ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਸ੍ਰੀ ਗੁਰੁੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਪਰਪਿਤ ਪਾਠ ਕਰਵਾਏ ਗਏ

ਕੋਟਈਸੇ ਖਾਂ,8 ਨਵੰਬਰ (ਜਸ਼ਨ): ਧੰਨ-ਧੰਨ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ.ਸਕੂਲ ਕੋਟ-ਈਸੇ-ਖਾਂ ਵਿਖੇ  ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ  ਸਮੂਹ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸ੍ਰੀ ਜਪੁਜੀ ਸਾਹਿਬ  ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਵਿਦਿਆਰਥੀਆ ਵੱਲੋਂ ਇਕਾਗਰ ਮਨ ਹੋ ਕੇ ਪਾਠ ਕੀਤੇ ਗਏ ਅਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਪਾਠ ਸਰਵਣ ਕੀਤੇ ਗਏ ।ਇਸ ਮੌਕੇਂ ਨੌਵੀਂ ਕਲਾਸ ਦੇ ਵਿਦਿਆਰਥੀ ਗੁਰਲੀਨ ਕੌਰ ,ਰਣਦੀਪ ਕੌਰ,ਰਮਨਦੀਪ ਕੌਰ,ਕਿਰਨਦੀਪ ਕੌਰ,ਪ੍ਰਭਜੀਤ ਕੌਰ,ਨਵਜੋਤ ਕੌਰ,ਨਵਜੋਤ ਕੌਰ,ਬਵਿਤਾ, ਸੁਖਜੀਤ ਕੌਰ, ਅਰਸ਼ਦੀਪ ਕੌਰ ਅਤੇ ਕਮਲਜੀਤ ਸਿੰਘ ਵੱਲੋਂ  ਸ਼ਬਦ ‘‘ਆਵਹੋ ਸਿੱਖ ਸਤਿਗੁਰ ਕੇ ਪਿਆਰਿਓ ਗਾਵਹਿੁ ਸਾਚੀ ਬਾਣੀ’’ ,‘‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਇ’’ ਦਾ ਗਾਇਣ ਕੀਤਾ ।

ਇਸ ਉਪਰੰਤ ਆਨੰਦ ਸਾਹਿਬ ਦਾ ਪਾਠ ਉਪਰੰਤ ਅਰਦਾਸ ਹੋਈ । ਅਰਦਾਸ ਉਪਰੰਤ ਗੁਰੂੁ ਕਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਗੁਰੁੂ ਸਾਹਿਬ ਜੀ ਦੀ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਨਾ ਕੀਤੀ।