ਬਜ਼ਮ-ਏ-ਅਦਬ ਸਭਾ ਦਾ ਸਾਹਿਤਕ ਸਮਾਗਮ ਮੋਗਾ ਦੇ ਫਰੀਡਮ ਫਾਈਟਰ ਭਵਨ ਵਿਖੇ,10 ਨਵੰਬਰ ਨੂੰ ਹੋਵੇਗਾ:ਕਰਨਲ ਬਾਬੂ ਸਿੰਘ

ਮੋਗਾ,8 ਨਵੰਬਰ (ਜਸ਼ਨ): ਅੱਜ ਸੰਸਾਰ ‘ਚ ਸ਼੍ਰੀ ਗੁਰੂ ਨਾਨਕ ਦੇਵ ਦਾ 550 ਵਾਂ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਇਸ ਮਹਾਨ ਉਤਸਵ ਨੂੰ ਸਨਮੁੱਖ ਰੱਖਦਿਆਂ ਲੈਫ. ਕਰਨਲ ਬਾਬੂ ਸਿੰਘ ਵੱਲੋਂ ਆਪਣੀ ਲਿਖੀ ਪੁਸਤਕ ‘‘ਪੂਰਾ ਜਿਹਨਾਂ ਤੋਲਿਆ’’ ਨੂੰ 10 ਨਵੰਬਰ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ । ਫਰੀਡਮ ਫਾਈਟਰ ਭਵਨ ਮੋਗਾ ਵਿਖੇ ਬਜ਼ਮ ਏ ਅਦਬ ਦੀ ਵਿਸ਼ੇਸ਼ ਸਭਾ ਦੀ ਸਾਹਿਤਕ ਇਕੱਤਰਤਤਾ ਦੌਰਾਨ ਇਸ ਪੁਸਤਕ ਨੂੰ ਰਿਲੀਜ਼ ਕਰਨ ਦਾ ਪ੍ਰਗਰਾਮ ਉਲੀਕਿਆ ਗਿਆ ਹੈ। ਇਸ ਪੁਸਤਕ ਨੂੰ ਲੋਕ ਅਰਪਣ ਕਰਨ ਅਤੇ ਇਸ ਸਮਾਗਮ ਵਿਚ ਸਮੂਹ ਲੇਖਕਾਂ ਨੂੰ ਸੱਦਾ ਦਿੰਦਿਆਂ ਕਰਨਲ ਬਾਬੂ ਸਿੰਘ ਨੇ ਅਪੀਲ ਕੀਤੀ ਹੈ ਕਿ 10 ਨਵੰਬਰ ਦਿਨ ਐਤਵਾਰ ਨੂੰ ਹੋਣ ਵਾਲੇ ਸਮਾਗਮ ’ਤੇ ਜ਼ਰੂਰ ਪਹੰੁਚਣ । ਉਹਨਾਂ ਸਮੂਹ ਸਾਹਿਤਕ ਸਭਾਵਾਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਸਮਾਗਮ ਵਿਚ ਪਹੰੁਚ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਸੀਸਾਂ ਅਤੇ ਖੁਸ਼ੀਆਂ ਪ੍ਰਾਪਤ ਕਰਨ । ਉਹਨਾਂ ਇਹ ਵੀ ਆਖਿਆ ਕਿ ਸਮੂਹ ਸਭਾਵਾਂ ਦੇ ਮੁਖੀ ਆਪਣੀ ਸਭਾ ਦੇ ਮੈਂਬਰਾਂ ਨੂੰ ਇਸ ਪ੍ਰੋਗਰਾਮ ਸਬੰਧੀ ਸੂਚਿਤ ਕਰਨ ਤਾਂ ਕਿ ਸਮੂਹ ਲੇਖਕ,ਕਵੀ ਅਤੇ ਸਾਹਿਤਕ ਹਸਤੀਆਂ ਇਸ ਸਮਾਗਮ ਵਿਚ ਪਹੰੁਚ ਸਕਣ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਸਬੰਧੀ ਕੁਝ ਕਹਿਣਾ ਅਤੇ ਕੁਝ ਲਿਖਣਾ ਉਹਨਾਂ ਦੇ ਵਸ ਦੀ ਗੱਲ ਨਹੀਂ ਹੈ ਪਰ ਫਿਰ ਵੀ ਆਪਣੀ ਤੁਛ ਬੁੱਧੀ ਅਨੁਸਾਰ ਉਹਨਾਂ ਗੁਰੂ ਸਾਹਿਬ ਦੀ ਉਸਤਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਸਮੂਹ ਸੱਜਣਾ ਦੀ ਬਹੁਮੱਲੀ ਹਾਜ਼ਰੀ ਉਹਨਾਂ ਲਈ ਇਕ ਆਸ਼ੀਰਵਾਦ ਦਾ ਕੰਮ ਜ਼ਰੂਰ ਕਰੇਗੀ ਅਤੇ ਉਹਨਾਂ ਨੂੰ ਭਵਿੱਖ ਵਿਚ ਲਿਖਣ ਲਈ ਉਤਸ਼ਾਹਿਤ ਕਰਦੀ ਰਹੇਗੀ।