ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਅਤੇ ਦੁਰਗਾ ਪੂਜਾ ਦੇ ਪਵਿੱਤਰ ਤਿਉਹਾਰ ਦੀ ਦਿੱਤੀ ਵਧਾਈ

ਮੋਗਾ ,8 ਅਕਤੂਬਰ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਸ਼ਹਿਰ ਵਾਸੀਆਂ ਨੂੰ ਦੁਸਹਿਰਾ ਅਤੇ ਦੁਰਗਾ ਪੂਜਾ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਸਹਿਣਸ਼ੀਲਤਾ ਅਤੇ ਸਦਭਾਵਨਾ ਦੀਆਂ ਸਦੀਆਂ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ । ਸ਼੍ਰੀ ਬਾਂਸਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਇਨਾਂ ਪਵਿੱਤਰ ਤਿਉਹਾਰਾਂ ਨੂੰ ਮਨਾਉਣ ਦੇ ਨਾਲ ਨਾਲ ਸਾਨੂੰ ਆਪਣੀ ਪੀੜੀ ਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਦਿਨ ਚੰਗਿਆਈ ਦੇ ਰਸਤੇ ’ਤੇ ਚੱਲਣ ਦਾ ਪ੍ਰਣ ਲੈਣ ਤਾਂ ਕਿ ਸਚਾਈ ਦੇ ਮਾਰਗ ’ਤੇ ਚੱਲਦਿਆਂ ਆਪਣੀਆਂ ਉੱਚ ਮੰਜ਼ਿਲਾਂ ਸਰ ਕਰਨ। ਉਨਾਂ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰਾਂ ਰਾਹੀਂ ਉੱਚ ਆਦਰਸ਼ਾਂ ’ਤੇ ਪਹਿਰਾ ਦੇਣ ਅਤੇ ਇਸ ਤਿਉਹਾਰ ਨੂੰ ਸਦਭਾਵਨਾ ਅਤੇ ਆਪਸੀ ਮੇਲ-ਮਿਲਾਪ ਦੀ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ।