ਸਮੂਹ ਪੰਜਾਬੀ ਪਟਾਕਿਆਂ ਦੀ ਬਜਾਏ ਪੌਦੇ ਲਗਾ ਕੇ ਮਨਾਉਣ ਦੀਵਾਲੀ ਦਾ ਪਵਿੱਤਰ ਤਿਓਹਾਰ : ਸਰਵਜੀਤ ਸਿੰਘ ਹਨੀ ਸੋਢੀ

ਮੋਗਾ,26 ਅਕਤੂਬਰ (ਜਸ਼ਨ)- ਸੀਨੀਅਰ ਕਾਂਗਰਸੀ ਆਗੂ ਸਰਵਜੀਤ ਸਿੰਘ ਹਨੀ ਸੋਢੀ  ਨੇ ਮੋਗਾ ਵਾਸੀਆਂ ਨੂੰ ਦੀਵਾਲੀ ਅਤੇ ਵਿਸ਼ਵਕਰਮਾਂ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਦੀਵਾਲੀ ਸਭਨਾਂ ਲਈ ਖੁਸ਼ੀਆਂ ਖੇੜਿਆ ਭਰਪੂਰ ਹੋਵੇ ਅਤੇ ਸਮੁੱਚੀ ਲੁਕਾਈ ਦੀਆਂ ਆਪਸੀ ਪਿਆਰ ਦੀਆਂ ਤੰਦਾ ਹੋਰ ਮਜਬੂਤ ਹੋਣ। ਹਨੀ ਸੋਢੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਸਾਲ ਸਿੱਖ ਸੰਗਤਾਂ ਲਈ ਵੀ ਭਾਗਾਂ ਭਰਿਆ ਹੈ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਉਹ ਸਮੂਹ ਸੰਗਤ ਨੂੰ ਅਪੀਲ ਕਰਦੇ ਹਨ ਉਹ ਇਸ ਸੰਸਿਤਕ ਤਿਓਹਾਰ ਨੂੰ ਪਟਾਕਿਆਂ ਦੀ ਬਜਾਏ ਪੌਦੇ ਲਗਾ ਕੇ ਮਨਾਉਣ ਤਾਂ ਜੋ ਸੂਬਾ ਸਰਕਾਰ ਦੇ ਮਿਸ਼ਨ ’ਤੰਦਰੁਸਤ ਪੰਜਾਬ ’ ਦੀ ਪੂਰਤੀ ਕੀਤੀ ਜਾ ਸਕੇ।