ਮਾਉਟ ਲਿਟਰਾ ਜੀ ਸਕੂਲ ‘ਚ ਮੋਬਾਈਲ ਦੇ ਕੁਪ੍ਰਭਾਵਾਂ ਸਬੰਧੀ ਕਰਵਾਇਆ ਸੈਮੀਨਾਰ

ਮੋਗਾ, 30 ਅਕਤੂਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿੱਚ ਅੱਜ ਮੋਬਾਈਲ ਦੇ ਕੁਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਏਮਟੀ ਯੂਨੀਵਰਸਿਟੀ ਤੋਂ ਮਾਹਿਰਾਂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਇਸ ਮੌਕੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਮੋਬਾਈਲ ਦੀ ਲਤ ਅਤੇ ਇਸਦੇ ਦੁਸ਼ਪ੍ਰਭਾਅ ਸਬੰਧੀ ਜਾਗਰੂਕ ਕਰਕੇ ਮੋਬਾਈਲ ਦੇ ਨੁਕਸਾਨ ਅਤੇ ਲਾਭ ਬਾਰੇ ਦੱਸਿਆ ਗਿਆ। ਸਕੂਲ ਪਿ੍ਰੰਸੀਪਲ ਡਾ.ਨਿਰਮਲ ਧਾਰੀ ਨੇ ਕਿਹਾ ਕਿ ਸੈਮੀਨਾਰ ਦਾ ਮੱੁਖ ਮੰਤਵ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਹੈ ਕਿ ਮੋਬਾਈਲ ਦੀ ਆਦਤ ਕੈਰੀਅਰ ਦੇ ਵਿਕਾਸ ਅਤੇ ਵਿਕਾਸ ਲਈ ਕਿਵੇਂ ਵਿਘਨ ਪਾਉਦੀ ਹੈ। ਉਹਨਾਂ ਕਿਹਾ ਕਿ ਮਾਉਟ ਲਿਟਰਾ ਜੀ ਸਕੂਲ ਕੱਲ ਦੀ ਚੁਣੌਤੀਆਂ ਲਈ ਯੁਵਾ ਦਿਮਾਗ ਤਿਆਰ ਕਰਨ ਲਈ ਪ੍ਰਤੀਬੱਧ ਹੈ। ਉਹਨਾਂ ਕਿਹਾ ਕਿ ਸਕੂਲ ਵੱਲੋਂ ਸਮੇਂ-ਸਮੇਂ ਤੇ ਅਜਿਹੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ, ਤਾਂ ਜੋ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਉਹਨਾਂ ਕਿਹਾ ਕਿ ਇਸ ਪ੍ਰਕਾਰ ਦੇ ਸੈਮੀਨਾਰ ਸਕੂਲ ਵੱਲੋਂ ਅੱਗੇ ਵੀ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਤੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।