ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਦੀਵਾਲੀ ਦਾ ਤਿਉਹਾਰ

ਕੋਟਈਸੇ ਖਾਂ,26 ਅਕਤੂਬਰ (ਜਸ਼ਨ): ਹਰ ਸਾਲ ਦੀ ਤਰ੍ਹਾਂ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਨੇ ਦੀਵਾਲੀ ਦਾ ਤਿਉਹਾਰ ਤੇ ਬੰਦੀ ਛੋੜ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ । ਵਿਦਿਆਰਥੀਆਂ ਦੁਆਰਾ ਬੁਲੇਟਿਨ ਬੋਰਡ ਅਤੇ ਹਾਊਸ ਬੋਰਡ ਬੜੇ ਹੀ ਵਧੀਆ ਢੰਗ ਨਾਲ ਸਜਾਏ ਗਏ। ਸਵੇਰ ਦੀ ਐਸਬਲੀ ਵਿੱਚ ਜਸਮੀਨ ਕੌਰ ਕਲਾਸ ਅੱਠਵੀਂ ਦੀ ਵਿਦਿਆਰਥਣ, ਕਿਰਨਦੀਪ ਕੌਰ ਸੱਤਵੀਂ ਕਲਾਸ ਦੀ ਵਿਦਿਆਰਥਣ  ਵੱਲੋਂ  ਦਿਵਾਲੀ ਨਾਲ ਸਬੰਧਿਤ ਵਿਚਾਰ ਪੇਸ਼ ਕੀਤੇੇ। ਚੋਥੀ ਕਲਾਸ ਦੇ ਵਿਦਿਆਰਥੀ ਨਵਜੋਤ ਸਿੰਘ ਨੇ “ਬੇਬੇ ਨਾਨਕੀ ਦਾ ਵੀਰ ਤਨ ਮਨ ਦਾ ਫਕੀਰ’ ਗੀਤ ਪੇਸ਼ ਕੀਤਾ।ਨੌਵੀਂ ਅਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਸਨਦੀਪ ਕੌਰ, ਹਰਮਨ ਕੌਰ , ਜੈਸਮੀਨ ਕੌਰ, ਸੁਖਮੀਤ ਗਰੋਵਰ, ਕੋਮਲਪ੍ਰੀਤ ਕੌਰ, ਮੁਸਕਾਨ, ਮਨਜੋਤ ਕੌਰ, ਨਵਜੋਤ ਕੌਰ, ਅਦੇਸ਼ਪ੍ਰਤਾਪ ਸਿੰਘ ਅਤੇ  ਸੁਖਮਨ ਸਿੰਘ ਢਿੱਲੋਂ ਨੇ ਅੰਦਰੂਨੀ ਪ੍ਰਦੂਸ਼ਣ ਨਾਲ ਸਬੰਧਤ ਨਾਟਕ ਪੇਸ਼ ਕੀਤਾ  ਜਿਸ ਵਿੱਚ ਦਰਸਾਇਆ ਕਿ ਦੀਵਾਲੀ ਨਾਲ ਸਬੰਧਿਤ ਪ੍ਰਦੂਸ਼ਣ ਖਤਮ ਕਰਨ  ਦੇ ਨਾਲ ਨਾਲ ਸਾਨੂੰ ਆਪਣਾ ਅੰਦਰੂਨੀ ਪ੍ਰਦੂਸ਼ਣ ਵੀ ਖਤਮ ਕਰਨਾ ਚਾਹੀਦਾ ਹੈ। ਇਸ ਸਮੇਂ ਕੋਆਰਡੀਨੇਟਰ ਮੈਡਮ ਗੁਰਸ਼ਰਨ ਕੌਰ ਨੇ ਗੁਰੂੁ ਨਾਨਕ ਦੇਵ ਜੀ ਦੇ 550ਵੈਂ ਪ੍ਰਕਾਸ਼ ਪੂਰਬ ਨਾਲ ਸਬੰਧਿਤ ਵਿਚਾਰ ਪੇਸ਼ ਕੀਤੇ। ਇਸ ਸਮੇਂ ਵਿਦਿਆਰਥੀਆਂ ਦੇ ਰੰਗੋਲੀ, ਥਾਲੀ ਸਜਾਉਣਾ,ਕਵਿਤਾਵਾਂ, ਗੀਤ ਅਤੇ ਡਾਂਸ ਮੁਕਬਾਲੇ ਵੀ ਕਰਵਾਏ ਗਏ ਜਿਸ ਵਿੱਚ ਰੈੱਡ, ਗ੍ਰੀਨ, ਬਲਿਊ ਅਤੇ ਯੈਲੋ ਹਾਊਸ ਦੇ ਵਿਦਿਆਰਥੀਆ ਨੇ ਭਾਗ ਲਿਆ।ਵਿਦਿਆਰਥੀ ਇੱਕ-ਦੂਜੇ ਨੂੰ ਪਿੱਛੇ ਛੱਡ ਕੇ ਜਿੱਤਣ ਲਈ ਉਤੇਜਿਤ ਦਿਖਾਈ ਦੇ ਰਹੇ ਸਨ ।ਸਭ ਤੋਂ ਵਧੀਆਂ  ਹਾਊਸ ਬੋਰਡ ਯੈਲੋ ਹਾਊਸ ਲੜਕੀਆਂ ਅਤੇ ਰੈੱਡ ਹਾਊਸ ਲੜਕਿਆ ਦਾ ਸੀ। ਇਸ ਸਮੇਂ  ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ  ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸ ਸਬੰਧੀ ਜਾਣੂ ਕਰਵਾਇਆ। ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਹਦਾਇਤ ਕੀਤੀ।