ਸਮਗਲਰਾਂ ਵਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਦੌਰਾਨ ਹੈੱਡ ਕਾਂਸਟੇਬਲ ਦੀ ਮੌਤ

Tags: 

ਜੰਡਿਆਲਾ ਗੁਰੂ ,1ਅਕਤੂਬਰ (ਰਾਮ ਸ਼ਰਨਜੀਤ ਸਿੰਘ,ਸੁਖਜਿੰਦਰ ਸਿੰਘ ) :ਨਸ਼ਿਆਂ ਦੇ ਵੱਡੇ ਵੱਡੇ ਸਮਗਲਰਾਂ ਦੇ ਸੌਦਾਗਰਾਂ , ਮਗਰਮੱਛਾਂ ‘ਤੇ ਕਾਬੂ ਪਾਉਣ ਲਈ ਬਣਾਈ ਗਈ ਜਲੰਧਰ ਦੀ ਟੀਮ ਜਦੋਂ ਸਮਗਲਰਾਂ ਦਾ ਪਿੱਛਾ ਕਰਨ ਮੌਕੇ ਟੀਮ ‘ਚ ਸ਼ਾਮਲ ਹੈੱਡ ਕਾਂਸਟੇਬਲ ਦੀ ਸਮਗਲਰਾਂ ਦੀ ਗੋਲੀ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਲੰਧਰ ਦੀ  ਦੀ ਗੁਪਤ ਸਪੈਸ਼ਲ ਬਣਾਈ ਗਈ ਟੀਮ ਦੁਆਰਾ ਸਮਗਲਰਾਂ ਦਾ ਪਿੱਛਾ ਕਰਦੇ ਹੋਏ ਜਦੋ ਜੰਡਿਆਲਾ ਗੁਰੂ ਬਾਈਪਾਸ ਤਰਨ ਤਾਰਨ ਰੋਡ ਤੇ ਚੜੇ ਤਾਂ ਰਾਧਾ ਸੁਆਮੀ ਡੇਰਾ ਬਿਆਸ ਨੇੜੇ ਜਾਣੀਆਂ ਮੌੜ ਵਿਖੇ ਦਿਨ ਦਿਹਾੜੇ ਦੁਪਿਹਰ 2ਵਜੇ ਦੇ ਕਰੀਬ  ਸਮਗਲਰਾਂ ਵਲੋਂ  ਅੰਨ੍ਹੇਵਾਹ ਫਾਇਰਿੰਗ ਦੌਰਾਨ ਜਲੰਧਰ ਦੀ ਟੀਮ ਦੇ ਹੈੱਡ ਕਾਂਸਟੇਬਲ ਗੁਰਦੀਪ ਸਿੰਘ ਸਪੁੱਤਰ ਅਮਰਜੀਤ ਸਿੰਘ ਉਮਰ 29 ਸਾਲ ਵਾਸੀ ਜਲੰਧਰ ਦੇ ਗੋਲੀ ਲੱਗੀ ਜਿਸ ਨੂੰ ਤੁਰੰਤ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ ਲੈ ਜਾਇਆ ਗਿਆ ਜਿਥੇ ਇਲਾਜ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ ,,ਗੁਰਦੀਪ ਸਿੰਘ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਨੂੰ ਰੋਂਦੇ ਹੋਏ ਛੱਡ ਇਸ ਫਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ । ਇਥੇ ਇਹ ਵੀ ਵਰਨਣਯੋਗ ਹੈ ਕਿ ਬੀਤੀ ਰਾਤ ਦੌਰਾਨ ਜੀ ਟੀ ਰੋਡ ਵਿਖੇ ਸਥਾਨਕ ਇਲਾਕੇ ਦੇ ਇਕ ਨਿੱਜੀ ਢਾਬੇ ਤੇ ਵੀ ਸਮਗਲਰਾਂ ਤੇ ਪੁਲਿਸ ਵੱਲੋਂ ਆਹਮੋ ਸਾਹਮਣੇ ਫਾਇਰਿੰਗ ਕੀਤੀ ਗਈ ।