ਟੀਟੂ ਪੁਰੀ ਨਮਿਤ ਹੋਈ ਅੰਤਿਮ ਅਰਦਾਸ ‘ਚ ਹਜ਼ਾਰਾਂ ਲੋਕਾਂ ਨੇ ਕੀਤੀਆਂ ਸ਼ਰਧਾਂਜਲੀਆਂ ਭੇਂਟ

Tags: 

ਮੋਗਾ, 22 ਅਕਤੂਬਰ (ਜਸ਼ਨ) : ਸਮਾਜ ਸੇਵੀ ਪਰਮਿੰਦਰ ਪਾਲ ਪੁਰੀ ਉਰਫ ਟੀਟੂ ਪੁਰੀ ਦੀ ਚੋਖਾ ਕੰਪਲੈਕਸ ਮੋਗਾ ਵਿਖੇ ਹੋਈ ਅੰਤਿਮ ਅਰਦਾਸ ਮੌਕੇ ਇਲਾਕੇ ਭਰ ਦੇ ਰਾਜਨੀਤਕ, ਸਮਾਜਿਕ, ਧਾਰਮਿਕ, ਟਰੇਡ ਯੂਨੀਅਨ ਅਤੇ ਮਜਦੂਰ ਆਗੂਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕਾਂ ਵੱਲੋਂ ਉਹਨਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ । ਇਸ ਮੌਕੇ ਸ਼੍ਰੀ ਗਰੁੜ ਪੁਰਾਣ ਦੇ ਭੋਗ ਪਾਏ ਗਏ । ਪੰਡਿਤ ਪਵਨ ਕੁਮਾਰ ਨੇ ਪਰਮਿੰਦਰ ਪਾਲ ਉਰਫ ਟੀਟੂ ਪੁਰੀ ਦੇ ਪਿਤਾ ਰਾਕੇਸ਼ ਪਾਲ ਪੁਰੀ ਤੋਂ ਲੈ ਕੇ ਪਰਿਵਾਰ ਵੱਲੋਂ ਸਮਾਜ ਪ੍ਤੀ ਅਤੇ ਆਮ ਲੋਕਾਂ ਪ੍ਤੀ ਕੀਤੀਆਂ ਗਈਆਂ ਸੇਵਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਪਰਿਵਾਰ ਵੱਲੋਂ ਹਮੇਸ਼ਾਂ ਲੋੜਵੰਦਾਂ ਅਤੇ ਦੀਨ ਦੁਖੀਆਂ ਦੀ ਮਦਦ ਕੀਤੀ ਗਈ ਹੈ, ਇਸੇ ਕਾਰਨ ਇਲਾਕੇ ਭਰ ਦੇ ਲੋਕ ਇਸ ਪਰਿਵਾਰ ਦਾ ਮਾਨ ਸਨਮਾਨ ਕਰਦੇ ਹਨ ਤੇ ਅੱਜ ਦਾ ਇਕੱਠ ਇਸ ਗੱਲ ਦਾ ਪ੍ਮਾਣ ਹੈ ।

ਇਸ ਮੌਕੇ ਡਾ. ਹਰਜੋਤ ਕਮਲ ਐਮ.ਐਲ.ਏ. ਮੋਗਾ, ਜਿਲਾ ਕਾਂਗਰਸ ਮੋਗਾ ਦੇ ਪ੍ਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ, ਪੰਜਾਬ ਹੈਲਥ ਸਿਸਟਮਜ਼ ਕਾਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ,ਬੋਧ ਰਾਜ ਮਜੀਠੀਆ, ਖੱਤਰੀ ਸਭਾ ਮੋਗਾ ਅਤੇ ਜਿਲਾ ਇੰਟਕ ਪ੍ਧਾਨ ਵਿਜੇ ਧੀਰ, ਅਮਰਜੀਤ ਸਿੰਘ ਮਾਣੁਕੇ, ਐਮ.ਸੀ. ਪ੍ੇਮ ਚੰਦ ਚੱਕੀ ਵਾਲੇ, ਮਨਜੀਤ ਧੰਮੂ, ਗੋਵਰਧਨ ਪੋਪਲੀ, ਵਿਨੀਤ ਚੋਪੜਾ, ਛਿੰਦਰਪਾਲ ਸਿੰਘ, ਵੀਰਭਾਨ ਦਾਨਵ, ਪ੍ਾਈਵੇਟ ਬੱਸ ਅਪਰੇਟਰ ਯੂਨੀਅਨ ਮੋਗਾ ਦੇ ਪ੍ਧਾਨ ਨਰੋਤਮ ਪੁਰੀ, ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ, ਸਰਬੱਤ ਦਾ ਭਲਾ ਮੋਗਾ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਸੇਵਕ ਸੰਨਿਆਸੀ, ਐਸ.ਪੀ. ਹਰਜੀਤ ਸਿੰਘ, ਡੀ. ਐਸ.ਪੀ. ਜਤਿੰਦਰ ਸਿੰਘ, ਕਾਰ ਬਜਾਰ ਮੋਗਾ ਦੇ ਪ੍ਧਾਨ ਦਲਜੀਤ ਸਿੰਘ, ਆਮ ਆਦਮੀ ਪਾਰਟੀ ਮੋਗਾ ਤੋਂ ਪ੍ਧਾਨ ਨਸੀਬ ਬਾਵਾ,  ਕੈਮਿਸਟ ਐਸੋਸੀਏਸ਼ਨ ਮੋਗਾ ਤੋਂ ਸੰਜੀਵ ਕੁਮਾਰ ਮਿੰਨਾ, ਸਿਧਾਤ ਵਰਮਾ, ਗੌਰਵ ਗਰਗ, ਐਡਵੇਕੇਟ ਰਮੇਸ਼ ਗਰੋਵਰ, ਮਹਿੰਦਰ ਕੁਮਾਰ ਸੱਭਰਵਾਲ,  ਕਮਲ ਗੋਇਲ,  ਦਵਿੰਦਰ ਜੌੜਾ, ਜਤਿੰਦਰ ਬੇਦੀ, ਵਰਿੰਦਰ ਕੌੜਾ, ਮਹਿਲਾ ਖੱਤਰੀ ਸਭਾ ਦੀ ਪ੍ਧਾਨ ਮੀਨਾ ਕੋਹਲੀ, ਡਾ. ਪ੍ੋਮਿਲਾ, ਅਸ਼ੋਕ ਕਾਲੜਾ, ਵੀ.ਪੀ. ਸੇਠੀ, ਟੀਟੂ ਪੁਰੀ ਦੇ ਬੇਟੇ ਚੇਤਨ ਪੁਰੀ, ਤੁਸ਼ਾਰ ਪੁਰੀ, ਬਲਜਿੰਦਰ ਪੁਰੀ, ਲਤਾ ਵਰਮਾ, ਪਵਨ ਪੁਰੀ, ਰਾਜਿੰਦਰ ਪੁਰੀ, ਪ੍ਸ਼ੋਤਮ ਪੁਰੀ, ਰਾਜਪਾਲ ਪੁਰੀ ਅਤੇ ਸ਼ਵਿੰਦਰ ਪੁਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਟ੍ੇਡ ਯੂਨੀਅਨ ਆਗੂਆਂ ਵੱਲੋਂ ਉਹਨਾਂ ਨੂੰ ਸ਼ਰਧਾਜ਼ਲੀ ਭੇਂਟ ਕਰਦਿਆਂ ਉਹਨਾਂ ਵੱਲੋਂ ਕੀਤੇ ਕੰਮਾਂ ਦਾ ਉਲੇਖ ਕੀਤਾ ਅਤੇ ਉਹਨਾਂ ਨੂੰ ਕਦੇ ਨਾ ਭੁੱਲਣ ਵਾਲੀ ਸ਼ਖਸ਼ੀਅਤ ਕਰਾਰ ਦਿੱਤਾ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਰਧਾਂਜ਼ਲੀ ਸਮਾਗਮ ਵਿੱਚ ਹਾਜਰ ਸਨ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ