ਡਿਪਟੀ ਕਮਿਸ਼ਨਰ ਵੱਲੋਂ ਦੀਵਾਲੀ ਦੇ ਤਿਉਹਾਰ ’ਤੇ ਪਟਾਕਿਆਂ ਦੀ ਵਿਕਰੀ ਲਈ 37 ਆਰਜੀ ਲਾਇਸੈਂਸਾਂ ਦੇ ਕੱਢੇ ਗਏ ਡਰਾਅ,ਜ਼ਿਲੇ ਅੰਦਰ ਪ੍ਰਸਾਸ਼ਨ ਵੱਲੋ ਪਟਾਕਿਆਂ ਦੀ ਵਿਕਰੀ ਲਈ 7 ਥਾਵਾਂ ਨਿਰਧਾਰਿਤ

ਮੋਗਾ 7 ਅਕਤੂਬਰ:(ਜਸ਼ਨ) ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਵਿਕਰੀ ਲਈ 37 ਆਰਜੀ ਲਾਇਸੈਂਸਾਂ ਦੇ ਡਰਾਅ ਕੱਢੇ ਗਏ। ਇਹ ਡਰਾਅ ਪਟਾਕਾ ਵਿਕਰੇਤਾਵਾਂ ਦੀ ਮੌਜੂਦਗੀ ਵਿੱਚ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਕੱਢੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਅਤੇ ਐਸ.ਡੀ.ਐਮ ਮੋਗਾ ਸ੍ਰੀ ਨਰਿੰਦਰ ਸਿੰਘ ਧਾਲੀਵਾਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਾਕੇ ਵੇਚਣ ਲਈ ਮੋਗਾ ਸ਼ਹਿਰ ਵਿੱਚ ਦੋ ਥਾਵਾਂ ਕੋਟਕਪੂਰਾ ਬਾਈਪਾਸ ਅਤੇ ਡੀ.ਐਮ.ਕਾਲਜ ਦੇ ਬਾਹਰ ਵਾਲੀ ਗਰਾਉਂਡ ਨਿਰਧਾਰਤ ਕੀਤੀਆਂ ਗਈਆਂ ਹਨ, ਜਿਨਾਂ ਲਈ 18 ਆਰਜ਼ੀ ਲਾਈਸੈਸਾਂ ਦੇ ਡਰਾਅ ਕੱਢੇ ਗਏ। ਬਾਘਾਪੁਰਾਣਾ ਸ਼ਹਿਰ ‘ਚ ਮੋਗਾ-ਬਾਘਾਪੁਰਾਣਾ ਰੋਡ ਬਿਜਲੀ ਘਰ ਦੇ ਸਾਹਮਣੇ ਵਾਲੀ ਜਗਾ ਲਈ 7 ਲਾਈਸੈਂਸ, ਨਿਹਾਲ ਸਿੰਘ ਵਾਲਾ ਵਿਖੇ ਸਟੇਡੀਅਮ ਸਾਹਮਣੇ ਕਮਲਾ ਨਹਿਰੂ ਸਕੂਲ ਲਈ 5, ਕੋਟ ਈਸੇ ਖਾਂ ਵਿਖੇ ਗਰਾਉੂਂਡ ਸਰਕਾਰੀ ਹਾਈ ਸਕੂਲ (ਲੜਕੇ) ਲਈ 5, ਧਰਮਕੋਟ ਵਿਖੇ ਨੇੜੇ ਪਸ਼ੂ ਹਸਪਤਾਲ ਧਰਮਕੋਟ ਲਈ ਇੱਕ ਅਤੇ ਬੱਧਨੀ ਕਲਾਂ ਵਿਖੇ ਲੋਪੋ ਰੋਡ ਵਾਟਰ ਵਰਕਸ ਲਈ ਇੱਕ ਆਰਜੀ ਲਾਈਸੈਂਸਾਂ ਦੇ ਡਰਾਅ ਕੱਢੇ ਗਏ। ਉਨਾਂ ਇਹ ਵੀ ਕਿਹਾ ਕਿ ਆਰਜੀ ਲਾਇਸੈਂਸ ਧਾਰਕ ਵਿਅਕਤੀ ਪ੍ਰਸ਼ਾਸ਼ਨ ਵੱਲੋਂ ਨਿਰਧਾਰਤ ਜਗਾ ’ਤੇ ਹੀ ਪਟਾਕਿਆਂ ਦੀ ਵਿਕਰੀ ਕਰ ਸਕੇਗਾ। ਇਸ ਮੌਕੇ ਫੁਟਕਲ ਸਹਾਇਕ ਵਿਨੋਦ ਕੁਮਾਰ, ਜ਼ਿਲਾ ਨਾਜ਼ਰ ਪ੍ਰਵੀਨ ਕੁਮਾਰ, ਅੰਕਿਤ ਬਾਂਸਲ, ਇੰਦਰਜੀਤ ਸਿੰਘ ਅਤੇ ਵੱਡੀ ਗਿਣਤੀ ‘ਚ ਪਟਾਕਿਆਂ ਦੇ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ ਵੀ ਹਾਜ਼ਰ ਸਨ।