ਮਾਈ ਮੋਗਾ ਵੈਲਫੇਅਰ ਸੋਸਾਇਟੀ ਅਤੇ ਫਿਜ਼ੀਸ਼ੀਅਨ ਫਰੈਂਡਜ ਵਲੋਂ ਮੁਫ਼ਤ ਮੈਡੀਕਲ ਕੈਂਪ 29 ਸਤੰਬਰ ਦਿਨ ਐਤਵਾਰ ਨੂੰ

ਮੋਗਾ, 28 ਸਤੰਬਰ (ਜਸ਼ਨ):   ਮਾਈ ਮੋਗਾ ਵੈਲਫੇਅਰ ਸੋਸਾਇਟੀ ਮੋਗਾ ਅਤੇ ਫਿਜ਼ੀਸ਼ੀਅਨ ਫਰੈਂਡਜ਼ ਮੋਗਾ ਵਲੋਂ ਸਾਂਝੇ ਤੌਰ ਤੇ ਲੋਕਾਂ ਦੀ ਭਲਾਈ ਲਈ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।  ਸੰਸਥਾ ਦੇ ਆਹੁਦੇਦਾਰਾਂ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ 29 ਸਤੰਬਰ ਦਿਨ ਐਤਵਾਰ ਨੂੰ ਮੋਗਾ ਦੇ ਵਾਰਡ ਨੰਬਰ 33, ਬੱਗੇਆਣਾ ਬਸਤੀ ਵਿੱਚ ਸਥਿੱਤ ਡੇਰਾ ਬਾਬਾ ਧਾਰੀਰਾਮ ਦੇ ਅਸਥਾਨ ਤੇ ਮਰੀਜ਼ਾ ਦਾ ਚੈਕਅਪ ਕਰਕੇ ਮੁਫ਼ਤ ਸਲਾਹ ਅਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਹ ਕੈਂਪ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਆਹੁਦੇਦਾਰਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਕੈਂਪ ਵਿੱਚ ਆਉਣ ਦੀ ਅਪੀਲ ਵੀ ਕੀਤੀ । 
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ