“ਫਿੱਟ ਗੁਰੂ” ਮੁਹਿੰਮ ਲਈ ਸਿੱਖਿਆ ਵਿਭਾਗ ਦਾ ਐਪ ਅਧਿਆਪਕਾਂ ਲਈ ਜਾਰੀ-ਸਿੱਖਿਆ ਸਕੱਤਰ

ਤਰਨਤਾਰਨ 4 ਅਕਤੂਬਰ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :      ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਰਚ 2019 ਦੇ ਬੋਰਡ ਦੇ ਨਤੀਜਿਆਂ ਵਿੱਚ ਸੌ ਫੀਸਦੀ ਨਤੀਜੇ ਦੇਣ ਵਾਲੇ ਅਤੇ ਸਮਾਰਟ ਸਕੂਲ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਤਸ਼ਾਹਿਤ ਕਰ ਰਿਹਾ ਹੈ।ਇਸੇ ਲੜੀ ਤਹਿਤ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਨੇ ਤਰਨਤਾਰਨ ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ 1300 ਦੇ ਕਰੀਬ ਅਧਿਆਪਕਾਂ ਨੂੰ ਪ੍ਸ਼ੰਸਾ ਪੱਤਰ ਦੇ ਕੇ ਨਿਵਾਜਿਆ।ਇਸ ਮੌਕੇ ਸ੍ਰੀ ਸੰਦੀਪ ਕੁਮਾਰ ਆਈ. ਏ. ਐੱਸ., ਵਧੀਕ ਡਿਪਟੀ ਕਮਿਸ਼ਨਰ ਜਨਰਲ ਤਰਨਤਾਰਨ, ਸ੍ਰੀ ਸੁਰਿੰਦਰ ਸਿੰਘ ਐੱਸ. ਡੀ. ਐੱਮ. ਤਰਨ ਤਾਰਨ ਵੀ ਉਚੇਚੇ ਤੌਰ ਤੇ ਹਾਜ਼ਰ ਰਹੇ।ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਅਧਿਆਪਕਾਂ ਦੇ ਯਤਨਾਂ ਨਾਲ ਉਚੇਰਾ ਹੋਇਆ ਹੈ। ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਪਿਛਲੇ ਸਾਲ ਮੀਤੇ ਗਏ ਅਣਥੱਕ ਯਤਨਾਂ ਅਤੇ ਅਧਿਆਪਕਾਂ ਦੁਆਰਾ ਦਿੱਤੇ ਜਾਂਦੇ ਸੁਝਾਵਾਂ ਦੇ ਮੱਦੇਨਜ਼ਰ ਇਸ ਸਾਲ ਸਤੰਬਰ ਮਹੀਨੇ ਵਿੱਚ `ਮਿਸ਼ਨ ਸ਼ਤ-ਪ੍ਰਤੀਸ਼ਤ` ਦਾ ਅਹਿਦ ਲਿਆ ਗਿਆ ਹੈ। ਉਹਨਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਇਸ ਮਿਸ਼ਨ ਤਹਿਤ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਵਾਧੂ ਕਲਾਸਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹਨਾਂ ਤਰਨਤਾਰਨ ਜਿਲ੍ਹੇ ਦੇ ਅਧਿਆਪਕਾਂ ਦਾ ਦਾਖ਼ਲਾ ਮੁਹਿੰਮ, ਲਾਇਬ੍ਰੇਰੀ ਲੰਗਰ ਮੁਹਿੰਮ, ਅੱਜ ਦੇ ਸ਼ਬਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਕੁਇੱਜ਼ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਧੰਨਵਾਦ ਕੀਤਾ ਅਤੇ ਅੱਗੇ ਤੋਂ ਹੋਰ ਵੀ ਜਿਆਦਾ ਉਤਸ਼ਾਹ ਨਾਲ ਕੰਮ ਕਰਨ ਲਈ ਪੇ੍ਰਿਤ ਕੀਤਾ।ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਮੂਹ ਅਧਿਆਪਕਾਂ ਨੂੰ ਸਿਹਤਯਾਬੀ ਲਈ “ਫਿੱਟ ਗੁਰੂ” ਮੁਹਿੰਮ ਵਿੱਚ ਅੱਗੇ ਆ ਕੇ ਭਾਗ ਲੈਣ ਲਈ ਕਿਹਾ।ਉਹਨਾਂ “ਫਿੱਟ ਗੁਰੂ” ਐਪ ਦੇ ਲਿੰਕ  ਨੂੰ ਵੀ ਸਿੱਖਿਆ ਵਿਭਾਗ ਦੀ ਵੈਬਸਾਈਟ ਉੱਤੇ ਜਾਰੀ ਕੀਤਾ। ਸਿਹਤ ਹੀ ਅਧਿਆਪਕਾਂ ਦੀ ਬਹੁਤ ਵੱਡੀ ਪੁੱਜੀ ਹੈ। ਮਿਸ਼ਨ ਦੀ ਟੈਗ ਲਾਇਨ ਨਾਲ ਐਪ ਦੀ ਤਸਵੀਰ ਵੀ ਸਿੱਖਿਆ ਵਿਭਾਗ ਦੀ ਅੰਬੈਸਡਰ ਜਸ਼ਨੀਤ ਕੌਰ ਵਿਦਿਆਥਣ ਵਾੜਾ ਭਾਈ ਕਾ ਦੇ ਨਾਲ ਜਾਰੀ ਕੀਤੀ।ਇਸ ਮੌਕੇ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੇ ਗਏ ਈ-ਕੰਟੈਂਟ ਨੂੰ ਸਕੂਲਾਂ ਵਿੱਚ ਵਰਤੋਂ ਵਿੱਚ ਲਿਆਉਣ ਲਈ ਸਮਾਗਮ ਵਿੱਚ ਹਾਜਰ ਹਜ਼ਾਰਾਂ ਅਧਿਆਪਕਾਂ ਨੂੰ ਬਲਵਿੰਦਰ ਸਿੰਘ ਏਐੱਸਪੀਡੀ ਮੀਡੀਆ ਨੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ।ਸਮਰੋਹ ਦੌਰਾਨ ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ ਜਰਨੈਲ ਸਿੰਘ ਕਾਲੇਕੇ, ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਸਤਨਾਮ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਕੰਵਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ.ਇਸ ਮੌਕੇ ਦੀਦਾਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਤਿਹਗੜ੍ਹ ਸਾਹਿਬ, ਅਮਰਜੀਤ ਸਿੰਘ ਏਐੱਸਪੀਡੀ ਪੋ੍ਕਿਉਰਮੈਂਟ, ਬਲਵਿੰਦਰ ਸਿੰਘ ਏਐੱਸਪੀਡੀ ਮੀਡੀਆ, ਸਤਨਾਮ ਸਿੰਘ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤਰਨਤਾਰਨ, ਕੰਵਲਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ, ਹਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ, ਰਜਿੰਦਰ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ, ਪਰਮਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ, ਹਰਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਜਸਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,  ਹਰਜਿੰਦਰ ਪਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਅਨੂਰੂਪ ਬੇਦੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਵੀਰ ਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਪ੍ਰੇਮ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਪਰਮਜੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਪਲਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਰਿੰਦਰ ਸਿੰਘ ਇੰਚਾਰਜ ਸਿੱਖਿਆ ਸੁਧਾਰ ਟੀਮ, ਸੰਜੀਵ ਭੂਸ਼ਣ, ਨਵਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਅਨੂਪ ਸਿੰਘ ਸੈਣੀ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਅਮਨਦੀਪ ਸਿੰਘ ਸਮਾਰਟ ਸਕੂਲ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਰਾਜਿੰਦਰ ਸਿੰਘ ਚਾਨੀ ਸਪੋਕਸਪਰਸਨ, ਮਨਦੀਪ ਸਿੰਘ, ਮੇਜਰ ਸਿੰਘ, ਹਰਸ਼ ਭਿੰਡਰ, ਬਲਦੇਵ ਕੁਮਾਰ, ਕਸ਼ਮੀਰ ਸਿੰਘ, ਦਰਸ਼ਨ ਸਿੰਘ ਜਿਲ੍ਹਾ ਮੈਂਟਰ ਸਾਇੰਸ, ਸਤਨਾਮ ਸਿੰਘ ਜਿਲ੍ਹਾ ਮੈਂਟਰ ਗਣਿਤ, ਗੁਰਚਰਨ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ, ਜਤਿੰਦਰ ਸਿੰਘ ਵਲਟੋਹਾ, ਗੁਰਮੀਤ ਸਿੰਘ ਗੰਡੀਵਿੰਡ, ਰਣਜੀਤ ਸਿੰਘ ਪੱਟੀ, ਕੁਲਵਿੰਦਰ ਸਿੰਘ ਨੌਸ਼ਹਿਰਾ, ਕਰਮਜੀਤ ਸਿੰਘ ਚੋਹਲਾ ਸਾਹਿਬ, ਗੁਮਿੰਦਰ ਸਿੰਘ ਖਡੂਰ ਸਾਹਿਬ, ਸੁਖਦੀਪ ਸਿੰਘ ਤਰਨਤਾਰਨ-2, ਕੁਲਵਿੰਦਰ ਕੌਰ ਤਰਨਤਾਰਨ-1 ਸਾਰੇ ਬਲਾਕ ਮੈਂਟਰ ਅੰਗਰੇਜ਼ੀ, ਗੁਰਸੇਵਕ ਸਿੰਘ ਭਿੱਖੀਵਿੰਡ, ਗੁਰਪ੍ਰੀਤ ਸਿੰਘ ਚੋਹਲਾ ਸਾਹਿਬ, ਸਾਇਮੋਨਬੀਰ ਸਿੰਘ ਗੰਡੀਵਿੰਡ, ਨਰਿੰਦਰਜੀਤ ਸਿੰਘ ਤਰਨਤਾਰਨ-1, ਅਵਤਾਰ ਸਿੰਘ ਤਰਨਤਾਰਨ-2, ਜਸਵਿੰਦਰ ਸਿੰਘ ਖਡੂਰ ਸਾਹਿਬ, ਜਸਵੰਤ ਸਿੰਘ ਨੌਸ਼ਹਿਰਾ, ਗੁਰਬਿੰਦਰ ਸਿੰਘ ਪੱਟੀ, ਬਿਕਰਮਜੀਤ ਸਿੰਘ ਵਲਟੋਹਾ ਸਾਰੇ ਬਲਾਕ ਮੈਂਟਰ ਗਣਿਤ, ਸੰਤੋਖ ਸਿੰਘ ਚੋਹਲਾ ਸਾਹਿਬ, ਗੁਰਇਕਬਾਲ ਸਿੰਘ ਭਿੱਖੀਵਿੰਡ, ਪਰਮਜੀਤ ਸਿੰਘ ਖਡੂਰ ਸਾਹਿਬ, ਪਰਮਦੀਪ ਸਿੰਘ ਵਲਟੋਹਾ, ਕਰਨਬੀਰ ਸਿੰਘ ਪੱਟੀ, ਕੁਲਵਿੰਦਰ ਸਿੰਘ ਗੰਡੀਵਿੰਡ ਮਨਜਿੰਦਰਪਾਲ ਸਿੰਘ ਤਰਨਤਾਰਨ-2, ਪੰਕਜ ਸਰੀਨ ਤਰਨਤਾਰਨ-1 ਅਤੇ ਅਮਨ ਸ਼ਰਮਾ ਨੌਸ਼ਹਿਰਾ ਸਾਰੇ ਬਲਾਕ ਮੈਂਟਰ ਸਾਇੰਸ, ਮਲਕੀਤ ਸਿੰਘ, ਪ੍ਤਾਪ ਸਿੰਘ, ਹਰਪਾਲ ਸਿੰਘ ਅਤੇ ਪ੍ਰਭਜੋਤ ਸਿੰਘ ਸਾਰੇ ਮੈਂਬਰ ਸਿੱਖਿਆ ਸੁਧਾਰ ਟੀਮ ਤਰਨਤਾਰਨ, , ਸਮੂਹ ਬੀ.ਐੱਮ.ਟੀਜ਼ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜਾਰਜ ਮਸੀਹ, ਜਗਜੀਤ ਸਿੰਘ, ਵਿਜੈ ਮਹਿਤਾ, ਮਨਦੀਪ ਕੌਰ, ਦਿਨੇਸ਼ ਕੁਮਾਰ, ਗੁਰਮੀਤ ਸਿੰਘ, ਤੇਜਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ