ਮੋਗਾ ਦੀ ਦਾਣਾ ਮੰਡੀ ਦਾ 7 ਕਰੋੜ ਦੀ ਸੌਗਾਤ ਨਾਲ ਹੋਇਆ ਕਾਇਆ ਕਲਪ: ਡਾ. ਹਰਜੋਤ ,ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕੀਤਾ ਉਦਘਾਟਨ, ਐਲ.ਈ.ਡੀ. ਲਾਈਟਾਂ ਨਾਲ ਹਨੇਰੇ ‘ਚ ਡੁੱਬੀ ਮੰਡੀ ਰੁਸ਼ਨਾਈ

ਮੋਗਾ, 8 ਅਕਤੂਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਨਵੀਂ ਦਾਣਾ ਮੰਡੀ ਵਿੱਚ ਚੱਲ ਰਹੇ ਵਿਕਾਸ ਕਾਰਜ਼ਾ ਦਾ ਜਾਇਜਾ ਲਿਆ ਗਿਆ ਅਤੇ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਮੰਡੀ ਵਿੱਚ ਲੱਗਾਈਆਂ ਗਈਆਂ ਐਲ.ਈ.ਡੀ. ਲਾਈਟਾਂ ਅਤੇ ਟਾਵਰਾਂ ਦਾ ਉਦਘਾਟਨ ਕੀਤਾ। ਇਸਦੀ ਜਾਣਕਾਰੀ ਦਿੰਦੇ ਹੋਏ ਡਾ. ਹਰਜੋਤ ਕਮਲ ਨੇ ਦੱਸਿਆ ਕਿ ਨਵੀਂ ਦਾਣਾ ਮੰਡੀ ਵਿੱਚ 7 ਕਰੋੜ ਰੁਪਏ ਦੀ ਲਾਗਤ ਨਾਲ ਮੰਡੀ ਦਾ ਕਾਇਆਕਲਪ ਕੀਤਾ ਗਿਆ  ਹੈ, ਜਿਸ ਵਿੱਚ ਮੰਡੀ ਦੀਆਂ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਬਣਵਾਈਆਂ ਗਈਆਂ, ਸ਼ੈੱਡਾਂ ਦੀਆਂ ਖਰਾਬ ਚਾਦਰਾ ਬਦਲ ਕੇ ਨਵੀਂਆਂ ਲਗਵਾਈਆਂ ਗਈਆਂ ਅਤੇ ਮੰਡੀ ਦੀ ਚਾਰਦੀਵਾਰੀ ਕੀਤੀ ਗਈ। ਉਨਾਂ ਦੱਸਿਆ ਕਿ ਮੰਡੀ ਵਿੱਚ ਰੋਸ਼ਨੀ ਦੀ ਕਮੀ ਨਾਲ ਮੰਡੀ ਦੇ ਸੀਜ਼ਨ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਾਫ਼ੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਮੰਡੀ ਵਿੱਚ ਐਲ.ਈ.ਡੀ. ਲਾਈਟਾਂ ਅਤੇ ਵੱਡੇ ਟਾਵਰ ਲੱਗਣ ਨਾਲ ਮੰਡੀ ਵਿੱਚ  ਰਾਤ ਦੇ ਸਮੇਂ ਵੀ ਦਿਨ ਵਰਗੀ ਰੋਸ਼ਨੀ ਹੋਵੇਗੀ। ਇਹ ਵੀ ਦੱਸਣਾ ਬਣਦਾ ਹੈ ਕਿ ਇਨਾਂ ਦੀਆਂ ਤਾਰਾ ਅੰਡਰਗਰਾਉਡ ਪਾਈਆਂ ਗਈਆਂ ਹਨ। ਡਾ. ਹਰਜੋਤ ਨੇ ਦੱਸਿਆ ਕਿ ਮੰਡੀ ਵਿੱਚ 11 ਟਾਵਰ ਜਿਨਾਂ ਵਿੱਚੋਂ ਹਰੇਕ ਟਾਵਰ ਤੇ 8 ਐਲ.ਈ.ਡੀ. ਵੱਡੀਆਂ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਇਸੇ ਤਰਾਂ ਮੇਨ ਰੋਡ ਤੋਂ ਮੰਡੀ ਅੰਦਰ ਜਾਂਦੀ ਸਾਰੀ ਸੜਕ ਤੇ ਵੀ ਐਲ.ਈ.ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਪੂਰੀ ਮੰਡੀ ਰੁਸ਼ਨਾ ਗਈ ਹੈ। ਇਸ ਮੌਕੇ ਤੇ ਸਕੱਤਰ ਮਾਰਕੀਟ ਕਮੇਟੀ ਵਜ਼ੀਰ ਸਿੰਘ, ਸੁਖਮੰਦਰ ਸਿੰਘ, ਪਰਮਿੰਦਰ ਸਿੰਘ ਅਤੇ ਸਿਕੰਦਰ ਸਿੰਘ (ਤਿੰਨੋ ਮੰਡੀ ਸੁਪਰਵਾਈਜ਼ਰ), ਹਰਜੀਤ ਸਿੰਘ ਸੰਧੂ ਜੇ.ਈ. ਪੰਜਾਬ ਮੰਡੀ ਬੋਰਡ, ਜਗਦੀਸ਼ ਕੁਮਾਰ ਇਲੈਕਟ੍ਰੀਸ਼ੀਅਨ, ਬਲਵੰਤ ਸਿੰਘ, ਜਸਵੀਰ ਸਿੰਘ ਅਤੇ ਕੁਲਦੀਪ ਸਿੰਘ (ਤਿੰਨੋਂ ਕਲਰਕ) ਤੋਂ ਇਲਾਵਾ ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਟਿੰਕੂ ਚੌਧਰੀ, ਰਣਵੀਰ ਸਿੰਘ ਲਾਲੀ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਦਾਣਾ ਮੰਡੀ ਮੋਗਾ, ਦੀਪਕ ਤਾਇਲ, ਰਾਮ ਨਿਵਾਸ, ਅਸ਼ੋਕ ਮਿੱਤਲ, ਰਜਿੰਦਰ ਕੁਮਾਰ, ਦੱਮਣ ਸਿੰਘ, ਹਰਬੰਸ ਲਾਲ ਮੁਕੇਸ਼ ਕੁਮਾਰ, ਵਿੱਕੀ ਕਿਸ਼ਨ ਚੰਦ ਰਾਮ ਸਰੂਪ, ਮਦਨ ਲਾਲ, ਦੱਮਣ ਸਿੰਘ ਹਰਬੰਸ ਲਾਲ, ਤੀਰਥ ਪ੍ਰਧਾਨ ਲੇਬਰ ਯੂਨੀਅਨ ਆਦਿ ਆੜਤੀਏ ਅਤੇ ਬੂਟਾ ਸਿੰਘ ਸੈਕਟਰੀ, ਨਾਇਬ ਸਿੰਘ, ਚੰਨੀ ਪ੍ਰਧਾਨ, ਤਰਸੇਮ ਸਿੰਘ ਕੌਂਸਲਰ ਆਦਿ ਵੀ ਹਾਜ਼ਰ ਸਨ।