ਲਾਇਨਜ ਕਲੱਬ ਮੋਗਾ ਵਿਸ਼ਾਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ‘ਚ ਵਿਦਿਆਰਥੀਆਂ ਨੂੰ ਪੰਜ ਸੌ ਕਾਪੀਆਂ ਵੰਡੀਆਂ

ਮੋਗਾ,21 ਸਤੰਬਰ (ਜਸ਼ਨ): ਅੱਜ ਲਾਇਨਜ ਕਲੱਬ ਮੋਗਾ (ਵਿਸ਼ਾਲ) ਦੇ ਦੁਆਰਾ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ, ਮੋਗਾ ਵਿਖੇ ਦਰਸ਼ਨ ਲਾਲ ਗਰਗ ਜ਼ਿਲ੍ਹਾ ਪ੍ਰਧਾਨ ,ਦੀਪਕ ਜਿੰਦਲ ਜਨਰਲ ਸਕੱਤਰ ਅਤੇ ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਅਗਵਾਈ ਹੇਠ ਸਕੂਲ ਵਿਚਲੇ ਸੌ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਪੰਜ ਸੌ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਆਪਣੇ ਸੰਬੋਧਨ ਵਿੱਚ ਦਰਸ਼ਨ ਲਾਲ ਗਰਗ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਵੀ ਕੁਦਰਤੀ ਪ੍ਰਤਿਭਾ ਦੇ ਮਾਲਿਕ ਹੁੰਦੇ ਹਨ ਅਤੇ ਉਹ ਪੜ੍ਹਾਈ ਦੇ ਨਾਲ ਨਾਲ ਵੱਖ ਖੇਤਰਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ, ਮੋਗਾ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਵਿੱਚ ਮੋਹਰੀ ਹਨ ਉੱਥੇ ਨੈਤਿਕ ਸਿੱਖਿਆ ਖੇਡਾਂ ਅਤੇ ਸਹਾਇਕ ਸਕੂਲ ਗਤੀਵਿਧੀਆਂ ਵਿੱਚ ਵੀ ਅੱਗੇ ਰਹਿੰਦੇ ਹਨ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਉਨ੍ਹਾਂ ਦੀ ਟੀਮ ਦੁਆਰਾ ਬੱਚਿਆਂ ਨੂੰ ਇਹ ਕਾਪੀਆਂ ਵੰਡੀਆਂ ਜਾ ਰਹੀਆਂ ਹਨ । ਇਸ ਮੌਕੇ ਦਵਿੰਦਰਪਾਲ ਸਿੰਘ ਰਿੰਪੀ ਨੇ ਕਿਹਾ ਕਿ ਪੰਜਾਬ ਪੱਧਰੀ ਖੇਡਾਂ ਅਤੇ ਪ੍ਰਤੀਯੋਗਤਾਵਾਂ ਵਿੱਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਇਸ ਸਕੂਲ ਦੇ ਬੱਚਿਆਂ ਨੂੰ ਮਿਲਣ ਦੀ ਇੱਛਾ ਅੱਜ ਲਾਇਨਜ ਕਲੱਬ ਮੋਗਾ ਵਿਸਾਲ ਦੀ ਟੀਮ ਨੂੰ ਇਨ੍ਹਾਂ ਬੱਚਿਆਂ ਦੇ ਵਿੱਚ ਲੈ ਕੇ ਆਈ ਹੈ ਅਤੇ ਉਨ੍ਹਾਂ ਬੱਚਿਆਂ ਦੇ ਨਾਲ ਵੱਖ ਵੱਖ ਪੜ੍ਹਾਈ ਨਾਲ ਜੁੜੇ ਹੋਏ ਮੁੱਦਿਆਂ ਉੱਪਰ ਗੱਲਬਾਤ ਵੀ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਸਕੂਲ ਦੇ ਸਟਾਫ ਅਤੇ ਸਮੂਹ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਜੈਸਵਾਲ ,ਕੁਲਦੀਪ ਸਿੰਘ sehgal , ਕਰਮਜੀਤ ਸਿੰਘ ਮਲਹੋਤਰਾ ,ਅਨਿਲ ਗੋਇਲ ,ਕਰਨ ਨਰੂਲਾ, ਹਰਬੰਸ ਲਾਲ ਗਰਗ ਅਤੇ ਗੁਰਪ੍ਰੀਤ ਸਿੰਘ ਜੱਸਲ ਨੇ ਵੀ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਲਾਇਨਜ ਕਲੱਬ ਮੋਗਾ ਵਿਸ਼ਾਲ ਦੀ ਟੀਮ ਨੇ ਸਕੂਲ ਦੀ ਭਵਿੱਖ ਵਿੱਚ ਵੀ ਹੋਰ ਮਦਦ ਕਰਨ ਦੀ ਵਚਨਬੱਧਤਾ ਦੁਹਰਾਈ । ਇਸ ਮੌਕੇ ਸਕੂਲ ਮੁੱਖ ਅਧਿਆਪਕਾ ਗੀਤਾ ਰਾਣੀ ,ਜਸਪਾਲ ਕੌਰ ,ਹਰਸ ਗੋਇਲ ,ਅਮਨਦੀਪ ਕੌਰ ਅਤੇ ਸਕੂਲ ਪ੍ਰਬੰਧਨ ਕਮੇਟੀ ਨੇ ਲਾਇਨਜ ਕਲੱਬ ਮੋਗਾ ਵਿਸਾਲ ਦਾ ਦਿੱਤੇ ਹੋਏ ਸਹਿਯੋਗ ਦੇ ਲਈ ਦਿਲੋਂ ਧੰਨਵਾਦ ਕੀਤਾ।