ਮਾਉਂਟ ਲਿਟਰਾ ਜ਼ੀ ਸਕੂਲ ‘ਚ ਮਨਾਇਆ ਦੁਸਹਿਰੇ ਦਾ ਤਿਉਹਾਰ

ਮੋਗਾ,8 ਅਕਤੂਬਰ (ਜਸ਼ਨ): ਮੋਗਾ ਸਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾਉਂਟ ਲਿਟਰਾ ਜ਼ੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਵਿਚ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ ਪਿ੍ਰੰਸੀਪਲ ਡਾਕਟਰ ਨਿਰਮਲ ਧਾਰੀ ਸਟਾਫ ਅਤੇ ਬੱਚਿਆਂ ਨੇ ਭਗਵਾਨ ਰਾਮ ਦੇ ਦਰਬਾਰ ਵਿੱਚ ਜੋਤੀ ਜਗਾ ਕੇ ਕੀਤੀ । ਇਸ ਮੌਕੇ ਤੇ ਪਿ੍ਰੰਸੀਪਲ ਮੈਡਮ ਡਾਕਟਰ ਨਿਰਮਲ ਧਾਰੀ ਨੇ ਭਗਵਾਨ ਰਾਮ ਦੀ ਦੇ ਜੀਵਨ ਦੀਆਂ ਲੀਲਾਵਾਂ ਤੇ ਆਧਾਰਿਤ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਹਨਾਂ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦਾ ਮਾਣ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਬੱਚਿਆਂ ਦੁਆਰਾ ਮਨਮੋਹਕ ਝਾਕੀਆਂ ਵੀ ਪ੍ਰਸਤੁਤ ਕੀਤੀਆਂ ਜੋ ਆਕਰਸਣ ਦਾ ਕੇਂਦਰ ਰਹੀਆਂ । ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਸਮੂਹਿਕ ਤੌਰ ਤੇ ਸਕੂਲ ਸਟਾਫ ਦੇ ਨਾਲ ਮਿਲ ਕੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਕੇ ਦੂਸਰੇ ਨੂੰ ਰਸਮੀ ਤੌਰ ਤੇ ਮਨਾਇਆ । ਇਸ ਮੌਕੇ ਬੱਚਿਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ । ਇਸ ਮੌਕੇ ਤੇ ਸਕੂਲ ਦਾ ਸਟਾਫ ਹਾਜਰ ਸੀ । ਇਸ ਮੌਕੇ ਡਾਇਰੈਕਟਰ ਅਨੁਜ ਗੁਪਤਾ ਨੇ ਸਾਡਾ ਮੌਕਾ ਡਾਟ ਕਾਮ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਾਰਤੀ ਸੰਸਕਿ੍ਰਤੀ ਅਮੀਰ ਸੰਸਕਿ੍ਰਤੀ ਹੈ ਅਤੇ ਇਸ ਵਿੱਚੋਂ ਸਾਡੇ ਬੱਚਿਆਂ ਨੂੰ ਉੱਚੇ ਸੰਸਕਾਰ ਦੇਣ ਨਾਲ ਉਸਾਰੂ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ  ।