ਦਾਖਾ ਜ਼ਿਮਨੀ ਚੋਣ ਲਈ ਐੱਮ ਐੱਲ ਏ ਡਾ: ਹਰਜੋਤ ਕਮਲ ਨੇ ਸਵੱਦੀ ਕਲਾਂ ਜ਼ੋਨ ‘ਚ ਚੋਣ ਮੁਹਿੰਮ ਪੂਰੀ ਤਰਾਂ ਮਘਾਈ, ਕੈਪਟਨ ਸੰਦੀਪ ਸਿੰਘ ਸੰਧੂ ਦੀ ਸਥਿਤੀ ਹੋਈ ਹੋਰ ਮਜਬੂਤ

ਦਾਖਾ,10 ਅਕਤੂਬਰ (ਜਸ਼ਨ): ਦਾਖਾ ਜ਼ਿਮਨੀ ਚੋਣ ਲਈ ਐੱਮ ਐੱਲ ਏ ਡਾ: ਹਰਜੋਤ ਕਮਲ ਨੇ ਸਵੱਦੀ ਕਲਾਂ ਜ਼ੋਨ ‘ਚ ਚੋਣ ਮੁਹਿੰਮ ਪੂਰੀ ਤਰਾਂ ਮਘਾਈ ਹੋਈ ਹੈ ਜਿਸ ਕਰਕੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਸਥਿਤੀ ਹੋਈ ਹੋਰ ਮਜਬੂਤ ਹੋ ਗਈ ਹੈ। ਡੋਰ ਟੂ ਡੋਰ ਕੰਪੇਨ ਮੌਕੇ ਪਿੰਡ ਗੁੜੇ ਵਿਖੇ  ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਰੂਬਰੂ ਹੁੰਦਿਆਂ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ  ਕਿ ਪੰਜਾਬ ਵਿਚ ਹੋ ਰਹੀ ਜ਼ਿਮਨੀ ਚੋਣ ਇਹ ਸਾਬਤ ਕਰੇਗੀ ਕਿ ਪੰਜਾਬ ਵਿਚ ਕਾਂਗਰਸ ਦਾ ਜਨ ਆਧਾਰ ਪਹਿਲਾਂ ਨਾਲੋਂ ਵੀ ਮਜਬੂਤ ਹੋਇਆ ਹੈ ਅਤੇ ਲੋਕ ਮਨਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਰਮਨਪਿਆਰਤਾ ਦੂਣਸਵਾਈ ਹੋਈ ਹੈ। ਉਹਨਾਂ ਮੋਗਾ ਦੇ ਸਮੂਹ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਦਾਖਾ ਹਲਕੇ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਅਪੀਲ ਵੀ ਕਰਨ ਅਤੇ ਮੋਗਾ ਕਾਂਗਰਸ ਦੀ ਟੀਮ ਦੇ ਧਿਆਨ ਵਿਚ ਵੀ ਲਿਆਉਣ ਤਾਂ ਕਿ ਉਹਨਾਂ ਦੇ ਘਰੋ ਘਰੀਂ ਜਾ ਕੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਸਕੇ। ਡਾ: ਹਰਜੋਤ ਕਮਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ  ਮੋਗਾ ਵਾਲਿਆਂ ਨੂੰ ਦਾਖਾ ਹਲਕੇ ਦੇ ਜ਼ੋਨ 2 ਸਵੱਦੀ ਕਲਾਂ ਦੇ ਪੰਜ ਪਿੰਡ ਮਿਲੇ ਹੋਏ ਹਨ ਜਿੱਥੇ ਕਾਂਗਰਸੀ ਆਗੂ ਅਤੇ ਵਰਕਰ ਦਿਨ ਰਾਤ ਚੋਣ ਮੁਹਿੰਮ ਨੂੰ ਮਘਾਉਣ ਲਈ ਪੂਰੀ ਤਰਾਂ ਸਰਗਰਮ ਹਨ। ਉਹਨਾਂ ਆਖਿਆ ਕਿ ਮੋਗਾ ਟੀਮ ਦੀ ਇਹ ਪ੍ਰਬਲ ਇੱਛਾ ਹੈ ਕਿ ਇਸ ਜ਼ੋਨ ਵਿਚੋਂ ਕਾਂਗਰਸ ਲਈ ਵੋਟਾਂ ਦੀ ਗਿਣਤੀ ਇਨੀ ਵਧਾ ਦਿੱਤੀ ਜਾਵੇ ਤਾਂ ਕਿ ਸਾਰੇ ਪੰਜਾਬ ਵਿਚ ਪਤਾ ਲੱਗ ਜਾਵੇ ਕਿ ਮੋਗਾ ਵਾਲੇ ਕਾਂਗਰਸ ਨੂੰ ਕਿੰਨਾ ਪਿਆਰ ਕਰਦੇ ਹਨ ਅਤੇ ਪਾਰਟੀ ਦੀ ਹਰ ਮੁਹਿੰਮ ਵਿਚ ਸਮਰਪਿਤ ਹੋ ਕੇ ਕਾਰਜ ਕਰਨਾ ਆਪਣਾ ਫਰਜ਼ ਸਮਝਦੇ ਹਨ।  ਉਹਨਾਂ ਸਪੱਸ਼ਟ ਆਖਿਆ ਕਿ ਸਮੁੱਚੇ ਦਾਖਾ ਹਲਕੇ ਵਿਚ ਕਾਂਗਰਸ ਦੇ ਜੰਗਜੂਆਂ ਦੀ ਸਖਤ ਮਿਹਨਤ ਸਦਕਾ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਵਿਰੋਧੀਆਂ ਨਾਲੋਂ ਵੱਡੇ ਅੰਤਰ ਨਾਲ ਆਪਣੀ ਜਿੱਤ ਦਰਜ ਕਰਨਗੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ