ਲੁਧਿਆਣਾ ਸਹੋਦਿਆ ਸੀ.ਬੀ.ਐੱਸ.ਈ.ਸਕੂਲ ਮੁਕਾਬਲਿਆ ‘ ਚ ਹੇਮਕੁੰਟ ਸਕੂਲ ਨੇ ਮਾਰੀਆਂ ਮੱਲਾਂ

ਮੋਗਾ,22 ਅਕਤੂਬਰ (ਜਸ਼ਨ):ਲੁਧਿਆਣਾ ਸਹੋਦਿਆ ਸੀ.ਬੀ.ਐੱਸ.ਈ ਸਕੂਲਜ਼ ਕੰਪਲੈਕਸ ਵੈਸਟ ਦੇ ਦੌਰਾਨ ਵੱਖ-ਵੱਖ ਫੈਸਟ ਕਰਵਾਏ ਗਏ । ਜਿਸ ਵਿੱਚ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਲੁਧਿਆਣਾ ਵਿਖੇ ਹੋਏ ਹਿੰਦੀ ਫੈਸਟ ਵਿੱਚੋਂ ਹੇਮਕੁੰਟ ਸਕੂਲ ਦੀ ਵਿਦਿਆਰਥਣ  ਜੈਸਮੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਫੈਸਟ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁਲਾਪੁੱਰ ਵਿਖੇ ਹੋਇਆ । ਪ੍ਰਾਇਮਰੀ ਵਰਗ ਵਿੱਚੋਂ ਸੁੰਦਰ ਲਿਖਾਈ ਵਿੱਚ ਵਰਨੀਤ ਕੌਰ ਨੇ ਤੀਸਰਾ ਅਤੇ ਮਿਡਲ ਵਰਗ ਵਿੱਚ ਪਵਨੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸ਼ਬਦ ਗਾਇਣ ਨਿਊ ਜੀ.ਟੀ.ਐੱਮ.ਪਬਲਿਕ ਸਕੂਲ ਲੁਧਿਆਣਾ, ਇੰਗਲਿਸ਼ ਫੈਸਟ ਗੁਰੂੁ ਹਰਗੋਬਿੰਦ ਪਬਲਿਕ ਸੀਨੀ.ਸੰਕੈ. ਸਕੂਲ ਸਿਧਵਾ ਖੁਰਦ ਵਿਖੇ ਅਤੇ ਮੈਥ ਫੈਸਟ ਗੁਰੂੁ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਹੋਇਆ ਹੋਇਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ  ਹਿੰਦੀ ਫੈਸਟ ਦੇ ਵਿਦਿਆਰਥੀਆਂ  ਜਸਲੀਨ ਕੌਰ,ਅਮਨਜੋਤ ਕੌਰ,ਦੀਆਂ, ਜਸਮੀਨ ਕੌਰ ਅਤੇ ਅਵਨੀਸ਼ ਕੌਰ ਮੈਥ ਫੈਸਟ ਦੇ ਵਿਦਿਆਰਥੀਆਂ ਦਿਲਜੋਤ ਸਿੰਘ, ਸਿਮਰਦੀਪ ਸਿੰਘ ਛਾਬੜਾ,ਕਰਨਪ੍ਰਤਾਪ ਸਿੰਘ ਸੰਧੂ ਅਤੇ ਜਸਮੀਨ ਕੌਰ ਇੰਗਲਿਸ਼ ਫੈਸਟ ਦੇ ਵਿਦਿਆਰਥੀਆਂ ਰਾਜਪ੍ਰੀਤ ਕੌਰ,ਨਵਤਾਜਪ੍ਰੀਤ ਕੌਰ ਬਰਾਰ, ਰੀਆ ਛਾਬੜਾ, ਸਿਮਰਦੀਪ ਸਿੰਘ,ਪ੍ਰਭਦੀਪ ਕੌਰ, ਸ਼ੀਤਲ ਸ਼ਰਮਾ,ਗੁਰਲੀਨ ਕੌਰ,ਕੋਮਲਪ੍ਰੀਤ ਕੌਰ,ਅਕਾਸ਼ਦੀਪ ਸਿੰਘ ਅਤੇ ਮਨਰਾਜ ਸਿੰਘ ਪੰਜਾਬੀ ਫੈਸਟ ਦੇ ਵਿਦਿਆਰਥੀ ਵਰਨੀਤ ਕੌਰ,ਜਸ਼ਨਦੀਪ ਕੌਰ, ਕੋਮਲਪ੍ਰੀਤ ਕੌਰ,ਹਰਮੀਤ ਕੌਰ,ਜਸਪ੍ਰੀਤ ਕੌਰ,ਰਾਜਪ੍ਰੀਤ ਕੌਰ,ਮਨਪ੍ਰੀਤ,ਸ਼ਰਨਵੀਰ ਕੌਰ,ਸੰਦੀਪ ਕੌਰ ਸੰਧੂ ਅਤੇ ਸ਼ੀਤਲ ਸ਼ਰਮਾ ਸ਼ਬਦ ਗਾਇਣ ਦੇ ਵਿਦਿਆਰਥੀ ਗੁਰਲੀਨ ਕੌਰ ,ਨਵਜੋਤ ਕੌਰ, ਹਰਮਨ ਕੌਰ,ਜਸਮੀਨ ਕੌਰ.ਦਿਲਜੀਤ ਸਿੰਘ, ਕਮਲਜੀਤ ਸਿੰਘ,ਸੁਖਮਨਪ੍ਰੀਤ ਸਿੰਘ,ਅਰਮਾਨਵੀਰ ਸਿੰਘ ਨੂੰ ਲੁਧਿਆਣਾ ਸਹੋਦਿਆ ਸੀ.ਬੀ.ਐੱਸ.ਈ ਸਕੂਲਜ਼ ਵੱਲੋਂ ਦਿੱਤੇ ਗਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ  ਅਤੇ ਕਿਹਾ ਕਿ ਇਸ ਤਰਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ । ਇਸ ਸਮੇਂ ਪਿ੍ਰੰਸੀਪਲ ਮੁਨੀਸ਼ ਅਰੋੜਾ ਵੀ ਹਾਜ਼ਰ ਸਨ ।