ਰਾਜ ਪੱਧਰੀ ਖੇਡਾਂ ਲਈ ਮਾਊਂਟ ਲਿਟਰਾ ਜ਼ੀ ਸਕੂਲ ਦੀ ਸ਼ਤਰੰਜ ਖਿਡਾਰਨ ਐਸ਼ੀਮਾ ਕੌਰ ਦੀ ਹੋਈ ਚੋਣ

ਮੋਗਾ,10 ਅਕਤੂਬਰ (ਜਸ਼ਨ): ਮੋਗਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਦੀ ਵਿਦਿਆਰਥਣ ਅਤੇ ਸ਼ਤਰੰਜ ਖਿਡਾਰਨ ਐਸ਼ੀਮਾ ਕੌਰ ਦੀ ਚੋਣ ਰੋਪੜ ‘ਚ ਹੋਣ ਵਾਲੀਆਂ ਖੇਡਾਂ ਵਿੱਚ ਹੋਣ ਸਦਕਾ ਸਕੂਲ ਵਿਚ ਖੁਸ਼ੀ ਦਾ ਮਾਹੌਲ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਤਹਿਤ ਹੋਣ ਵਾਲੀਆਂ ਖੇਡਾਂ ਲਈ ਮਾਊਂਟ ਲਿਟਰਾ ਸਕੂਲ ਦੀ ਵਿਦਿਆਰਥਣ ਐਸ਼ੀਮਾ ਕੌਰ ਦੀ  ਹੋਈ ਚੋਣ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ।  ਉਨ੍ਹਾਂ ਸਕੂਲ ਦੇ ਕੋਚ ਅਤੇ ਖਿਡਾਰੀ ਖਿਡਾਰਨ ਐਸ਼ੀਮਾ ਕੌਰ ਨੂੰ ਰੋਪੜ ‘ਚ ਹੋਣ ਵਾਲੀਆਂ ਖੇਡਾਂ ਲਈ ਰਵਾਨਾ ਕਰਦੇ ਹੋਏ ਉਸ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਹੌਸਲਾਫ਼ਜ਼ਾਈ ਕੀਤੀ । ਉਨ੍ਹਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਕੂਲ ਦੇ ਕਈ ਵਿਦਿਆਰਥੀ ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਧਾਕ ਜਮਾ ਚੁੱਕੇ ਹਨ । ਉਹਨਾਂ ਕਿਹਾ ਕਿ ਸਕੂਲ ਸ਼ਹਿਰ ਵਿੱਚ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਤੱਕ ਦੀਆਂ ਗਤੀਵਿਧੀਆਂ ‘ਚ ਭਾਗ ਲੈ ਚੁੱਕਾ ਹੈ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।