ਪੰਜੇ ਕੇ ਉਤਾੜ ਵਿਖੇ ਨੇਕੀ ਉੱਤੇ ਬਦੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ,ਖੇਡ ਮੰਤਰੀ ਪੰਜਾਬ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਫਿਰੋਜ਼ਪੁਰ, ਫਾਜ਼ਿਲਕਾ 8 ਅਕਤੂਬਰ (ਸੰਦੀਪ ਕੰਬੋਜ ਜਈਆ) : ਮੰਡੀ ਪੰਜੇ ਕੇ ਉਤਾੜ ਵਿਖੇ ਵਿਖੇ ਪਿਛਲੇ 25 ਸਾਲ ਤੋ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸ਼੍ਰੀ ਅਦਰਸ਼ ਕੁਮਾਰ ਕੁੱਕੜ ਅਤੇ ਉਹਨਾਂ ਦੀ ਪੂਰੀ ਸਹਿਯੋਗੀ ਟੀਮ ਵੱਲੋਂ ਕੀਤੀ ਜਾ ਰਹੀ ਸਖਤ ਮਿਹਨਤ ਅਤੇ ਸੇਵਾ ਭਾਵਨਾ ਦੇ ਮੱਦੇਨਜ਼ਰ ਜਿੱਥੇ ਰਾਮਲੀਲ੍ਹਾ ਮੰਚ ਦਾ ਆਯੋਜਨ ਕੀਤਾ ਗਿਆ ਉਥੇ ਅੱਜ ਰਾਮਲੀਲ੍ਹਾ ਦੇ ਅਖੀਰਲੇ ਦਿਨ ਰਾਮਲੀਲ੍ਹਾ ਮੈਦਾਨ ਵਿਚ ਬੁਰਾਈ ਉਤੇ ਅੱਛਾਈ ਦੀ ਜਿੱਤ ਨੂੰ ਦਰਸਾਉਂਦਾ ਦੁਸ਼ਹਿਰਾ ਤਿਉਹਾਰ ਸ਼ਰਧਾ ਅਤੇ ਪੂਰੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਰਾਵਣ ਨੂੰ ਮਰਦਾ ਅਤੇ ਸੜਦਾ ਦੇਖਣ ਲਈ  ਨਗਰ ਤੋ ਇਲਾਵਾ ਸਰਹੱਦੀ ਖੇਤਰ ਦੇ ਲੋਕਾਂ ਨੇ ਬਹੁਤ ਵੱਡੀ ਗਿਣਤੀ ਵਿਚ ਹਿੱਸਾ ਲਿਆ।ਇਸ ਮੌਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਹੀਰਾ ਸੋਢੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਆਪਣੀ ਤਰਫੋਂ 51 ਹਜਾਰ ਦੀ ਰਾਸ਼ੀ ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਸ਼੍ਰੀ ਅਦਰਸ਼ ਕੁਮਾਰ ਕੁੱਕੜ ਨੂੰ ਸੇਵਾ ਵਜੋਂ ਭੇਂਟ ਕੀਤੀ।ਇਸ ਤੋਂ ਬਾਅਦ ਸਮੂਹ ਕਮੇਟੀ ਮੈਂਬਰਾਂ ਅਤੇ ਨਗਰ ਪੰਚਾਇਤ ਵੱਲੋਂ ਹੀਰਾ ਸੋਢੀ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਅਨੁਮੀਤ ਹੀਰਾ ਸੋਢੀ ਨੇ ਕਮੇਟੀ ਦੇ ਪ੍ਰਧਾਨ ਅਦਰਸ਼ ਕੁਮਾਰ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਦੀ ‘ਤੇ ਨੇਕੀ ਦਾ ਪ੍ਰਤੀਕ ਦੁਸ਼ਹਿਰਾ ਸਾਡੇ ਸਮਾਜ ਲਈ ਇਕ ਪ੍ਰੇਰਣਾਦਾਇਕ ਤਿਉਹਾਰ ਹੈ, ਇਹ ਤਿਉਹਾਰ ਸਾਡੇ ਸਮਾਜ ‘ਚ ਅਹਿਮ ਥਾਂ ਰਖਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਜ਼ਿੰਦਗੀ ਵਿਚ ਆਉਣ ਵਾਲੀ ਹਰ ਬੁਰਾਈ ਦਾ ਸਾਮਣਾ ਕਰਨਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਅੱਜ ਰਾਵਨ ਰੂਪੀ ਕਈ ਬੁਰਾਈਆਂ ਸਮਾਜ ‘ਤੇ ਹਾਵੀ ਹੋ ਰਹੀਆਂ ਹਨ ਜਿੰਨਾਂ ਦਾ ਖਾਤਮਾ ਭਗਵਾਨ ਸ਼੍ਰੀ ਰਾਮ ਜੀ ਦੇ ਆਦਰਸ਼ ਦੀ ਤਰਾਂ ਹੀ ਕਰਨਾ ਹੋਵੇਗਾ। ਹੀਰਾ ਸੋਢੀ ਨੇ ਕਿਹਾ ਕਿ ਹਰ ਬੁਰਾਈ ਦਾ ਅੰਤ ਰਾਵਨ ਦੇ ਅੰਤ ਦੀ ਤਰਾਂ ਹੋਣਾ ਚਾਹੀਦਾ ਹੈ ਜਿਸਦੇ ਲਈ ਅੱਜ ਸਮਾਜ ਦਾ ਹਰ ਵਰਗ ਭਗਵਾਨ ਸ਼੍ਰੀ ਰਾਮ ਜੀ ਦੇ ਤੀਰ ਕਮਾਨ ਦੀ ਵਰਤੋਂ ਕਰਨ, ਕਿਉਂਕਿ ਅਜੋਕੇ ਸਮੇਂ ‘ਚ ਰਾਵਨ ਰੂਪੀ ਬੁਰਾਈ ਦਾ ਖਾਤਮਾ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਇਸਦੇ ਲਈ ਅੱਜ ਦਾ ਨੌਜਵਾਨ ਵਰਗ ਹਰ ਧਾਰਮਿਕ, ਸਮਾਜਿਕ ਅਤੇ ਸਵੈ ਸੇਵੀ ਸੰਗਠਨ ਅੱਗੇ ਆਏ ਅਤੇ ਰਾਵਨ ਰੂਪੀ ਬੁਰਾਈ ਨੂੰ ਜੜੋਂ ਖਤਮ ਕਰਨ ਅਤੇ ਇਸ ਕੰਮ ਲਈ ਖਾਸ ਕਰਕੇ ਨੌਜਵਾਨਾਂ ਦੀ ਭੂਮਿਕਾ ਅਹਿਮ ਹੈ।ਉਨ੍ਹਾਂ ਨੇ ਇਸ ਮੌਕੇ ‘ਤੇ ਹਜ਼ਾਰਾਂ ਲੋਕਾਂ ਦੇ ਸਮੂਹ ਨੂੰ ਕਿਹਾ ਕਿ ਉਹ ਅੱਜ ਦੇ ਦਿਨ ਨੂੰ ਸਿਰਫ ਰਾਵਨ ਨੂੰ ਸਾੜਨ ਦਿਨ ਨਾ ਸਮਝਣ ਸਗੋਂ ਇਸਦੀ ਗਹਿਰਾਈ ਨੂੰ ਸਮਝ ਕੇ ਰਾਵਨ ਰੂਪੀ ਬੁਰਾਈ ਤੋਂ ਸਮਾਜ ਨੂੰ ਆਜ਼ਾਦ ਕਰਵਾਉਣ ਲਈ ਰਾਮ ਰੂਪੀ ਸ਼ਕਤੀ ਨੂੰ ਅੱਗੇ ਲਿਆਉਣ।ਇਸ ਦੁਸ਼ਹਿਰੇ ਮੌਕੇ ਕਲਾਕਾਰਾਂ ਨੇ ਸ਼੍ਰੀ ਰਾਮ ਚੰਦਰ ਜੀ ਅਤੇ ਰਾਵਣ ਦੀ ਸੈਨਾ ਵਿਚ ਘਮਸਾਨ ਯੁੱਧ ਕਿਸ ਤਰ੍ਹਾਂ ਹੋਇਆ ਸੀ ਅਤੇ ਯੁੱਧ ਦੋਰਾਨ ਰਾਵਣ ਵਧ ਦਾ ਸ਼ਾਨਦਾਰ ਮੰਚਨ ਕਰਕੇ ਸ਼ਰਧਾਲੂਆਂ ਦਾ ਮੰਨ ਮੋਹ ਲਿਆ। ਇਸ ਯੁੱਧ ਦੋਰਾਨ ਸ਼੍ਰੀ ਰਾਮ ਚੰਦਰ ਦੇ ਹੱਥੋਂ ਰਾਵਣ ਮਾਰਿਆਂ ਗਿਆ ਤਾਂ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਨਾਲ ਪੰਡਾਲ ਗੂੰਜ ਉੱਠਿਆ।ਇਸ ਤੋ ਬਾਅਦ ਹੀਰਾ ਸੋਢੀ ਨੇ ਕਮੇਟੀ ਪ੍ਰਧਾਨ ਅਦਰਸ਼ ਕੁਮਾਰ ਕੁੱਕੜ ਅਤੇ ਉਨ੍ਹਾਂ ਦੀ ਟੀਮ ਨਾਲ ਮਿਲਕੇ 60 ਫੁੱਟ ਉੱਚੇ ਬਣੇ ਰਾਵਣ ਦੇ ਪੁਤਲੇ ਨੂੰ ਅੱਗ ਭੇਂਟ ਕੀਤੀ।ਇਸ ਮੋਕੇ ਸਾਰੇ ਹੀ ਕਲਾਕਾਰਾਂ ਵੱਲੋਂ ਆਪਣੇ ਕਿਰਦਾਰ ਹਮੇਸ਼ਾ ਦੀ ਤਰ੍ਹਾਂ ਬਾਖੂਬੀ ਨਿਭਾਏ ਗਏ ਅਤੇ ਰਾਵਣ ਦੇ ਰੋਲ ਨੇ ਸਭ ਨੂੰ ਮੋਹਿਤ ਕੀਤਾ। ਇਸ ਮੋਕੇ ਪ੍ਰਧਾਨ ਅਦਰਸ਼ ਕੁੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਸ਼ਹਿਰੇ ਤੋ ਕਈ ਦਿਨ ਪਹਿਲਾਂ ਪੰਜੇ ਕੇ ਉਤਾੜ ਤੋ ਇਲਾਵਾ ਸਰਹੱਦੀ ਖੇਤਰ ਦੇ ਵੱਖ ਵੱਖ ਪਿੰਡਾਂ ਵਿਚ ਸ਼ੋਭਾ ਯਾਤਰਾ ਦੀਆਂ ਝਲਕੀਆਂ ਕੱਢੀਆਂ ਗਈਆਂ ਸਨ ਜਿਸ ਉਪਰੰਤ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ।ਇਸ ਮੌਕੇ ਦਰਬਾਰ ਚੰਦ, ਸੋਹਣ ਲਾਲ, ਮਾਸਟਰ ਪੂਰਨ ਚੰਦ, ਮੰਗਤ ਰਾਮ, ਮਨੇਸ਼ ਕੁਮਾਰ, ਤਾਰਾ ਚੰਦ, ਸੋਨੂੰ ਢੋਟ, ਸੁਖਦੇਵ ਢੋਟ, ਸਰਪੰਚ ਨੇਕ ਚੰਦ, ਰਾਕੇਸ਼ ਮੁਟਨੇਜਾ ਸੀਨੀਅਰ ਕਾਂਗਰਸੀ ਆਗੂ, ਭੀਮ ਕੰਬੋਜ ਸਰਪੰਚ ਸੈਦੇ ਕੇ ਮੋਹਨ, ਟੀਨੂੰ ਬੇਦੀ ਸਰਪੰਚ ਅਤੇ ਸੀਨੀਅਰ ਅਤੇ ਰੁਕਣਾ ਬੋਦਲਾ, ਅਤੇ ਹੋਰ ਅਨੇਕਾਂ ਕਾਂਗਰਸੀ ਆਗੂ ਪੰਚਾਇਤ ਮੈਂਬਰ ਹਾਜਰ ਸਨ।