ਸ਼੍ਰੀ ਕਰਤਾਰਪੁਰ ਲਾਂਘੇ ਤੇ ਲੱਗਣ ਵਾਲੇ ਟੈਕਸ ਮਾਫੀ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਚ ਬੰਦ ਹੋਵੇ ਕਮਰਿਆਂ ਦਾ ਕਿਰਾਇਆ : ਖਾਲਸਾ, ਚੀਮਾ

ਲੁਧਿਆਣਾ, 23 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਜਨਰਲ ਸਕੱਤਰ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ ਅਤੇ ਸੀਨੀਅਰ ਆਗੂ ਅਰਜੁਨ ਸਿੰਘ ਚੀਮਾ ਨੇ ਪਾਕਿਸਤਾਨ ਵਲੋਂ ਸ਼੍ਰੀ ਕਰਤਾਰ ਪੁਲ ਲਾਂਘੇ ਤੇ ਲਗਾਏ ਜਾਣ ਵਾਲੇ ਟੈਕਸ ਮਾਫੀ ਤੇ ਦੇਸ਼ ਦੀ ਸਰਕਾਰ ਸਮੇਤ ਸੂਬੇ ਦੀ ਸਰਕਾਰ ਅਤੇ ਐਸਜੀਪੀਸੀ ਸਮੇਤ ਬਾਦਲ ਪਰਿਵਾਰ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਹੈ ਕਿ ਟੈਕਸ ਮਾਫੀ ਤੋਂ ਪਹਿਲਾਂ ਇਨ•ਾਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ ਤਾਂ ਹੀ ਟੈਕਸ ਮਾਫੀ ਦੀ ਗੱਲ ਕਰਨੀ ਚਾਹੀਦੀ ਹੈ। ਉਕਤ ਆਗੂ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।ਇਸ ਦੌਰਾਨ ਖਾਲਸਾ ਅਤੇ ਚੀਮਾ ਨੇ ਦੱਸਿਆ ਕਿ ਇੱਕ ਪਾਸੇ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੰਗਤ ਦੇ ਪੈਸਾ ਨਾਲ ਹੀ ਉਸਾਰੀਆਂ ਗਈਆਂ ਵੱਖ ਵੱਖ ਸਰਾਵਾਂ ਵਿੱਚ ਸੰਗਤਾਂ ਕੋਲੋਂ 500 ਰੁਪਏ ਤੋਂ ਲੈ ਕੇ 1500 ਰੁਪਏ ਤੋਂ ਵੀ ਵੱਧ ਦਾ ਕਿਰਾਇਆ ਵਸੂਲ ਕੀਤਾ ਜਾਂਦਾ ਹੈ ਜਦੋਂ ਕਿ ਕਿਰਾਇਆ ਵਸੂਲਣ ਤੋਂ ਪਹਿਲਾਂ ਸਿਫਾਰਸ਼ਾਂ ਨਾਲ ਕਮਰੇ ਦਿੱਤੇ ਜਾਂਦੇ ਹਨ ਜਦੋਂ ਕਿ ਇਹ ਸਾਰੀਆਂ ਸਰਾਵਾਂ ਉਂੱਤੇ ਨਾ ਹੀ ਕਿਸੇ ਸਰਕਾਰ ਨੇ ਕੋਈ ਪੈਸਾ ਖਰਚਿਆ ਹੈ ਅਤੇ ਨਾ ਹੀ ਕਿਸੇ ਦੀ ਆਪਣੀ ਜਗੀਰ ਹੈ। ਇਨ•ਾਂ ਸਰਾਵਾਂ ਉੱਤੇ ਸੰਗਤ ਦੇ ਪੈਸੇ ਦੀ ਵਰਤੋਂ ਕੀਤੀ ਗਈ ਹੈ ਅਤੇ ਸੰਗਤ ਨੂੰ ਹੀ ਇਹ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਹਨ। ਦੂਜੇ ਪਾਸੇ ਜਦੋਂ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਸ਼੍ਰੀ ਸੁਲਤਾਨਪੁਰ ਲੋਧੀ ਵਿੱਖੇ ਦਰਸ਼ਨਾਂ ਨੂੰ ਜਾਣ ਵਾਲੀ ਸੰਗਤ ਤੋਂ ਦਰਸ਼ਨਾਂ ਲਈ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਐਸਜੀਪੀਸੀ ਸਮੇਤ ਸੂਬੇ ਦੇ ਸਰਕਾਰ ਸਮੇਤ ਅਕਾਲੀ ਦਲ ਅਤੇ ਸਿੱਖ ਕੌਮ ਦਾ ਰਹਿਨੁਮਾ ਅਖਵਾਉਣ ਵਾਲਾ ਬਾਦਲ ਪਰਿਵਾਰ ਇਸ ਨੂੰ ਜਜੀਆ ਟੈਕਸ ਦਾ ਨਾਮ ਦੇ ਕੇ ਇਸ ਨੂੰ ਮਾਫ ਕਰਨ ਦੀ ਗੱਲ ਕਰਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਆਸ ਪਾਸ ਬਣੀਆਂ ਸ਼੍ਰੀ ਗੁਰੂ ਅਰਜੁਨ ਦੇਵ ਸਰਾਂ, ਮਾਤਾ ਗੰਗਾ ਸਮੇਤ ਸਾਰਾਗੜੀ ਵਿੱਖੇ ਸਿੱਖ ਸੰਗਤਾਂ ਨੂੰ ਜੋ ਸ਼੍ਰੀ ਦਰਬਾਰ ਸਾਹਿਬ ਵਿੱਖੇ ਦਰਸ਼ਨ ਕਰਨ ਆਉਦੀਆਂ ਹਨ, ਉਨ•ਾਂ ਨੂੰ ਮਹਿੰਗੇ ਭਾਅ ਤੇ ਕਮਰੇ ਦਿੱਤੇ ਜਾਂਦੇ ਹਨ, ਜੋ ਕਿ ਸਰਾਸਰ ਸੰਗਤ ਨਾਲ ਧੱਕਾ ਹੈ। ਉਨ•ਾਂ ਕਿਹਾ ਕਿ ਸ਼੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਤੋਂ ਪੈਸੇ ਦੇ ਵਸੂਲੀ ਦੀ ਮੰਗ ਅਸੀਂ ਤਾਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿੱਖੇ ਰਾਤ ਠਹਿਰਨ ਵਾਲੇ ਸ਼ਰਧਾਲੂਆਂ ਤੋਂ ਕੀਤੀ ਜਾਂਦੀ ਕੀਮਤ ਵਸੂਲੀ ਬੰਦ ਕਰਾਂਗੇ। ਇਸ ਲਈ ਐਸਜੀਪੀਸੀ ਨੂੰ ਫੌਰਨ ਇਹ ਵਸੂਲੀ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਪਾਕਿਸਤਾਨ ਦੇ ਸ਼੍ਰੀ ਕਰਤਾਰ ਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਫੀਸ ਆਪਣੇ ਵਲੋਂ ਭਰੀ ਜਾਣੀ ਚਾਹੀਦੀ ਹੈ ਤਾਂ ਜੋ ਹਜਾਰਾਂ ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।