ਰੋਜਗਾਰ ਮੇਲੇ ਦੇ ਦੂਜੇ ਦਿਨ ਵੱਖ-ਵੱਖ ਕੰਪਨੀਆਂ ਵੱਲੋਂ 833 ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆਂ ਕਰਵਾਈਆਂ ਗਈਆਂ, ਲਗਭੱਗ 15 ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਕੀਤੀ ਨੌਜਵਾਨਾਂ ਦੀ ਰੋਜਗਾਰ ਲਈ ਚੋਣ

ਮੋਗਾ 23 ਸਤੰਬਰ: (ਜਸ਼ਨ):  ਪੰਜਾਬ ਸਰਕਾਰ ਦੀ 'ਘਰ ਘਰ ਰੋਜਗਾਰ' ਸਕੀਮ ਤਹਿਤ ਜਿਲ•ੇ ਅੰਦਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮੋਗਾ ਵਿਖੇ ਆਯੋਜਿਤ ਕੀਤੇ ਜਾ ਰਹੇ ਛੇ ਰੋਜਾ ਮੈਗਾ ਰੋਜਗਾਰ ਮੇਲੇ ਦੇ ਅੱਜ ਦੂਸਰੇ ਦਿਨ ਪਹੁੰਚੇ 1,379 ਨੌਜਵਾਨਾਂ ਵਿੱਚੋਂ 1,016 ਨੌਜਵਾਨ ਲੜਕੇ/ਲੜਕੀਆਂ ਨੇ ਨੌਕਰੀ ਲੈਣ ਲਈ ਇੰਟਰਵਿਊ ਦਿੱਤੀ ਜਿੰਨ•ਾਂ ਵਿੱਚੋ 833 ਨੌਜਵਾਨਾਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਰੋਜਗਾਰ ਦੇਣ ਲਈ ਚੋਣ ਕੀਤੀ ਗਈ। ਇਸ ਤੋ ਇਲਾਵਾ 79 ਨੌਜਵਾਨਾਂ ਦੀ ਸਵੈ ਰੋਜਗਾਰ ਲਈ ਵੀ ਸਨਾਖਤ ਕੀਤੀ ਗਈ। ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੂਸਰੇ ਦਿਨ ਰੋਜਗਾਰ ਮੇਲੇ ਵਿੱਚ ਸਿਰਕਤ ਕੀਤੀ ਅਤੇ ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਤਕਸੀਮ ਕੀਤੇ। ਇਸ ਮੌਕੇ ਜਿਲ•ਾ ਰੋਜਗਾਰ ਅਫਸਰ ਪਰਮਿੰਦਰ ਕੌਰ, ਜਿਲ•ਾ ਪ੍ਰੀਸਦ ਮੈਬਰ ਹਰਭਜਨ ਸਿੰਘ ਸੋਸਨ, ਪਲੇਸਮੈਟ ਅਫਸਰ ਸੋਨੀਆ ਬਾਜਵਾ, ਨੋਡਲ ਅਫਸਰ ਪਵਨ ਕੁਮਾਰ, ਪ੍ਰਿੰਸੀਪਲ ਆਈ.ਟੀ.ਆਈ. ਹਰਦੇਵ ਸਿੰਘ ਤੂਰ ,Lect Jaljit Singh ਅਤੇ ਬਲਰਾਜ ਸਿੰਘ ਖਹਿਰਾ ਆਦਿ ਹਾਜਰ ਸਨ। ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਨ•ਾਂ ਰੋਜਗਾਰ ਮੇਲਿਆਂ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਨੌਜਵਾਨਾਂ ਦੀ ਯੋਗਤਾ ਅਨੁਸਾਰ ਚੋਣ ਕਰਕੇ ਰੋਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਹ ਰੋਜਗਾਰ ਮੇਲੇ ਨੌਜਵਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੇ ਹਨ। ਉਨ•ਾਂ ਇਹ ਵੀ ਦੱਸਿਆ ਕਿ ਰੋਜਗਾਰ ਮੇਲੇ ਦੌਰਾਨ ਪਹੁੰਚੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਰੋਜਗਾਰ ਮੇਲੇ 'ਚ ਪੁਹੁੰਚੀਆਂ ਵੱਖ-ਵੱਖ ਕੰਪਨੀਆਂ ਵਰਧਮਾਨ ਸਪਿੰਨਟੈਕਸ, ਏਜੀਸ ਕੇਅਰ ਐਟ ਹੋਮ ਪ੍ਰਾ. ਲਿਮ., ਆਧਾਨ, ਜੀ-4 ਐਸ, ਐਕਸਪਰਟ ਮੈਨਪਾਵਰ, ਜੋਮੈਟੋ, ਕੰਪੀਟੈਟ ਬੀ.ਪੀ.ਓ., ਸ੍ਰੀਰਾਮ ਪਿਸਟਨ, ਕਲੱਬ ਜੇ.ਬੀ., ਗੋਲਡ ਕੋਸਟ ਕਲੱਬ OZONE COUNTY, ਰਿਲਾਇੰਸ ਅਤੇ ਰੌਕਮੈਨ ਆਦਿ ਦੇ ਲਗਭੱਗ 15 ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦਿੱਤਾ ਗਿਆ।  ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮੋਗਾ ਵਿਖੇ ਚੱਲ ਰਹੇ ਇਸ ਛੇ ਦਿਨਾਂ ਮੈਗਾ ਰੋਜਗਾਰ ਮੇਲੇ ਦਾ 30 ਸਤੰਬਰ ਨੂੰ ਆਖ਼ਰੀ ਦਿਨ ਹੋਵੇਗਾ। ਉਨ•ਾਂ ਦੱਸਿਆ ਕਿ ਪਹਿਲੇ 2 ਦਿਨਾਂ ਦੌਰਾਨ ਨੌਜਵਾਨ ਜੇਕਰ ਕਿਸੇ ਜਰੂਰੀ ਕੰਮਕਾਜ ਕਾਰਣ ਇਸ ਰੋਜਗਾਰ ਮੇਲੇ ਵਿੱਚ ਨਹੀਂ ਪਹੁੰਚ ਸਕੇ ਤਾਂ ਉਹ ਅਗਲੇ ਦਿਨਾਂ ਦੌਰਾਨ ਵੀ ਪਹੁੰਚ ਕੇ ਇਸ ਰੋ£ਗਾਰ ਮੇਲੇ ਦਾ ਲਾਭ ਉਠਾ ਸਕਦੇ ਹਨ। ਇਸ ਮੌਕੇ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਮੱਛੀ ਪਾਲਣ ਵਿਭਾਗ ਆਦਿ ਵੱਖ ਵੱਖ ਵਿਭਾਗਾਂ ਵੱਲੋ ਪ੍ਰਦਰਸਨੀਆਂ ਲਗਾ ਕੇ ਨੌਜਵਾਨਾਂ ਨੂੰ ਸਵੈ-ਰੋਜਗਾਰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ