ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਆਰੰਭੇ ‘ਮੈਗਾ ਰੋਜ਼ਗਾਰ ਮੇਲੇ’ ‘ਚ ਪਹੁੰਚੇ ਹਜ਼ਾਰਾਂ ਬੇਰੋਜ਼ਗਾਰ

ਮੋਗਾ,19 ਸਤੰਬਰ (ਜਸ਼ਨ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚੋਣ ਮਨੋਰਥ ਪੱਤਰ ‘ਚ ਕੀਤੇ ਵਾਅਦੇ ‘ਘਰ ਘਰ ਰੋਜ਼ਗਾਰ ’ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਮੇਂ ਸਮੇਂ ’ਤੇ ਰਾਜ ਪੱਧਰੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ । ਇਸੇ ਕੜੀ ਤਹਿਤ ਅੱਜ ਏ ਡੀ ਸੀ (ਵਿਕਾਸ) ਰਜਿੰਦਰ ਕੁਮਾਰ ਬੱਤਰਾ ਅਤੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਦੀ ਦੇਖ ਰੇਖ ਵਿਚ ਮੋਗਾ ਦੀ ਆਈ ਟੀ ਆਈ ਵਿਖੇ ‘ਮੈਗਾ ਰੋਜ਼ਗਾਰ ਮੇਲੇ’ ਦੀ ਆਰੰਭਤਾ ਹੋਈ । ਅੱਜ ਤੋਂ 30 ਸਤੰਬਰ ਤੱਕ ਚੱਲਣ ਵਾਲੇ ਇਸ ਮੈਗਾ ਰੋਜ਼ਗਾਰ ਮੇਲੇ ਦਾ ਉਦਘਾਟਨ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਕੀਤਾ ।
ਇਸ ਮੌਕੇ ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।  ਨੌਕਰੀ ਮੇਲੇ ਦੌਰਾਨ 1,052 ਨੌਜਵਾਨਾਂ ਨੇ ਸ਼ਿਰਕਤ ਕੀਤੀ ਅਤੇ ਵਿਸ਼ਾਲ ਪੰਡਾਲ ਵਿਚ ਬੇਰੋਜ਼ਗਾਰ ਲੜਕੇ ਲੜਕੀਆਂ ਦੀ ਰਜਿਸਟਰੇਸ਼ਨ ਕੀਤੀ ਗਈ । ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 529 ਯੋਗ ਨੌਜਵਾਨਾਂ ਦੀ ਚੋਣ ਕੀਤੀ ਗਈ।  ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਡਾ: ਹਰਜੋਤ ਕਮਲ ਨੇ ਮੇਲੇ ਵਿਚ ਸ਼ਿਰਕਤ ਕਰਨ ਵਾਲੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਇਸ ਮੇਲੇ ਨੂੰ ਆਪਣੀ ਜਿੰਦਗੀ ਦਾ ਪਹਿਲਾ ਅਜਿਹਾ ਮੌਕਾ ਸਮਝਣ ਜਦ ਉਹ ਆਪਣੀ ਅਕਾਦਮਿਕ ਸਿੱਖਿਆ ਨੂੰ ਗਿਹਣ ਕਰਨ ਤੋਂ ਬਾਅਦ ਪੇਸ਼ੇਵਰ ਖੇਤਰ ਵਿਚ ਪ੍ਰਵੇਸ਼ ਕਰਨ ਜਾ ਰਹੇ ਹਨ । ਡਾ: ਹਰਜੋਤ ਕਮਲ ਨੇ ਕਿਹਾ ਕਿ ਜਦੋਂ ਉਹਨਾਂ ਆਪਣੀ ਡਾਕਟਰੀ ਦੀ ਪੜਾਈ ਪੂਰੀ ਕੀਤੀ ਤਾਂ ਉਹਨਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਿਚ ਸਿਰਫ਼ ਇਕ ਹਜ਼ਾਰ ਰੁਪਏ ਮਿਹਨਤਾਨਾ ਤੋਂ ਸ਼ੁਰੂਆਤ ਕੀਤੀ ਸੀ । ਉਹਨਾਂ ਰੋਜ਼ਗਾਰ ਮੇਲੇ ਵਿਚ ਭਾਗ ਲੈਣ ਆਏ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਅੱਜ ਨੌਕਰੀ ਦੀ ਸ਼ੁਰੂਆਤ ਕਰਨ ਅਤੇ ਜਦੋਂ ਉਹਨਾਂ ਨੂੰ ਤਜ਼ੁਰਬਾ ਹਾਸਲ ਹੋ ਗਿਆ ਤਾਂ ਉਹ ਮਨਪਸੰਦ ਦੀ ਤਨਖਾਹ ’ਤੇ ਕੰਮ ਕਰਨ ਦੇ ਸਮਰੱਥ ਹੋ ਸਕਣਗੇ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਵੀ ਕੰਮ ਦੇ ਸੱਭਿਆਚਾਰ ਹੋਣ ਕਰਕੇ ਨੌਜਵਾਨ ਨੌਕਰੀਆਂ ਕਰਦੇ ਹਨ ਅਤੇ ਹੱਥੀਂ ਕਿਰਤ ਕਰਕੇ ਨਾਮਣਾ ਖੱਟਦੇ ਹਨ ਇਸ ਕਰਕੇ ਅੱਜ ਨੌਜਵਾਨ ਪੰਜਾਬ ਸਰਕਾਰ ਦੇ ਇਸ ਰੋਜ਼ਗਾਰ ਮੇਲੇ ਦਾ ਲਾਹਾ ਲੈਣ ਅਤੇ ਮੇਲੇ ਵਿਚ ਆਈਆਂ ਨਾਮੀਂ ਕੰਪਨੀਆਂ ਵੱਲੋਂ ਨੌਕਰੀ ਦੇ ਮੌਕਿਆਂ ਨੂੰ ਹਾਸਲ ਕਰਨ। ਉਹਨਾਂ ਆਖਿਆ ਕਿ ਰੋਜ਼ਗਾਰ ਮੇਲਿਆਂ ਵਿਚ ਇੰਟਰਵਿਊ ਲਈ ਰੋਜ਼ਗਾਰ ਦਫਤਰ ਵੱਲੋਂ ਨੌਜਵਾਂਨਾਂ ਨੂੰ ਸਿੱਖਿਅਤ ਕੀਤਾ ਗਿਆ ਹੈ ਅਤੇ ਹੁਣ ਸਰਕਾਰੀ ਨੌਕਰੀਆਂ ਲਈ ਵੀ ਬਿਨੇਕਰਤਾਵਾਂ ਨੂੰ ਇੰਟਰਵਿਊ ਵਾਸਤੇ ਤਿਆਰ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਡਾ: ਮਾਲਤੀ ਥਾਪਰ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਵੀ ਨੌਜਵਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਪਹਿਲੇ ਬੈਚ ਦੇ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਰਸਮੀ ਤੌਰ ’ਤੇ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਨਸ਼ਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿਚ ਪਰਤਣ ਵਾਲੇ ਨੌਜਵਾਨਾਂ ਨੂੰ ਕਿੱਤਾ ਮੁਖੀ ਟਰੇਨਿੰਗ ਦੇਣ ਲਈ ਕਿੱਟਾਂ ਵੀ ਵੰਡੀਆਂ ਗਈਆਂ । ਅੱਜ ਦੇ ਰੋਜ਼ਗਾਰ ਮੇਲੇ ਵਿਚ ਸਟੇਟ ਬੈਂਕ ਆਫ਼ ਇੰਡੀਆ ਅਤੇ 15 ਨਾਮੀਂ ਬਹੁਰਾਸ਼ਟਰੀ  ਕੰਪਨੀਆਂ ਨੇ ਨੌਜਵਾਨਾਂ ਦੀ ਇੰਟਰਵਿੳੂ ਕਰਕੇ ਉਹਨਾਂ ਨੂੰ ਨੌਕਰੀ ਲਈ ਚੁਣਿਆ ਅਤੇ ਮੌਕੇ ’ਤੇ ਨੌਕਰੀ ਲਈ ਪੇਸ਼ਕਸ਼ ਪੱਤਰ ਪ੍ਰਦਾਨ ਕੀਤੇ । ਇਸ ਮੌਕੇ ਨੌਕਰੀ ਲਈ ਇੰਟਰਵਿੳੂ ਦੇਣ ਆਏ ਨੌਜਵਾਨਾਂ ਲਈ ਸੰਤ ਬਾਬਾ ਫਤਿਹ ਸਿੰਘ ਖੋਸਿਆਂ ਵਾਲਿਆਂ ਤੋਂ ਵਰੋਸਾਏ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਭਰਪੂਰ ਲੰਗਰ ਵਰਤਾਇਆ। ਇਸ ਮੌਕੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਤੇ ਚੇਅਰਮੈਨ ਨਗਰ ਸੁਧਾਰ ਟਰਸਟ ਵਿਨੋਦ ਬਾਂਸਲ ਨੇ ਵੀ ਨੌਜਵਾਨਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜਿੰਦਰ ਬਤਰਾ ਨੇ ਦੱਸਿਆ ਕਿ ਚਾਹਵਾਨ ਨੌਜਵਾਨਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 78889-06348, 98140-00868, 95013-00477, 84270-10680 ਅਤੇ 99146-14144 ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਗ਼ਂ ਇਲਾਵਾ ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਓਪਿੰਦਰ ਸਿੰਘ ਗਿੱਲ, ਸਵਰਨ ਸਿੰਘ , ਦਵਿੰਦਰਪਾਲ ਸਿੰਘ ਰਿੰਪੀ, ਸੀ.ਏ. ਰਵਿੰਦਰ,ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਪਰਮਿੰਦਰ ਕੌਰ,ਪਲੇਸਮੈਂਟ ਅਫਸਰ ਸੋਨੀਆ ਬਾਜਵਾ,ਪਿ੍ਰੰ:ਸੁਰੇਸ਼ ਕੁਮਾਰ, ਪਿ੍ਰੰਸੀਪਲ ਆਈ.ਟੀ.ਆਈ. ਮੋਗਾ ਹਰਦੇਵ ਸਿੰਘ,ਵੀਰਪਾਲ ਕੌਰ ਜੌਹਲ,ਸੁਮਨ ਕੌਸ਼ਿਕ,ਰਮੇਸ਼ ਕੁੱਕੂ,ਬਲਰਾਮ ਸਿੰਘ ਔਖਲ,ਅਮਰਜੀਤ ਅੰਬੀ,ਰਮਨ ਮੱਕੜ,ਚੇਅਰਮੈਨ ਸੋਹਣ ਸਿੰਘ ਸੱਗੂ,ਅਮਰਜੀਤ ਭਰੀ,ਰਾਮਪਾਲ ਧਵਨ,ਪੀ ਏ ਗੁਰਕੀਰਤਨ ਸਿੰਘ,ਕਾਲਾ ਸਿੰਘ, ਜਲਜੋਧਨ ਸਿੰਘ ਜੋਧਾ ਬਰਾੜ,ਛਿੰਦਾ ਬਰਾੜ,ਹਨੀ ਸੋਢੀ , ਬਲਰਾਜ ਸਿੰਘ ਖਹਿਰਾ,ਵਿਜੇ ਖੁਰਾਣਾ,ਪ੍ਰਵੀਨ ਮੱਕੜ ਆਦਿ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ