ਕੇਂਦਰ ਸਰਕਾਰ 312 ਸਿੱਖਾਂ ਦੀ ਕਾਲੀ ਸੂਚੀ ਦੇ ਨਾਮ ਜਨਤਕ ਕਰੇ-ਭਾਈ ਕਰਨੈਲ ਸਿੰਘ ਪੀਰ ਮੁਹੰਮਦ

Tags: 

ਮੋਗਾ,20 ਸਤੰਬਰ (ਜਸ਼ਨ): ਕੇਂਦਰ ਸਰਕਾਰ 312 ਸਿੱਖਾਂ ਦੀ ਕਾਲੀ ਸੂਚੀ ਵਿਚੋਂ ਹਟਾਏ ਗਏ ਨਾਮ ਜਲਦੀ ਜਨਤਕ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸਨ ਦੇ ਸਰਪ੍ਰਸਤ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆਂ ਨੇ ਇੱਕ ਸਾਂਝੇ ਬਿਆਨ ਰਾਹੀਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਵਿਦੇਸੀ ਸਿੱਖਾਂ ਦੀ ਕਾਲੀ ਸੂਚੀ ਨੰੂ ਰੱਦ ਕਰਕੇ 314 ਵਿਚੋਂ 312 ਨਾਲ ਕਾਲੀ ਸੂਚੀ ਵਿੱਚੋਂ ਕੱਢ ਦਿੱਤੇ ਗਏ ਹਨ। ਪਰ ਇਨ੍ਹਾਂ 312 ਨਾਮਾਂ ਵਾਲੀ ਸੂਚੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ, ਜੋ ਕਿ ਸਮੁੱਚੀ ਸਿੱਖ ਪੰਜਾਬੀ ਕੌਮ ਤੇ ਵਿਦੇਸ ਵਿੱਚ ਵਸਦੇ ਉਨ੍ਹਾਂ ਸਾਰੇ ਨੌਜਵਾਨਾਂ ਨਾਲ ਕੋਝਾ ਮਜਾਕ ਹੈ, ਜਿਨ੍ਹਾਂ ਨੰੂ ਪਹਿਲਾਂ ਵੀ ਕਈ ਵਾਰ ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਕਾਲੀ ਸੂਚੀ ਵਿਚੋਂ ਬਾਹਰ ਕੱਢਣ ਲਈ ਝੂਠੇ ਦਲਾਸੇ ਦਿੱਤੇ ਹਨ। ਭਾਈ ਘੋਲੀਆ ਤੇ ਪੀਰ ਮੁਹੰਮਦ ਨੇ ਅੱਗੇ ਕਿਹਾ ਕਿ ਸਿੱਖਾਂ ਦੀ ਕਾਲੀ ਸੂਚੀ ਵਿਚਲੇ ਨਾਮ ਗ੍ਰਹਿ ਵਿਭਾਗ ਵੱਲੋਂ ਹਾਲੇ ਤੱਕ ਜਨਤਕ ਨਹੀਂ ਕੀਤੇ ਗਏ। ਪੰਥਕ ਆਗੂਆਂ ਨੇ ਅੱਗੇ ਕਿਹਾ ਕਿ ਵਿਸ਼ਵ ਪੱਧਰ ਅਤੇ ਦੁਨੀਆਂ ਪੱਧਰ ਦੀਆਂ ਨਜਰਾਂ ਕੇਂਦਰ ਸਰਕਾਰ ਦੇ ਇਸ ਫੈਂਸਲੇ ਦੇ ਇੰਤਜਾਰ ਵਿੱਚ ਹਨ। ਇਨ੍ਹਾਂ ਨਾਮਾਂ ਨੰੂ ਲੋਕਾਂ ਦੇ ਸਾਹਮਣੇ ਲਿਆਉਣ ਲਈ ਉਹ ਜਲਦੀ ਹੀ ਆਰਟੀਆਈ ਦੇ ਰਾਹੀਂ ਜਾਣਕਾਰੀ ਮੰਗਣਗੇ ਤਾਂ ਜੋ ਇਸ ਸੰਬਧੀ ਪੈਦਾ ਹੋਇਆ ਭੰਬਲਭੂਸਾ ਤੁਰੰਤ ਖ਼ਤਮ ਹੋ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਦੇਰ ਆਏ ਦਰੁਸਤ ਆਏ ਵਾਲਾ ਫੈਂਸਲਾ ਲਿਆ ਹੈ। ਪਰ 312 ਸਿੱਖਾ ਦੇ ਨਾਮ ਵੀ ਜਲਦੀ ਤੋਂ ਜਲਦੀ ਜਨਤਕ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਨਾਲ ਬਲਕਰਨ ਸਿੰਘ ਢਿੱਲੋਂ, ਗੁਰਮੁੱਖ ਸਿੰਘ ਸੰਧੂ ਅਤੇ ਲਖਵੀਰ ਸਿੰਘ ਰੰਡਿਆਲਾ ਵੀ ਹਾਜ਼ਰ ਸਨ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ