ਸ੍ਰ. ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ: 20 ਸਤੰਬਰ  (ਜਸ਼ਨ) ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਸ੍ਰ. ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ । ਮੀਟਿੰਗ ਦੀ ਕਾਰਵਾਈ ਜਿਲ੍ਹਾ ਸਕੱਤਰ ਜਨਰਲ ਸ੍ਰ. ਗੁਲਜਾਰ ਸਿੰਘ ਘੱਲਕਲਾਂ ਨੇ ਚਲਾਈ ਅਤੇ ਜਿਲ੍ਹਾ ਪ੍ਰੈਸ ਸਕੱਤਰ ਸ੍ਰ. ਗੁਰਮੀਤ ਸਿੰਘ ਸੰਧੂਆਣਾ ਨੇ ਪ੍ਰੈਸ ਨੂੰ ਰਲੀਜ ਕੀਤੀ । ਇਸ ਮੀਟਿੰਗ ਨੂੰ ਅਤੱਰ ਸਿੰਘ ਸੋਨੂੰ ਬਾਗ ਗਲੀ ਮੋਗਾ, ਦਲੀਪ ਸਿੰਘ ਜਨੇਰ, ਜਸਵੀਰ ਸਿੰਘ ਮੰਦਰ, ਸੁਖਜਿੰਦਰ ਸਿੰਘ ਖੋਸਾ, ਸੁਖਪਾਲ ਸਿੰਘ ਜੀ. ਟੀ. ਬੀ ਗੜ੍ਹ,  ਮੰਦਰਜੀਤ ਸਿੰਘ ਮਨਾਵਾਂ, ਸੁਰਜੀਤ ਸਿੰਘ ਫਤਿਹਗੜ੍ਹ ਕੋਰੋਟਾਣਾ, ਦਰਸ਼ਨ ਸਿੰਘ ਰੌਲੀ, ਲਾਭ ਸਿੰਘ ਮਾਣੂੰਕੇ, ਹਰਭਜਨ ਸਿੰਘ ਘੋਲੀਆ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ । ਸ੍ਰ. ਮਾਣੂੰਕੇ ਅਤੇ ਸ੍ਰ. ਘੱਲਕਲਾਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕਿਸਾਨਾਂ ਲਈ ਇੱਕ ਵੱਡੀ ਪ੍ਰਾਪਤ ਕੀਤੀ ਹੈ ਕਿਉਂਕਿ ਜੋ ਨੈਸ਼ਨਲ ਗਰੀਨ ਟ੍ਰਿਬੀਊਨਲ ਵੱਲੋਂ ਝੋਨੇ ਦੀ ਪਰਾਲੀ ਅਤੇ ਖੇਤੀਬਾੜੀ ਫਸਲਾਂ ਦੀ ਰਹਿੰਦ-ਖੂੰਦ ਨੂੰ ਸਾੜਨ ਤੇ ਪਾਬੰਦੀ ਲਗਾਉਣ ਦਾ ਹੁਕਮ ਮਿਤੀ 10/12/15 ਨੂੰ ਆਇਆ ਸੀ ਇਸ ਹੁਕਮ ਨੂੰ ਬੀ. ਕੇ. ਯੂ. ਕਾਦੀਆਂ ਦੇ ਸੂਬਾ ਆਗੂਆਂ ਨੇ ਗੰਭੀਰਤਾ ਨਾਲ ਲਿਆ ਅਤੇ ਇਸ ਦੀ ਪੜਤਾਲ ਕੀਤੀ । ਇਸ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਗਰੀਨ ਟ੍ਰਿਬੀਊਨਲ ਵੱਲੋਂ ਸਰਕਾਰ ਨੂੰ ਹੁਕਮ ਕੀਤਾ ਕਿ ਸਰਕਾਰ ਕਿਸਾਨਾਂ ਨੂੰ ਸਾਧਨ ਮੁਹੱਈਆ ਕਰਾਉਣ ਤਾਂ ਕਿ ਕਿਸਾਨਾਂ ਤੇ ਬੋਝ ਨਾ ਪਵੇ ਅਤੇ ਫਸਲਾਂ ਦੀ ਰਹਿੰਦ-ਖੂੰਦ ਨੂੰ ਸਾੜਨ ਦੀ ਰੋਕਥਾਮ ਕੀਤੀ ਜਾ ਸਕੇ ਪਰੰਤੂ ਪੰਜਾਬ ਸਰਕਾਰ ਨੇ ਨੈਸ਼ਨਲ ਗਰੀਨ ਟ੍ਰਿਬੀਊਨਲ ਦਾ ਅਧੂਰਾ ਫੈਸਲਾ ਲਾਗੂ ਕਰਕੇ ਕਿਸਾਨਾਂ ਦੇ ਚਲਾਨ ਕਰੇ ਸ਼ੁਰੂ ਕਰ ਦਿੱਤੇ ਤਾਂ ਇਸ ਤੇ ਬੀ. ਕੇ. ਯੂ. ਕਾਦੀਆਂ ਨੇ ਕਿਸਾਨਾਂ ਦੇ ਹੱਕ ਵਿੱਛ ਖੜਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਪਾ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੀ. ਐਨ. ਟੀ. ਦਾ ਫੈਸਲਾ ਇੰਨ-ਬਿੰਨ ਲਾਗੂ ਕੀਤਾ ਜਾਵੇ ਜਿਸ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ 19/9/19 ਨੂੰ ਕੇਸ ਦੀ ਸੁਣਵਾਈ ਕਰਦਿਆਂ ਕਿਸਾਨਾਂ ਦੇ ਚਲਾਨ ਕੱਟਣ ਤੇ ਰੋਕ ਲਗਾਉਂਦਿਆਂ ਕਿਹਾ ਕਿਸਾਨਾਂ ਤੇ ਬੋਝ ਨਹੀਂ ਪਾਇਆ ਜਾ ਸਕਦਾ । ਇਸ ਤੇ ਬੀ. ਕੇ. ਯੂ. ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਧੰਨਵਾਦ ਕੀਤਾ ।ਕਿਸਾਨ ਆਗੂਆਂ ਵੱਲੋਂ ਕਿਸਾਨੀ ਜਿਣਸਾਂ ਦੇ ਭਾਅ ਡਾ. ਸਵਾਮੀਨਾਥਨ ਦੀ ਸਿਫਾਰਸ਼ ਅਨੁਸਾਰ ਲੈਣ ਲਈ, ਡਬਲਯੂ. ਟੀ. ਓ. ਦੇ ਸਮਝੌਤੇ ਤੇ ਰੋਕ ਲਗਾਉਣ ਸਬੰਧੀ, ਕਿਸਾਨਾਂ ਦਾ ਮੁਕੰਮਲ ਮੁਫਤ ਕਰਵਾਉਣ ਲਈ, ਚੋਣਾਂ ਸਮੇਂ ਰਾਜਨੀਤਿਕ ਪਾਰਟੀਆਂ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨ ਦਾ ਦਰਜਾ ਦਵਾਉਣ ਲਈ, ਹੜ ਪ੍ਰਭਾਵਤ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਘੱਟੋ ਘੱਟ 60 ਹਜਾਰ ਰੁਪੈ ਪ੍ਰਤੀ ਏਕੜ ਦਿੱਤਾ ਜਾਵੇ, ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਪੱਕਾ ਹੱਲ ਕਰਵਾਉਣ ਲਈ ਤਾਂ ਜੋ ਮਨੁੱਖੀ ਜਾਨਾਂ ਨੂੰ ਬਚਾਇਆ ਜਾਵੇ, ਅਵਾਰਾ ਕੁੱਤਿਆਂ ਨੂੰ ਨਾ ਖਤਮ ਕਰਨ ਵਾਲੇ ਸਾਲ 2 ਹਜਾਰ ਦੇ ਕਾਨੂੰਨ ਨੂੰ ਰੱਦ ਕਰਕੇ ਪਹਿਲਾਂ ਵਾਲਾ ਕਾਨੂੰਨ ਲਾਗੂ ਕਰਵਾਉਣ ਲਈ, ਪਰਾਲੀ ਅਤੇ ਕਣਕ ਦੇ ਨਾੜ ਦੀ ਅੱਗ ਬਾਰੇ ਜੀ. ਐਨ. ਟੀ. ਦੇ ਹੁਕਮਾਂ ਨੂੰ ਰੂ-ਬਰੂ ਲਾਗੂ ਕਰਵਾਉਣ ਲਈ, ਦੇਸ਼ ਦੰਦਰ ਹੋਣ ਵਾਲੀਆਂ ਚੋਣਾਂ ਨੂੰ ਈ. ਵੀ. ਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਉਣ ਲਈ, ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਖਸ-ਖਸ (ਪੋਸਤ) ਦੀ ਖੇਤੀ ਕਰਨ ਦੀ ਮਨਜੂਰੀ ਲੈਣ ਲਈ, ਪੰਜਾਬ ਅੰਦਰ ਕਈ ਜਿਲ੍ਹੇ ਨਹਿਰੀ ਪਾਣੀ ਨਾ ਹੋਣ ਕਾਰਨ ਡਾਰਕ ਜੋਨ ਕਰਾਰ ਦਿੱਤੇ ਜਾ ਚੁੱਕੇ ਹਨ । ਕਈ ਜਿਲ੍ਹਿਆਂ ’ਚ ਪਾਣੀ ਮੁੱਕਣ ਦੀ ਸੰਭਾਵਨਾ ਉਤਪਨ ਹੋ ਰਹੀ ਹੈ ਕੇਂਦਰ ਸਰਕਾਰ ਤੋਂ ਪਾਣੀਆਂ ਸਬੰਧੀ ਕੋਈ ਪੁਖਤਾ ਪ੍ਰਬੰਧ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਹਜਾਰਾਂ ਦੀ ਗਿਣਤੀ ’ਚ ਸੰਸਦ ਭਵਨ ਨਵੀਂ ਦਿੱਲੀ ਦੇ ਸਾਹਮਣੇ 'ਕਿਸਾਨ ਪੰਚਾਇਤ' ਕੀਤੀ ਜਾ ਰਹੀ ਹੈ ਜਿਸ ਵਿੱਚ ਮੋਗਾ ਜਿਲੇ ਵੱਲੋਂ 24 ਸਤੰਬਰ ਨੂੰ ਦੁਪਹਿਰ 2 ਵਜੇ ਰੇਲਵੇ ਸਟੇਸ਼ਨ ਮੋਗਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਰਵਾਨਾ ਹੋਣਗੇ । ਇਸ ਮੌਕੇ ਉਹਨਾਂ ਤੋਂ ਇਲਾਵਾ ਬਾਬਾ ਪਿਆਰਾ ਸਿੰਘ ਵਕੀਲ ਸਿੰਘ ਨਿਰਮਲ ਸਿੰਘ ਵੈਦ ਮਾਣੂੰਕੇ, ਨੰਬਰਦਾਰ ਗੁਰਮੇਲ ਸਿੰਘ ਬੂਟਾ ਸਿੰਘ ਜਗਰਾਜ ਸਿੰਘ ਡਰੋਲੀ ਭਾਈ, ਬਲਕਾਰ ਸਿੰਘ ਰਛਪਾਲ ਸਿੰਘ ਮੋਗਾ, ਜਸਵੰਤ ਸਿੰਘ ਜਗਸੀਰ ਸਿੰਘ ਗੁਰਨਾਮ ਸਿੰਘ ਬਲਵਾਨ ਸਿੰਘ ਚੜਿੱਕ, ਕੁਲਵੰਤ ਸਿੰਘ ਪਿਆਰਾ ਸਿੰਘ ਜੋਗੇਵਾਲਾ, ਪ੍ਰਗਟ ਸਿੰਘ ਮੇਜਰ ਸਿੰਘ ਕੜਾਹੇਵਾਲਾ, ਸਾਹਿਬ ਸਿੰਘ ਬੋਘੇਵਾਲਾ, ਲਖਵੀਰ ਸਿੰਘ ਡਗਰੂ, ਅਜਮੇਰ ਸਿੰਘ ਦਰਸ਼ਨ ਸਿੰਘ ਹਰਵਿੰਦਰ ਸਿੰਘ ਜੀਤ ਸਿੰਘ ਸਵਰਨ ਸਿੰਘ ਮੰਦਰ, ਸੁਖਦੇਵ ਸਿੰਘ ਦਾਤਾ, ਤਰਸੇਮ ਸਿੰਘ ਸੁਖਮੰਦਰ ਸਿੰਘ ਰੇਸ਼ਮ ਸਿੰਘ ਬਲਵੰਤ ਸਿੰਘ ਫਤਿਹਗੜ੍ਹ ਕੋਰੋਟਾਣਾ, ਪਾਲ ਸਿੰਘ ਕੋਠੇ ਡਿਪਟੀ ਘੱਲਕਲਾਂ, ਕਰਨੈਲ ਸਿੰਘ ਗੁਰਮੁੱਖ ਸਿੰਘ ਬਾਜੇਕੇ, ਮਲਕੀਤ ਸਿੰਘ ਥੰਮਣਵਾਲਾ, ਮਲਕੀਤ ਸਿੰਘ ਮਹਿੰਦਰ ਸਿੰਘ ਚੁਗਾਵਾਂ, ਕੁਲਦੀਪ ਸਿੰਘ ਤਖਾਣਵੱਧ, ਪਿਆਰਾ ਸਿੰਘ ਸੁਰਜੀਤ ਸਿੰਘ,ਪ੍ਰੀਤਮ ਸਿੰਘ ਖੋਸਾ ਪਾਂਡੋ, ਪ੍ਰਗਟ ਸਿੰਘ ਬੂਟਾ ਸਿੰਘ ਨਿੰਦਰ ਸਿੰਘ ਮਸਤੇਵਾਲਾ, ਸੁਰਜੀਤ ਸਿੰਘ ਜਸਵਿੰਦਰ ਸਿੰਘ ਗਹਿਲੀਵਾਲਾ, ਨੱਛਤਰ ਸਿੰਘ ਲੋਹਾਰਾ, ਰੇਸ਼ਮ ਸਿੰਘ ਬੱਡੂਵਾਲ, ਬੂਟਾ ਸਿੰਘ ਹਰਦੀਪ ਸਿੰਘ ਪੰਡੋਰੀ, ਰਛਪਾਲ ਸਿੰਘ ਪਟਵਾਰੀ ਜਸਵਿੰਦਰ ਸਿੰਘ ਕਪੂਰੇ, ਸੁਖਦੇਵ ਸਿੰਘ ਫੌਜੀ ਫਤਿਹਉੱਲਾ ਸ਼ਾਹ, ਕੁਲਦੀਪ ਸਿੰਘ ਲੰਡੇਕੇ, ਜਰਨੈਲ ਸਿੰਘ ਭਲੂਰ, ਗੁਰਮੁੱਖ ਸਿੰਘ ਕਰਨੈਲ ਸਿੰਘ ਬਾਜੇਕੇ, ਨਿਰਮਲ ਸਿੰਘ ਮੌਜਗੜ੍ਹ, ਦਰਸ਼ਨ ਸਿੰਘ ਢੌਲੇਵਾਲਾ, ਮਲਕੀਤ ਸਿੰਘ ਥੰਮਣਵਾਲਾ, ਦਰਸ਼ਨ ਸਿੰਘ ਸ਼ਾਹਵਾਲਾ, ਗੁਰਜੰਟ ਸਿੰਘ ਗਗੜਾ, ਮਨਪ੍ਰੀਤ ਸਿੰਘ ਵਰ੍ਹੇ, ਨਰਾਇਣ ਸਿੰਘ ਔਗੜ, ਗੁਰਬਚਨ ਸਿੰਘ ਗੁਰਮੇਲ ਸਿੰਘ ਚੀਮਾ, ਅਜੀਤ ਸਿੰਘ ਗੁਰਮੀਤ ਸਿੰਘ ਵਚਿੱਤਰ ਸਿੰਘ ਅਵਤਾਰ ਸਿੰਘ ਅਮਰੀਕ ਸਿੰਘ ਜਗਸੀਰ ਸਿੰਘ ਹਰਬੰਸ ਸਿੰਘ ਪੱਤੋ ਹੀਰਾ ਸਿੰਘ, ਜਸਵੀਰ ਸਿੰਘ ਦਲਬਾਰਾ ਸਿੰਘ ਸੈਦੋਕੇ, ਭਜਨ ਸਿੰਘ ਗਲੌਟੀ, ਮਹਿੰਦਰ ਸਿੰਘ ਕੋਟ ਈਸੇ ਖਾਂ ਆਦਿ ਸਮੇਤ ਹੋਰ ਜਿਲ੍ਹਾ ਅਹੁੱਦੇਦਾਰ ਤੇ ਬਲਾਕਾਂ ਦੇ ਅਹੁੱਦੇਦਾਰ ਤੇ ਵਰਕਰ ਹਾਜਰ ਸਨ ।