗੀ ਜੀਵਨ ਜਾਚ ਸਬੰਧੀ ਪ੍ਰੇਰਿਤ ਕੀਤਾ ਅਤੇ ਸਕੂਲ ਵੱਲੋਂ ਇਸ ਸਮਾਗਮ ਲਈ ਕੀਤੇ ਗਏ ਉਚੇਚੇ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ ਗਈ।ਮੁਕਾਬਲਿਆਂ ਵਿੱਚ ਜੇਤੂ ਅਤੇ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।ਸਟੇਜ ਦਾ ਸੰਚਾਲਨ ਸ੍ਰੀ ਜਸਵਿੰਦਰ ਸ਼ਰਮਾ ਨੇ ਖੁਬਸੂਰਤ ਢੰਗ ਨਾਲ ਕੀਤਾ।ਇਹਨਾਂ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜਸਪਾਲ ਸਿੰਘ ਔਲਖ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੋਗਾ ਵੱਲੋਂ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ ਰਣਜੀਤ ਕੌਰ ਸੰਧੂ, ਪਿ੍ਰੰਸੀਪਲ ਜਸਵਿੰਦਰ ਸਿੰਘ, ਪਿ੍ਰੰਸੀਪਲ ਮੰਜੂ, ਦਿਲਬਾਗ ਸਿੰਘ ਬਰਾੜ, ਵਿਕਾਸ ਚੋਪੜਾ, ਬਰਿੰਦਰਜੀਤ ਸਿੰਘ ਬਿੱਟੂ, ਹਰਸਿਮਰਨ ਸਿੰਘ, ਜਸਵਿੰਦਰ ਸ਼ਰਮਾ, ਜੋਗਿੰਦਰ ਸਿੰਘ ਬਰਾੜ ਅਤੇ ਮੁਕਾਬਲਿਆਂ ਦੀ ਪੁੂਰੀ ਜ਼ਿੰਮੇਵਾਰੀ ਅਤੇ ਨਿਰਪੱਖਤਾ ਨਾਲ ਜੱਜਮੈਂਟ ਦੀ ਡਿਊਟੀ ਨਿਭਾਉਣ ਵਾਲੇ ਸਮੁੂਹ ਅਧਿਆਪਕਾਂ  ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਪੱਤਰ ਦਿੱਤੇ ਗਏ।