ਵੀਰ ਸਿੰਘ ਮੈਮੋਰੀਅਲ ਸੀ. ਸੈ. ਸ. ਨੱਥੂਵਾਲਾ ਗਰਬੀ ਦੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਹੜ ਪੀੜਤ ਬੱਚਿਆਂ ਨੂੰ 21000 ਦੀ ਸਹਾਇਤਾ

ਮੇਗਾ 7 ਅਕਤੂਬਰ (ਜਸ਼ਨ):   ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਹੜ ਪ੍ਭਾਵਿਤ ਪਿੰਡਾਂ ਨਾਲ ਸਬੰਧਿਤ ਪੀੜਤ ਬੱਚਿਆਂ ਦੀ ਫੀਸ ਭਰਨ ਲਈ 21000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ । ਇਹ ਰਾਸ਼ੀ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਰੂਰਲ ਐਨ.ਜੀ.ਓ. ਮੋਗਾ ਦੇ ਅਹੁਦੇਦਾਰਾਂ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਊਵਾਲ ਦੇ ਪਿ੍ੰਸੀਪਲ ਸੁਖਦੇਵ ਸਿੰਘ ਨੂੰ ਸੌਂਪੀ ਗਈ । ਇਸ ਮੌਕੇ ਤੇ ਸੰਬੋਧਨ ਕਰਦਿਆਂ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਧਾਨ ਗੁਰਪ੍ੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਇਹ ਰਾਸ਼ੀ ਵੀਰ ਸਿੰਘ ਮੈਮੋਰੀਅਲ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਇਕੱਤਰ ਕੀਤੀ ਗਈ ਹੈ ਤੇ ਉਹ ਰੂਰਲ ਐਨ.ਜੀ.ਓ. ਮੋਗਾ ਵੱਲੋਂ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਮਾਇਕ ਸਹਾਇਤਾ ਤੋਂ ਪ੍ੇਰਿਤ ਹੋ ਕੇ ਇਹ ਰਾਸ਼ੀ ਸਹੀ ਹੱਥਾਂ ਵਿੱਚ ਪਹੁੰਚਾਉਣਾ ਚਾਹੁੰਦੇ ਸਨ, ਜਿਸ ਲਈ ਉਹਨਾਂ ਸਾਡੀ ਸੁਸਾਇਟੀ ਨਾਲ ਸੰਪਰਕ ਕੀਤਾ ਤਾ ਅਸੀਂ ਰੂਰਲ ਐਨ.ਜੀ.ਓ. ਮੋਗਾ ਦੇ ਅਹੁਦੇਦਾਰਾਂ ਨਾਲ ਗੱਲ ਕਰਕੇ ਅੱਜ ਦਾ ਇਹ ਪ੍ੋਗਰਾਮ ਉਲੀਕਿਆ । ਉਹਨਾਂ ਸੁਸਾਇਟੀ ਵੱਲੋਂ ਹੁਣ ਤੱਕ ਹੜ ਪ੍ਭਾਵਿਤ ਲੋਕਾਂ ਦੀ ਮੱਦਦ ਲਈ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਉਂਦਿਆਂ ਬੱਚਿਆਂ ਨੂੰ ਗੁਰੂ ਸਹਿਬਾਨਾਂ ਦੇ ਆਦੇਸ਼ ਮੁਤਾਬਕ ਹਵਾ, ਪਾਣੀ ਅਤੇ ਧਰਤੀ ਨੂੰ ਪ੍ਦੂਸ਼ਣ ਮੁਕਤ ਕਰਕੇ ਆਉਣ ਵਾਲੀਆਂ ਪੀੜੀਆਂ ਨੂੰ ਵਿਰਾਸਤ ਵਿੱਚ ਸ਼ੁੱਧ ਹਵਾ, ਪਾਣੀ ਅਤੇ ਧਰਤੀ ਦੇ ਕੇ ਜਾਣ ਦੀ ਅਪੀਲ ਕੀਤੀ । ਉਹਨਾਂ ਵੀਰ ਸਿੰਘ ਮੈਮੋਰੀਅਲ ਸਕੂਲ ਦੇ ਪਿ੍ੰਸੀਪਲ ਤੇਜਿੰਦਰ ਕੌਰ ਗਿੱਲ, ਚੇਅਰਮੈਨ ਸੁਖਮੰਦਰ ਸਿੰਘ ਗਿੱਲ, ਸਮੂਹ ਬੱਚਿਆਂ ਅਤੇ ਅਧਿਆਪਕਾਂ ਦਾ ਦਿਲੋਂ ਧੰਨਵਾਦ ਵੀ ਕੀਤਾ, ਜਿਨਾਂ ਆਪਣੀ ਨੇਕ ਕਮਾਈ ਅਤੇ ਗੋਲਕਾਂ ਤੋੜ ਕੇ ਇਹਨਾ ਬੱਚਿਆਂ ਲਈ 21 ਹਜਾਰ ਰੁਪਇਆ ਇਕੱਤਰ ਕੀਤਾ  । ਇਸ ਮੌਕੇ ਐਨ.ਜੀ.ਓ. ਪ੍ਧਾਨ ਮਹਿੰਦਰ ਪਾਲ ਲੁੰਬਾ ਨੇ ਬੱਚਿਆਂ ਨੂੰ ਬਿਨਾ ਕਿਸੇ ਚਿੰਤਾਂ ਤੋਂ ਆਪਣੀ ਪੜਾਈ ਜਾਰੀ ਰੱਖਣ ਅਤੇ ਵਧੀਆ ਰਿਜ਼ਲਟ ਵਿਖਾ ਕੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ੇਰਿਤ ਕੀਤਾ । ਸਕੂਲ ਦੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਵੀਰ ਸਿੰਘ ਮੈਮੋਰੀਅਲ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਬੱਚਿਆਂ, ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਬੱਚਿਆਂ ਲਈ 50000 ਦੀ ਸਹਾਇਤਾ ਦੇਣ ਵਾਲੀ ਸੰਸਥਾ  ਰੂਰਲ ਐਨ.ਜੀ.ਓ. ਮੋਗਾ ਦੇ ਸਮੂਹ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਹ ਰਾਸ਼ੀ ਲੋੜਵੰਦ ਬੱਚਿਆਂ ਦੀ ਬੋਰਡ ਇਮਤਿਹਾਨ ਫੀਸ ਭਰਨ ਲਈ ਬਰਾਬਰ ਵਰਤੀ ਜਾਵੇਗੀ । ਸਕੂਲ ਅਧਿਆਪਕ ਮੇਵਾ ਸਿੰਘ ਨੇ ਦੋਨਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਦਾ ਉਲੇਖ ਕਰਦਿਆਂ ਕਿਹਾ ਕਿ ਅੱਜ ਸਮਾਜ ਨੂੰ ਅਜਿਹੀਆਂ ਸੰਸਥਾਵਾਂ ਦੀ ਸਖਤ ਜਰੂਰਤ ਹੈ ਜੋ ਹਰ ਵੇਲੇ ਲੋੜਵੰਦਾਂ ਦੀ ਮੱਦਦ ਲਈ ਤਤਪਰ ਰਹਿੰਦੀਆਂ ਹਨ । ਇਸ ਮੌਕੇ ਉਕਤ ਤੋਂ ਇਲਾਵਾ ਸੁਸਾਇਟੀ ਮੈਂਬਰ ਰਾਜਿੰਦਰ ਸਿੰਘ ਬਰਾੜ, ਜਗਤਾਰ ਸਿੰਘ ਗਿੱਲ, ਸਰਬੱਤ ਦਾ ਭਲਾ ਮੋਗਾ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ, ਸੁਖਵੀਰ ਸਿੰਘ ਮੰਦਰ, ਦਿਲਬਾਗ ਸਿੰਘ ਮਲਕ ਕੰਗਾਂ, ਪ੍ੇਮ ਸਿੰਘ ਸੰਘੇੜਾ, ਰੇਸ਼ਮ ਸਿੰਘ ਕੰਬੋ ਖੁਰਦ, ਸਕੂਲ ਅਧਿਆਪਕ ਮੇਵਾ ਸਿੰਘ, ਬਹਾਦਰ ਸਿੰਘ, ਗੁਰਵਿੰਦਰ ਸਿੰਘ, ਅਮਰਿੰਦਰਪਾਲ ਸਿੰਘ, ਮੋਨੂੰ, ਦਲਵੀਰ ਸਿੰਘ, ਸਰਬਜੀਤ ਕੌਰ, ਰਜਨੀ ਬਾਲਾ, ਬਲਜੀਤ ਕੁਮਾਰ, ਦਵਿੰਦਰ ਕੌਰ, ਕੁਲਦੀਪ ਕੌਰ, ਪਰਮਜੀਤ ਸਿੰਘ, ਗੁਰਬਖਸ਼ੀਸ਼ ਸਿੰਘ, ਦਿਲਬਾਗ ਸਿੰਘ ਆਦਿ ਹਾਜਰ ਸਨ।