ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਦੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਹੋਈ ਓਪਨਿੰਗ

ਮੋਗਾ ,19 ਸਤੰਬਰ (ਜਸ਼ਨ):   65 ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ 2019-20 ਬੇਸਬਾਲ ਅੰਡਰ-14 ਲੜਕੇ-ਲੜਕੀਆ ਦੀ ਓਪਨਿੰਗ ਅੱਜ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਹੋਈ।ਜਿਸ ਵਿੱਚ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ  ਦੀ ਰਹਿਨਮਾਈ ਹੇਠ ਮੁੱਖ ਮਹਿਮਾਨ ਏ.ਡੀ.ਸੀ ਮੈਡਮ ਅਨੀਤਾ ਦਰਸ਼ੀ,ਜਿਲ਼੍ਹਾ ਸਿੱਖਿਆ ਅਫਸਰ ਸੈਕੰਡਰੀ ਸ.ਜਸਪਾਲ ਸਿੰਘ ਔਲਖ,ਸਹਾਇਕ ਜਿਲ੍ਹਾ ਸਿੱਖਿਆ ਅਫਸਰ ਰਕੇਸ਼ ਕੁਮਾਰ ਕੱਕੜ,ਸਹਾਇਕ ਜਿਲ੍ਹਾ ਖੇਡ ਅਫਸਰ ਇੰਦਰਪਾਲ ਸਿੰਘ ਏ.ਈ.ਓ,ਵੱਖ-ਵੱਖ ਸਕੂਲਾਂ ਤੋ ਆਂਏ ਪ੍ਰਿੰਸੀਪਲ ਨੇ ਖੇਡਾਂ ਦਾ ਉਦਘਾਟਨ ਕੀਤਾ ਅਤੇ ਬਾਹਰੋ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ।ਇਸ ਓਪਨਿੰਗ ਵਿੱਚ ਸਕੂਲ ਦੇ ਚੇਅਰਮੈਨ ਸ.ਗੁਰਮੀਕ ਸਿੰਘ ਭੁੱਲਰ,ਡਾਇਰੈਕਟਰ ਸ.ਜਗਜੀਤ ਸਿੰਘ ਬੈਂਸ ਅਤੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਬੈਂਸ ਨੇ ਆਏ ਹੋਏ ਮੁੱਖ ਮਹਿਮਾਨ,ਵੱਖ-ਵੱਖ ਜਿਲ੍ਹਿਆ ਤੋ ਪਹੁੰਚੇ ਹੋਏ ਕੋਚ,ਇੰਚਾਰਜ ਅਤੇ ਖਿਡਾਰੀਆ ਦਾ ਵਿਸ਼ੇਸ਼ ਤੌਰ ਤੇ ਸੰਸਥਾ ਚ ਪਹੁੰਚਣ ਤੇ ਧੰਨਵਾਦ ਕੀਤਾ ।ਇਸ ਮੌਕੇ ਸਕੂਲ ਦੇ ਬੱਚਿਆ ਵਲੋਂ ਵੱਖ-ਵੱਖ ਸਟੇਜ ਪ੍ਰੋਗਰਾਮ ਪੇਸ਼ ਕੀਤੇ ਗਏ।ਸੰਤ ਬਾਬਾ ਗੁਰਮੀਤ ਸਿੰਘ  ਖੋਸਾ ਕੋਟਲਾ ਵਾਲਿਆ ਨੇ ਖਿਡਾਰੀਆ ਨੂੰ ਜੀਵਨ ਵਿੱਚ ਖੇਡ ਦੀ ਮਹੱਤਤਾ ਬਾਰੇ ਦੱਸਿਆ ਅਤੇ ਖਿਡਾਰੀਆ ਨੂੰ ਅਨੁਸ਼ਾਸ਼ਨ ਵਿੱਚ ਖੇਡਣ ਲਈ ਪ੍ਰੇਰਿਤ ਕੀਤਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ