ਸੰਤ ਇਕਬਾਲ ਸਿੰਘ ਦੀ ਅਗਵਾਈ ਵਿੱਚ ਧਾਰਮਿਕ ਸਮਾਗਮ ਹੋਇਆ,ਸੰਤਾਂ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਭਰੀ ਹਾਜ਼ਰੀ

ਨੱਥੂਵਾਲਾ ਗਰਬੀ, 9 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾਂ ਅਵਤਾਰ ਪੁਰਬ ਨੂੰ ਸਮਰਪਿਤ ਉੱਘੇ ਸਮਾਜ ਸੇਵੀ ਸੰਤ ਬਾਬਾ ਇਕਬਾਲ ਸਿੰਘ ਨੱਥੂਵਾਲਾ ਗਰਬੀ ਵਾਲਿਆਂ ਦੀ ਅਗਵਾਈ ਵਿੱਚ ਨੱਥੂਵਾਲਾ ਗਰਬੀ (ਨੇੜੇ ਛੋਟਾ ਅੱਡਾ) ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਪਰੰਤ ਪੰਡਾਲ ਵਿੱਚ ਦਿਵਾਨ ਸਜਾਏ ਗਏ।ਇਸ ਮੌਕੇ ਤੇ ਵੱਖ ਵੱਖ ਕਰਤਨੀਏ ਸਿੰਘਾਂ ਅਤੇ ਸੰਤਾਂ ਮਹਾਪੁਰਸ਼ਾਂ ਨੇ ਆਪੋ ਆਪਣੇ ਵਿਚਾਰਾਂ ਰਾਹੀ ਗੁਰਬਾਣੀ ਦੀ ਕਥਾ,ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ  ਕੀਤਾ ਗਿਆ ।ਸੰਤ ਇਕਬਾਲ ਸਿੰਘ ਜੀ ਨੇ ਪ੍ਰਵਚਨ ਕਰਦਿਆ ਜਿੱਥੇ ਸੰਗਤਾਂ ਅਤੇ ਪਹੁੰਚੇ ਹੋਏ ਸੰਤਾਂ ਮਹਾਪੁਰਸ਼ਾਂ ਨੂੰ ਜੀ ਆਇਆ ਕਿਹਾ ਉੱਥੇ ਹੀ ਸੰਗਤਾਂ ਨੂੰ ਬਾਣੀ ਅਤੇ ਬਾਣੇ ਵਿੱਚ ਪਰਪੱਕ ਹੋਣ ਦੀ ਅਪੀਲ ਵੀ ਕੀਤੀ ।ਉਨਾ੍ਹ ਕਿਹਾ ਕਿ ਪੱਕੇ ਨਿਤਨੇਮੀ ਬਣਨਾ ਅਤੇ ਝੂਠ, ਨਿੰਦਿਆ, ਆਲਸ ਨੂੰ ਤਿਆਗ ਕੇ ਸਹੀ ਅਰਥਾ ਵਿੱਚ ਆਪਣਾ ਜੀਵਨ ਗੁਰਸਿੱਖੀ ਵਿੱਚ ਰਹਿ ਕੇ ਬਤੀਤ ਕਰਨਾ ਜਰੂਰੀ ਹੈ ।ਇਸ ਸਮੇ ਬਾਬਾ ਜੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਵਸਤਰ,ਰਾਸ਼ਨ ਆਦਿ ਦਿੱਤਾ ਗਿਆ ਅਤੇ ਸਮਾਗਮ ਵਿੱਚ ਪਹੁੰਚੇ ਹੋਏ ਧਾਰਮਿਕ,ਰਾਜਨੀਤਿਕ,ਸਮਾਜਿਕ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਤੇ ਦਰਸ਼ਨ ਸਿੰਘ ਬਰਾੜ,ਭੋਲਾ ਸਿੰਘ ਸਮਾਧ ਭਾਈ,ਨਿਰਮਲੇ ਸੰਪਰਦਾਇ ਵੱਲੋਂ ਮਹੰਤ ਰੇਸ਼ਮ ਸਿੰਘ ਜੀ ਸੇਖਵਾਂ,ਬਾਬਾ ਅਵਤਾਰ ਸਿੰਘ ਜੀ ਮੌੜਾ ਵਾਲੇ ,ਬਾਬਾ ਗੁਰਪਿਆਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ,ਬਾਬਾ ਸੁਖਦੇਵ ਸਿੰਘ ਜੀ,  ਸਰਪੰਚ ਗੁਰਮੇਲ ਸਿੰਘ,ਸਰਪੰਚ ਜਗਸੀਰ ਸਿੰਘ ਸੀਰਾ ਪ੍ਰਧਾਨ,ਪ੍ਰਧਾਨ ਗੁਰਤੇਜ ਸਿੰਘ ਸਹਿਕਾਰੀ ਸਭਾ ਨੱਥੂਵਾਲਾ ਗਰਬੀ, ਪੰਚ ਸੱਤਪਾਲ ਸਿੰਘ,ਗੁਰਮੇਲ ਸਿੰਘ ਸਰਪੰਚ ਮਾਹਲਾ ਕਲਾ,ਸਾਬਕਾ ਸਰਪੰਚ ਬਲਵੀਰ ਸਿੰਘ ,ਜਸਵਿੰਦਰ ਸਿੰਘ ਸਰਪੰਚ ਮਾਹਲਾ ਕਲਾਂ,ਕੈਪਟਨ ਬਲਵੀਰ ਸਿੰਘ, ਢਾਡੀ ਸਭਾ ਦੇ ਪ੍ਰਧਾਨ ਸਾਧੂ ਸਿੰਘ ਧੰਮੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੰਗਤਾਂ ਹਾਜਰ ਸਨ।ਇਸ ਮੌਕੇ ਤੇ ਗੁਰੂ ਕਾ ਲੰਗਰ ਵੀ ਚਲਾਇਆ ਗਿਆ।