”ਯੁਵਕ ਅਤੇ ਵਿਰਾਸਤੀ ਮੇਲੇ ਨੇ ਦੂਜੇ ਦਿਨ ਵੀ ਬੰਨ੍ਹਿਆਂ ਰੰਗ, ਵਿਰਾਸਤੀ ਮੇਲੇ ਨੇ ਦੂਜੇ ਦਿਨ ਵੀ ਦਰਸਕਾਂ ਨੂੰ ਕੀਲਿਆ”

ਮੋਗਾ,25 ਅਕਤੂਬਰ (ਜਸ਼ਨ): ਯੁਵਕ ਸੇਵਾਵਾਂ ਵਿਭਾਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਸਦਕਾ ਯੁਵਕ ਅਤੇ ਵਿਰਾਸਤੀ ਮੇਲੇ ਨੇ ਦੂਜੇ ਦਿਨ ਵੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ,ਮੋਗਾ ਵਿਖੇ ਜੋਸ਼ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਿਆ । ਦੂਜੇ ਦਿਨ ਦੇ ਮੁੱਖ ਮਹਿਮਾਨ ਸ.ਨਿਧੜਕ ਸਿੰਘ ਬਰਾੜ ਆਰ. ਟੀ. ਆਈ. ਕਮਿਸ਼ਨਰ ਪੰਜਾਬ ਸਰਕਾਰ ਨੇ ਸੁਖਾਨੰਦ ਕਾਲਜ ਨੂੰ ਇਲਾਕੇ ਦੀ ਸ਼ਾਨ ਕਹਿ ਕੇ ਸਤਿਕਾਰਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਅਤੇ ਸਮਾਜ ਦੁਆਰਾ ਉਲੀਕੇ ਅਨੁਸ਼ਾਸਨ ਵਿੱਚ ਰਹਿ ਕੇ ਅਗਾਂਹ ਵਧਣ ਲਈ ਪ੍ਰੇਰਿਆ। ਇਸ ਦਿਨ ਪਹਿਲੇ ਦਿਨ ਦੇ ਰਹਿੰਦੇ ਨਤੀਜੇ ਐਲਾਨੇ ਗਏ ਅਤੇ ਨਵੀਆਂ ਪ੍ਰਤੀਯੋਗਤਾਵਾਂ ਲਈ ਵੱਖ ਵੱਖ ਕਾਲਜਾਂ ਦੇ ਪ੍ਰਤੀਯੋਗੀਆਂ ਨੂੰ ਸੱਦਾ ਦਿੱਤਾ ਗਿਆ । ਮੁੱਖ ਮੰਚ ਤੇ ਚੱਲੀਆਂ ਪ੍ਰਤੀਯੋਗਤਾਵਾਂ ਵਾਰ ਅਤੇ ਕਲੀ ਗਾਇਨ,ਕਵਿਸ਼ਰੀ,ਮਿਮਿੱਕਰੀ,ਸਕਿੱਟ,ਭੰਡ, ਹਿਸਟਰੌਨਿਕ ਦੇ ਨਾਲ ਨਾਟਕਾਂ ਦੀ ਜ਼ਬਰਦਸਤ ਪੇਸ਼ਕਾਰੀ ਕੀਤੀ ਗਈ । ਦੂਜੇ ਮੰਚ ਤੇ ਵਾਦ ਵਿਵਾਦ,ਭਾਸ਼ਣ,ਮੁਹਾਵਰੇਦਾਰ-ਵਾਰਤਾਲਾਪ ਕਵਿਤਾ ਉਚਾਰਣ ਅਤੇ ਜਨਰਲ ਕੁਇਜ਼ ਵਿੱਚ ਪ੍ਰਤੀਯੋਗੀਆਂ ਨੇ ਬਰਾਬਰ ਦੀ ਟੱਕਰ ਲਈ ।ਆੱਫ਼ ਸਟੇਜ ਆਇਟਮਾਂ ਵਿੱਚ”, ਗੁੱਡੀਆਂ-ਪਟੋਲੇ ਬਣਾਉਣਾ, ਛਿੱਕੂ, ਪਰਾਂਦਾ, ਨਾਲ਼ਾ, ਟੋਕਰੀ, ਪੀੜ੍ਹੀ, ਰੱਸਾ, ਇਨੂੰ, ਖਿੱਦੋ ਅਤੇ ਮਿੱਟੀ ਦੇ ਖਿਡੌਣੇ ਬਣਾਉਣਾ ਆਦਿ ਵਿਰਾਸਤੀ ਮੁਕਾਬਲੇ ਕਰਵਾਏ ਗਏ । ਨਵੇਂ ਨਤੀਜਿਆ ਮੁਤਾਬਕ ਗੀਤ ਮੁਕਾਬਲੇ ਵਿੱਚ ਮਾਨਸੀ ਸ਼ਰਮਾ,ਐਸ.ਡੀ. ਕਾਲਜ ਫ਼ਾਰ ਵੋਮੈੱਨ,ਮੋਗਾ ਨੇ ਪਹਿਲਾ ਸਥਾਨ ਕਮਲਪ੍ਰੀਤ ਕੌਰ ਜੀ.ਐੱਚ.ਜੀ ਇੰਸਟੀਚਿਊਟ ਆੱਫ਼ ਲਾਅ ਫ਼ਾੱਰ ਵੋਮੈੱਨ ਸਿੱਧਵਾਂ ਖੁਰਦ ਅਤੇ ਤੀਸਰਾ ਸਥਾਨ ਖ਼ਾਲਸਾ ਕਾਲਜ ਫ਼ਾੱਰ ਵੋਮੈਨ ਸਿੱਧਵਾਂ ਖੁਰਦ ਦੀ ਖੁਸ਼ੀ ਸ਼ਰਮਾ ਅਤੇ ਸੁਖਾਨੰਦ ਕਾਲਜ ਦੀ ਜਸਪ੍ਰੀਤ ਕੌਰ ਨੇ ਹਾਸਲ ਕੀਤਾ । ਲੋਕ ਗੀਤ ਵਿੱਚ ਜੀ.ਐੱਚ.ਜੀ. ਇੰਸਟੀਚਿਊਟ ਦੀ ਪਿ੍ਰਆ ਮਿਸ਼ਰਾ ਨੇ ਦੂਜਾ ਸਥਾਨ ਐਸ.ਡੀ.ਕਾਲਜ ਫ਼ਾੱਰ ਵੋਮੈੱਨ ਦੀ ਜੋਤੀ ਨੇ ਤੀਜਾ ਸਥਾਨ ਡੀ.ਏ.ਵੀ.ਕਾਲਜ ਫ਼ਾੱਰ ਵੋਮੈੱਨ ਫ਼ਿਰੋਜ਼ਪੁਰ ਦੀ ਇੰਦਰਜੀਤ ਕੌਰ ਅਤੇ ਸਵਾਮੀ ਗੰਗਾ ਗਿਰੀ ਕਾਲਜ ਰਾਏਕੋਟ ਦੀ ਕਿੰਦਰਜੀਤ ਕੌਰ ਨੇ ਹਾਸਲ ਕੀਤਾ । ਵਿਰਾਸਤੀ ਪ੍ਰਸ਼ਨੋਤਰੀ ਵਿੱਚ ਸ਼ਹੀਦ ਗੰਜ ਕਾਲਜ,ਮੁਦਕੀ ਦੀ ਟੀਮ ਨੇ ਪਹਿਲਾ ਸਥਾਨ,ਖ਼ਾਲਸਾ ਕਾਲਜ ਸਿੱਧਵਾਂ ਖੁਰਦ ਦੀ ਟੀਮ ਨੇ ਦੂਜਾ ਸਥਾਨ ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾੱਰ ਵੋਮੈੱਨ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ । ਇੰਸਟਾਲੇਸ਼ਨ ਵਿੱਚ ਐੱਸ.ਡੀ.ਐੱਸ ਕਾਲਜ ਫ਼ਾੱਰ ਵੋਮੈੱਨ,ਲੋਪੋਂ ਦਾ ਪਹਿਲਾ ਸਥਾਨ ਖ਼ਾਲਸਾ ਕਾਲਜ, ਸਿੱਧਵਾਂ ਦਾ ਦੂਜਾ ਸਥਾਨ ਅਤੇ ਸ਼ਹੀਦ ਗੰਜ ਕਾਲਜ, ਮੁਦਕੀ ਦਾ ਤੀਸਰਾ ਸਥਾਨ ਰਿਹਾ । ਆੱਨ ਦ ਸਪੌਟ ਪੇਂਟਿੰਗ ਵਿੱਚ ਲੋਪੋਂ ਕਾਲਜ ਦੀ ਨਵਦੀਪ ਕੌਰ ਨੇ ਪਹਿਲਾ ਅਤੇ ਸੰਦੀਪ ਕੌਰ ਨੇ ਤੀਜਾ ਸਥਾਨ ਅਤੇ ਸੁਖਾਨੰਦ ਕਾਲਜ ਦੀ ਪਲਵਿੰਦਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ । ਪੋਸਟਰ ਮੇਕਿੰਗ ਵਿੱਚ ਜੀ.ਐੱਚ.ਜੀ ਇੰਸਟੀਚਿਊਟ,ਸਿੱਧਵਾਂ ਖੁਰਦ ਨੇ ਪਹਿਲਾ,ਸੁਖਾਨੰਦ ਕਾਲਜ ਨੇ ਦੂਜਾ, ਖ਼ਾਲਸਾ ਕਾਲਜ ਫ਼ਾੱਰ ਵੋਮੈੱਨ ਸਿੱਧਵਾਂ ਖੁਰਦ ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਕਮਾਲਪੁਰਾ ਦੋਹਾਂ ਨੇ ਤੀਜਾ ਸਥਾਨ ਹਾਸਲ ਕੀਤਾ । ਸਟਿੱਲ-ਲਾਇਫ਼ ਵਿੱਚ ਲੋਪੋਂ ਕਾਲਜ ਦੀ ਜਸਵੀਰ ਕੌਰ ਨੇ ਪਹਿਲਾ ਅਤੇ ਕੋਮਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਸਵਾਮੀ ਗੰਗਾ ਗਿਰੀ ਕਾਲਜ ਦੀ ਪ੍ਰਭਜੋਤ ਕੌਰ ਅਤੇ ਡੀ.ਏ.ਵੀ.ਕਾਲਜ ਫ਼ਿਰੋਜ਼ਪੁਰ ਦੀ ਕੋਮਲ ਨੇ ਤੀਜਾ ਸਥਾਨ ਹਾਸਲ ਕੀਤਾ । ਕਾਰਟੂਨ ਬਣਾਉਣ ਵਿੱਚ ਸੁਖਾਨੰਦ ਕਾਲਜ ਦੀ ਮਨਪ੍ਰੀਤ ਕੌਰ ਨੇ ਪਹਿਲਾ, ਨੰਦਿਨੀ ਤਿਵਾੜੀ ਨੇ ਦੂਜਾ ਸਥਾਨ,ਸਵਾਮੀ ਗੰਗਾ ਗਿਰੀ ਕਾਲਜ, ਰਾਏਕੋਟ ਦੀ ਸੰਦੀਪ ਕੌਰ ਅਤੇ ਸੁਖਾਨੰਦ ਕਾਲਜ ਦੀ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਭਾਰਤੀ ਗਰੁੱਪ ਗਾਇਨ ਵਿੱਚ ਐੱਸ.ਡੀ.ਕਾਲਜ ,ਮੋਗਾ ਨੇ ਪਹਿਲਾ, ਡੀ.ਏ.ਵੀ.ਕਾਲਜ ਨੇ ਦੂਜਾ ਅਤੇ ਸਵਾਮੀ ਗੰਗਾ ਗਿਰੀ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਮੁਕਾਬਲੇ ਵਿੱਚ ਐੱਸ.ਡੀ.ਕਾਲਜ, ਮੋਗਾ ਦੀ ਜੈਸਿਕਾ ਨੇ ਵਿਅਕਤੀਗਤ ਪਹਿਲਾ,ਅਮਨਦੀਪ ਕੌਰ ਸ਼ਹੀਦ ਗੰਜ ਕਾਲਜ, ਮੁਦਕੀ ਨੇ ਦੂਜਾ ਅਤੇ ਡੀ.ਏ.ਵੀ.ਕਾਲਜ ਦੀ ਮੁਸਕਾਨ ਨੇ ਤੀਜਾ ਸਥਾਨ ਹਾਸਲ ਕੀਤਾ ।ਦੂਜੇ ਦਿਨ ਦੇ ਨਿਰਣਾਇਕ ਮੰਡਲ ਵਿੱਚ ਸ.ਹਰਜੋਤ ਕਮਲ,ਬਲਵੀਰ ਸਿੰਘ, ਅਨਿਲ ਵਰਮਾ, ਬ੍ਰਹਮ ਜਗਦੀਸ਼ ਵਰਗੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਿਲ ਸਨ।ਹੁਣ ਹਰ ਕਾਲਜ ਦੀਆਂ ਉਮੀਦਾਂ ਤੀਜੇ ਅਤੇ ਆਖਰੀ ਦਿਨ ਦੇ ਯੁਵਕ ਮੇਲੇ ਦੇ ਮੁਕਾਬਲਿਆਂ”; ਤੇ ਲੱਗੀਆਂ ਹੋਈਆਂ ਸਨ। ਅੱਜ ਦੇ ਦਿਨ ਸ. ਰਤਨਦੀਪ ਸਿੰਘ ਐੱਸ.ਡੀ.ਓ., ਸ.ਸੰਦੀਪ ਸਿੰਘ ਸ.ਸੋਹਨ ਸਿੰਘ ਸਰਪੰਚ ਅਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੈਂਬਰ ਡਾ. ਸੁਰਿੰਦਰ ਕੌਰ ਅਤੇ ਸ. ਇਕਬਾਲ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ਹਾਜ਼ਰ ਸਨ ।