ਹੇਮਕੁੰਟ ਸਕੂਲ ਦੇ ਖਿਡਾਰੀ ਰਾਜ ਪੱਧਰੀ ਖੇਡਾਂ ਲਈ ਹੋਏ ਰਵਾਨਾ

ਕੋਟਈਸੇ ਖਾਂ,20 ਸਤੰਬਰ (ਜਸ਼ਨ): ਮੋਹਾਲੀ ਵਿਖੇ ਕਰਵਾਈਆਂ ਜਾ ਰਹੀਆਂ ਬੇਸਬਾਲ ਅੰਡਰ-19 ਲੜਕੇ-ਲੜਕੀਆਂ ਦੇ ਰਾਜ ਪੱਧਰੀ ਟੂਰਨਾਮੈਂਟ ਲਈ ਹੇਮਕੁੰਟ ਸਕੂਲ ਦੀਆਂ ਖਿਡਾਰਨਾਂ ਅੱਜ ਰਵਾਨਾ ਹੋ ਗਈਆਂ। ਜ਼ਿਲ੍ਹਾ ਪੱਧਰ ਦੇ ਹੋਏ ਟ੍ਰਰੈਲਾ ਵਿੱਚ 100 ਲੜਕੀਆਂ  ਨੇ ਟ੍ਰਰੈਲ ਦਿੱਤੇ ਜਿਸ ਵਿੱਚੋਂ ਹੇਮਕੁੰਟ ਸਕੂਲ ਦੀਆਂ ਲੜਕੀਆਂ ਅਮਨਦੀਪ ਕੌਰ,ਨਵਦੀਪ ਕੌਰ,ਗੁਰਮੀਤ ਕੌਰ,ਆਂਚਲਪ੍ਰੀਤ ਕੌਰ , ਹਰਪ੍ਰੀਤ ਕੌਰ ਬੇਸਬਾਲ ਰਾਜ ਪੱਧਰੀ ਖੇਡਾਂ ਲਈ ਰਾਵਾਨਾ ਹੋਈਆ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ  ਨੇ ਆਸ਼ੀਰਵਾਦ ਦਿੰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਖੇਡਾਂ ਨਾਲ ਹੀ ਅਸੀ ਤੰਦਰੁਸਤ ਰਹਿੰਦੇ ਹਾਂ ਅਤੇ ਸਾਡਾ ਸਰੀਰ ਨਿਰੋਗ ਤਣਾਅ ਤੋਂ ਮੁਕਤ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਖੇਡਾਂ ਵਿੱਚ ਵਧੀਆਂ ਪ੍ਰਦਰਸ਼ਨ ਕਰਕੇ ਤਰੱਕੀ ਦੀ ਰਾਹ ਨੂੰ ਚੁਣ ਸਕਦੇ ਹਨ ਅਤੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰ ਸਕਦੇ ਹਨ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ  ਨੇ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਨ ਦੇ ਉਦੇਸ਼ ਨਾਲ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਅੱਗੇ ਵੱਧਣ ਦੀ ਪ੍ਰੇਰਣਾ ਦਿੰਦੇ ਹੋਏ ਖਿਡਾਰੀਆਂ ਨੂੰ ਮੈਡਮ ਹਰਪ੍ਰੀਤ ਕੌਰ ਨਾਲ ਰਵਾਨਾ ਕੀਤਾ ।