ਗੋਲਡਨ ਐਜੂਕੇਸ਼ਨਸ ਨੇ ਕੈਨੇਡਾ ਦਾ ਤਿੰਨ ਵਾਰ ਰਫ਼ਿਊਜਲ ਤੋਂ ਬਾਅਦ ਲਗਵਾਇਆ ਵਿਜ਼ਟਰ ਵੀਜ਼ਾ

ਮੋਗਾ,8 ਅਕਤੂਬਰ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਵਿਦੇਸ਼ੀਂ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ । ਇਸ ਵਾਰ ਸੰਸਥਾ ਨੇ ਕੀਰਤ ਕੌਰ ਵਾਸੀ ਅੱਸੀ ਕਲਾਂ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ। ਰਮਨ ਅਰੋੜਾ ,ਅਮਿਤ ਪਲਤਾ ਅਤੇ ਉਹਨਾ ਦੇ ਸਟਾਫ ਮੈਂਬਰਸ ਨੇ ਕੀਰਤ ਕੌਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਸੰਸਥਾ ਦੇ ਐੱਮ ਡੀ  ਰਮਨ ਅਰੋੜਾ ਨੇ ਕਿਹਾ ਕਿ ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਓਂਕਿ ਸੰਸਥਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਅਤੇ ਪਹਿਲ ਦੇ ਕੇ ਵੀਜ਼ਾ ਲਗਵਾਇਆ ਜਾਂਦਾ ਹੈ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ ਕਿ ਅਗਰ ਕੋਈ ਵੀ ਕਿਸੇ ਵੀ ਦੇਸ਼ ਸੰਬੰਧੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਸੰਸਥਾ ਵਿਖੇ ਆ ਕੇ ਮਿਲ ਸਕਦਾ ਹੈ। ਇਸ ਦੌਰਾਨ ਕੀਰਤ ਕੌਰ ਨੇ ਵੀਜ਼ਾ ਲੈਣ ਉਪਰੰਤ ਰਮਨ ਅਰੋੜਾ, ਅਮਿਤ ਪਲਤਾ ਅਤੇ ਸਟਾਫ਼ ਦਾ ਧੰਨਵਾਦ ਕੀਤਾ।