ਗੋਲਡਨ ਟਰੈਵਲ ਐਡਵਾਈਜ਼ਰ ਨੇ ਲਵਾਇਆ ਪਤੀ ਪਤਨੀ ਦਾ ਕੈਨੇਡਾ ਅਤੇ ਯੂ ਕੇ ਦਾ ਵੀਜ਼ਾ

ਮੋਗਾ,21 ਸਤੰਬਰ (ਜਸ਼ਨ): ਗੋਲਡਨ ਟਰੈਵਲ ਐਡਵਾਈਜ਼ਰ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸਟੱਡੀ ਵੀਜ਼ਾ, ਸੁਪਰ ਵੀਜ਼ਾ ਤੇ ਸਪਾਊਸ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣੀ ਜਾਂਦੀ ਹੈ |ਐਮ. ਡੀ. ਸੁਭਾਸ਼ ਪਲਤਾ ਨੇ ਦਸਿਆ ਕਿ ਸੰਸਥਾ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਭੇਜ ਕੇ ਲੋਕਾਂ ਵਿਚ ਆਪਣਾ ਸਥਾਨ ਬਣਾਇਆ ਹੈ | ਸੰਸਥਾ ਨੇ ਹਰਪਾਲ ਸਿੰਘ ਸੰਘਾ ਅਤੇ ਜਸਵਿੰਦਰ ਕੌਰ ਸੰਘਾ ਦਾ ਕੈਨੇਡਾ ਅਤੇ ਯੂ ਕੇ ਦਾ ਵੀਜ਼ਾ ਲਗਵਾ ਕੇ ਦਿੱਤਾ ਹੈ | ਐਮ. ਡੀ. ਸੁਭਾਸ਼ ਪਲਤਾ  ਨੇ ਉਨਾਂ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸੰਸਥਾ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਵਾਏ ਮਲਟੀਪਲ, ਸੁਪਰ ਤੇ ਸਪਾਊਸ ਵੀਜ਼ੇ ਦੇ ਨਤੀਜੇ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾ ਸਾਰੇ ਦੇਸ਼ਾਂ ਦੇ ਆਨਲਾਈਨ ਵੀਜ਼ਾ ਤੇ ਰਿਫਿਊਜ਼ਲ ਕੇਸ ਲਗਾਉਣ ਵਿਚ ਮਾਹਿਰ ਜਾਣੀ ਜਾਂਦੀ ਹੈ |