ਹੇਮਕੁੰਟ ਸਕੂਲ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਪਰਾਲੀ ਨਾ ਜਲਾਉ ਵਾਤਾਵਰਣ ਬਚਾਉ ਸਬੰਧੀ ਕੱਢੀ ਰੈਲੀ

ਕੋਟਈਸੇ ਖਾਂ ,23 ਅਕਤੂਬਰ (ਜਸ਼ਨ): ਸਹਾਇਕ ਡਾਇਰੈਕਟਰ ਸ: ਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈਡਰੀ ਸਕੂਲ ਕੋਟ-ਈਸੇ-ਖਾਂ ਦੇ ਵਲੰਟੀਅਰਜ਼ ਨੇ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਰੈਲੀ ਦਾ ਆਯੋਜਨ ਕੀਤਾ।  ਰੈਲੀ ਨੂੰ ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਚੇਅਰਮੈਨ  ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ  ਨੇ ਨਾੜ ਅਤੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਅਤੇ ਪਰਾਲੀ ਨੂੰ  ਅੱਗ ਲਗਾਏ ਜਾਣ ਨਾਲ ਵਾਤਾਵਰਣ ਅਤੇ ਜਮੀਨ ਤੇ ਪੈਣ ਵਾਲੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕੀਤਾ । ਇਸ ਉਪਰੰਤ ਵਿਦਿਆਰਥੀਆਂ ਵੱਲੋਂ ਇਸ ਰੈਲੀ ਸਬੰਧੀ ਵੱਖ-ਵੱਖ  ਪੋਸਟਰ ਤਿਆਰ ਕੀਤੇ ਗਏ।ਇਹ ਰੈਲੀ ਦਾਤੇ ਰੋਡ ਤੋਂ ਸ਼ੁਰੂ ਹੋ ਕੇ ਜ਼ੀਰਾ ਰੋਡ ਹੁੰਦੀ ਹੋਈ ਸਕੂਲ ਪਹੁੰਚੀ ਜਿਸ ਦਾ ਮੁੱਖ ਮੰਤਵ ਕਿਸਾਨਾ ਨੂੰ ਪਰਾਲੀ ਨਾ ਸਾੜਣ ਬਾਰੇ ਜਾਗਰੂਕ ਕਰਨਾ ਅਤੇ ਇਸ ਦੇ ਮਾੜੇ ਪ੍ਰਭਾਵਾ ਬਾਰੇ ਜਾਣੂ ਕਰਾਉਣਾ ਸੀ । ਵਲੰਟੀਅਰਜ਼ ਨੇ ਆਮ ਇਲਾਕਾ  ਨਿਵਾਸੀਆਂ ਨੂੰ ਪਰਾਲੀ ਨਾ ਸਾੜਨ ਸਬੰਧੀ ਪ੍ਰੇਰਿਤ  ਕਰਦੇ ਹੋਏ ਵੱਖੋ-ਵੱਖਰੇ ਸਲੋਗਨ ਹੱਥਾਂ ਵਿੱਚ ਫੜ ਕੇ ਸਾਰਿਆ ਨੂੰ ਆਪਣੇ ਕਰਤੱਵਾਂ ਤੋਂ ਜਾਣੂ ਕਰਵਾਇਆਂ । ਇਸ ਸਮੇਂ ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਦੱਸਿਆ ਕਿ ਪਰਾਲੀ ਜਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ,ਵਾਤਾਵਰਣ ਦੂਸ਼ਿਤ ਹੁੰਦਾ ਹੈ,ਚਮੜੀ ਦੇ ਰੋਗ , ਅੱਖਾਂ ਦੇ ਰੋਗ,ਅਸਥਮਾ ਅਤੇ ਬੱਚਿਆ ਅਤੇ ਬੁੱਢਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ ਇਸ ਸਮੇਂ ਪ੍ਰੋਗਰਾਮ ਅਫਸਰ ਅਮੀਰ ਸਿੰਘ ਅਤੇ ਕੋਆਰਡੀਨੇਟਰ ਗੁਰਸ਼ਰਨ ਕੌਰ ,ਮਹੇਸ਼ ਕੁਮਾਰ ਹਾਜ਼ਰ ਸਨ ।