ਪੰਜ ਨਵੇਂ ਮਰੀਜ ਮਿਲਣ ਤੋਂ ਬਾਅਦ ਜਿਲੇ ਵਿੱਚ ਡੇਂਗੂ ਮਰੀਜਾਂ ਦੀ ਗਿਣਤੀ ਹੋਈ 10,ਲਾਰਵਾ ਮਿਲਣ ਤੇ 4 ਦੁਕਾਨ ਮਾਲਕਾਂ ਦੇ ਕੱਟੇ ਚਲਾਨ, ਸ਼ਹਿਰ ਵਿੱਚ ਕਰਵਾਈ ਮੁਨਾਦੀ

ਮੋਗਾ 20 ਸਤੰਬਰ (ਜਸ਼ਨ) : ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ ਦੇ ਆਦੇਸ਼ਾਂ ਤੇ ਐਨ.ਵੀ.ਬੀ.ਡੀ.ਸੀ.ਪੀ. ਬ੍ਾਂਚ ਦਫਤਰ ਸਿਵਲ ਸਰਜਨ ਮੋਗਾ ਵੱਲੋਂ ਜਿਲਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਅਤੇ ਨਗਰ ਨਿਗਮ ਮੋਗਾ ਸਾਂਝੀ ਟੀਮ ਵੱਲੋ ਅੱਜ ਮੋਗਾ ਸ਼ਹਿਰ ਵਿੱਚ ਫਰਾਈਡੇ ਡ੍ਾਈ ਡੇਅ ਮੁਹਿੰਮ ਅਧੀਨ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਅਤੇ ਸੈਨੇਟਰੀ ਇੰਸਪੈਕਟਰ ਅਰਜਣ ਸਿੰਘ ਦੀ ਅਗਵਾਈ ਵਿੱਚ ਚੌਕ ਸ਼ੇਖਾਂ ਤੋਂ ਕੋਟਕਪੂਰਾ ਰੋਡ ਤੇ ਸਥਿਤ 70 ਘਰਾਂ ਅਤੇ ਮੋਗਾ ਬਾਈਪਾਸ ਤੇ ਸਥਿਤ 8 ਨਰਸਰੀਆਂ ਦੀ ਚੰਗੀ ਤਰਾਂ ਜਾਂਚ ਕੀਤੀ ਗਈ।  ਜਾਂਚ ਦੌਰਾਨ ਟੀਮ ਨੂੰ 4 ਦੁਕਾਨਾਂ ਵਿੱਚ ਭਾਰੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਇਹਨਾਂ ਦੁਕਾਨ ਮਾਲਕਾਂ ਨੂੰ ਮੌਕੇ ਤੇ ਹੀ ਚਲਾਨ ਨੋਟਿਸ ਦਿੱਤੇ ਗਏ ਅਤੇ ਇਹਨਾਂ ਨੂੰ ਸਫਾਈ ਕਰਵਾਉਣ ਉਪਰੰਤ 24 ਸਤੰਬਰ ਤੱਕ ਕਮਿਸ਼ਨਰ ਨਗਰ ਨਿਗਮ ਦੇ ਦਫਤਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ । ਇਸ ਮੌਕੇ ਟੀਮ ਵੱਲੋਂ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਇਕੱਠੇ ਕਰਕੇ ਸੋਮਵਾਰ ਤੱਕ ਛੱਤਾਂ ਤੇ ਪਏ ਸਮਾਨ ਦੀ ਜਾਂਚ ਕਰਨ ਲਈ ਕਿਹਾ ਗਿਆ ਤੇ ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਇਹ ਸਫਾਈ ਨਾ ਕਰਵਾਈ ਗਈ ਤਾਂ ਮੰਗਲਵਾਰ ਨੂੰ ਇਹਨਾਂ  ਦੀ ਜਾਂਚ ਕਰਕੇ ਲਾਰਵਾ ਮਿਲਣ ਤੇ ਚਲਾਨ ਕੱਟੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਦੌਰਾਨ ਮੋਗਾ ਸ਼ਹਿਰ ਵਿੱਚ ਡੇਂਗੂ ਦੇ ਪੰਜ ਨਵੇਂ ਮਰੀਜ ਮਿਲਣ ਨਾਲ ਹੁਣ ਤੱਕ ਮਰੀਜਾਂ ਦੀ ਗਿਣਤੀ 10 ਹੋ ਗਈ ਹੈ । ਉਹਨਾਂ ਕਿਹਾ ਕਿ  ਆਉਣ ਵਾਲੇ ਦਿਨਾਂ ਵਿੱਚ ਚਲਾਨਿੰਗ ਮੁਹਿੰਮ ਵਿੱਚ ਤੇਜੀ ਲਿਆਂਦੀ ਜਾਵੇਗੀ ਕਿਉਂਕਿ ਕੁੱਝ ਕੁ ਲੋਕਾਂ ਦੀ ਲਾਪਰਵਾਹੀ ਦਾ ਖਮਿਆਜਾ ਸਮਾਜ ਦੇ ਬਾਕੀ ਲੋਕ ਭੁਗਤ ਰਹੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹਰ ਸ਼ੁਕਰਵਾਰ ਨੂੰ ਸਿਹਤ ਵਿਭਾਗ ਵੱਲੋਂ ਡ੍ਾਈ ਡੇਅ ਮਨਾਇਆ ਜਾਂਦਾ ਹੈ ਤੇ ਘਰਾਂ, ਦੁਕਾਨਾਂ ਵਪਾਰਕ ਅਦਾਰਿਆਂ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਖੜੇ ਪਾਣੀ ਵਿੱਚ ਲਾਰਵਾ ਮਿਲਣ ਤੇ ਚਲਾਨ ਕੱਟਿਆ ਜਾਂਦਾ ਹੈ । ਉਹਨਾਂ ਲੋਕਾਂ ਨੂੰ ਕਿਹਾ ਕਿ ਕੂਲਰਾਂ, ਫਰਿੱਜਾਂ ਦੀਆਂ ਟ੍ੇਆਂ, ਪਾਣੀ ਵਾਲੇ ਕਟੋਰਿਆਂ, ਡਰੰਮਾਂ, ਟੈਂਕੀਆਂ ਆਦਿ ਦੇ ਪਾਣੀ ਦੀ ਜਾਂਚ ਕੀਤੀ ਜਾਵੇ ਤੇ ਪਾਣੀ ਵਾਲੇ ਸ੍ੋਤਾਂ ਨੂੰ ਕੱਪੜਾ ਮਾਰ ਕੇ ਸੁਕਾਇਆ ਜਾਵੇ। ਉਹਨਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਸਿਵਲ ਹਸਪਤਾਲ ਦੇ ਕਮਰਾ ਨੰ: 7 ਏ ਵਿੱਚ ਮੁਫਤ ਟੈਸਟ ਕਰਵਾਓ ਅਤੇ ਡੇਂਗੂ ਪਾਜਿਟਿਵ ਹੋਣ ਦੀ ਸੂਰਤ ਵਿੱਚ ਸਿਵਲ ਹਸਪਤਾਲ ਮੋਗਾ ਤੋਂ ਮੁਫਤ ਇਲਾਜ਼ ਕਰਵਾਓ । ਸਿਹਤ ਵਿਭਾਗ ਮੋਗਾ ਵੱਲੋਂ ਮੋਗਾ ਸ਼ਹਿਰ ਵਿੱਚ ਲੋਕਾਂ ਨੂੰ ਡੇਂਗੂ ਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ, ਮੱਛਰ ਦੇ ਡੰਗ ਤੋਂ ਬਚਣ ਅਤੇ ਬੁਖਾਰ ਹੋਣ ਦੀ ਸੂਰਤ ਵਿੱਚ ਜਰੂਰੀ ਗੱਲਾਂ ਬਾਰੇ ਮੁਨਾਦੀ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਅੱਜ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ।  ਇਸ ਮੋਕੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਅਰਜਣ ਸਿੰਘ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਬ੍ੀਡ ਚੈਕਰਾਂ ਦੀ ਪੂਰੀ ਟੀਮ ਹਾਜਰ ਸੀ ।