ਵਿਜੀਲੈਂਸ ਜਾਗਰੂਕਤਾ ਹਫਤੇ ‘ਤੇ ਪਾਵਰਗਿ੍ਰਡ ਮੋਗਾ ਨੇ ਕਰਵਾਇਆ ਰੋਡ ਮਾਰਚ

ਮੋਗਾ,6 ਨਵੰਬਰ (ਜਸ਼ਨ):ਲੋਕਾਂ ਨੂੰ ਭਿ੍ਰਸ਼ਟਾਚਾਰ  ਖਿਲਾਫ਼ ਜਾਗਰੂਕ ਕਰਨ ਲਈ ਪਾਵਰਗਿ੍ਰਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਮੋਗਾ ਵਲੋਂ ਰੋਡ ਮਾਰਚ ਕੱਢਿਆ ਗਿਆ ।  ਇਸ ਰੋਡ ਮਾਰਚ ’ਚ ਸਰਕਾਰੀ ਕੰਨਿਆ ਸੀਨੀਅਰ  ਸੈਕੰਡਰੀ ਸਕੂਲ ਮੋਗਾ ਦੀਆਂ ਲਗਭਗ 200 ਵਿਦਿਆਰਥਣਾਂ ਅਤੇ 10 ਅਧਿਆਪਕਾਂ ਤੋਂ ਇਲਾਵਾ ਪਾਵਰਗਿ੍ਰਡ ਮੋਗਾ ਦੇ ਮੁਲਾਜ਼ਮਾਂ ਨੇ ਆਪਣੇ ਪਰਿਵਾਰਾਂ ਸਮੇਤ ਭਾਗ ਲਿਆ । ਸਰਕਾਰੀ ਕੰਨਿਆ ਸਕੂਲ ਤੋਂ ਆਰੰਭ ਹੋਇਆ ਇਹ ਰੋਡ ਮਾਰਚ ਲੋਕਾਂ ਨੂੰ ਭਿ੍ਰਸ਼ਟਾਚਾਰ  ਖਿਲਾਫ਼ ਜਾਗਰੂਕ ਕਰਦਾ ਮੇਨ ਬਾਜ਼ਾਰ, ਪ੍ਰਤਾਪ ਰੋਡ , ਚੈਂਬਰ ਰੋਡ , ਰੇਲਵੇ ਰੋਡ ਤੋਂ ਵਾਪਿਸ ਹੁੰਦੇ ਹੋਏ ਮੁੜ ਸਰਕਾਰੀ ਕੰਨਿਆ ਸਕੂਲ ਵਿਖੇ ਸਮਾਪਤ ਹੋਇਆ। ਸਕੂਲ ਪਹੁੰਚਣ ’ਤੇ ਸੰਖੇਪ ਸਮਾਗਮ ਦੌਰਾਨ ਪਾਵਰਗਿ੍ਰਡ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਭਿ੍ਰਸ਼ਟਾਚਾਰ ਦੀ ਬੀਮਾਰੀ ਸਾਡੇ ਸਮਾਜ ਨੂੰ ਦਿਨੋਂ ਦਿਨ ਖੋਖਲਾ ਕਰ ਰਹੀ ਹੈ ਅਤੇ ਇਸ ਬੁਰਾਈ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਭਿ੍ਰਸ਼ਟਾਚਾਰ ਵਿਰੁੱਧ ਮਨਾਏ ਜਾ ਰਹੇ ਸਪਤਾਹ ਅਧੀਨ ਕਰਵਾਏ ਇਸ ਰੋਡ ਸ਼ੋਅ ਦਾ ਮੰਤਵ ਵੀ ਆਮ ਲੋਕਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਕਰਨਾ ਹੈ ਤਾਂ ਜੋ ਰਿਸ਼ਵਤਖੋਰੀ ਦੀ ਬੁਰਾਈ ਨੂੰ ਜੜ ਤੋ ਖਤਮ ਕੀਤਾ ਜਾ ਸਕੇ। ਉਨਾਂ ਕਿਹਾ ਕਿ ਨੌਜਵਾਨ ਪੀੜੀ ਸਮਾਜ ਨੂੰ ਭਿ੍ਰਸ਼ਟਾਚਾਰ ਮੁਕਤ ਕਰਨ ਲਈ ਅਹਿਮ ਯੋਗਦਾਨ ਪਾ ਸਕਦੀ ਹੈ ਇਸ ਕਰਕੇ ਸਕੂਲੀ ਵਿਦਿਆਰਥੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ । ਉਨਾਂ ਕਿਹਾ ਕਿ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਮਨ ਵਿੱਚ ਇਹ ਪੱਕਾ ਵਿਸਵਾਸ਼ ਬਣਾ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਕੰਮ ਲਈ ਰਿਸ਼ਵਤ ਲੈਣਾ ਅਤੇ ਦੇਣਾ ਇਕ ਗੁਨਾਹ ਹੈ ਅਤੇ ਇਸ ਨੂੰ ਦਿ੍ਰੜ ਵਿਸਵਾਸ਼ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਰਿਸ਼ਵਤਖੋਰੀ ਵਰਗੀ ਲਾਹਣਤ ਹੀ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਬਣਦੀ ਹੈ ਅਤੇ ਇਸ ਵਰਤਾਰੇ ਨੂੰ ਠੱਲ ਪਾਉਣ ਲਈ ਅਜਿਹੇ ਜਾਗਰੂਕਤਾ ਰੋਡ ਸ਼ੋਅ ਮੀਲ ਪੱਥਰ ਸਾਬਿਤ ਹੋਣਗੇ।