ਪਾਕਿਸਤਾਨ ਦੀ ਸ਼ਹਿ ਵਾਲੇ ਗਿ੍ਰਫਤਾਰ ਕੀਤੇ ਨਸ਼ਾ ਤਸਕਰ ਨੇ ਅੰਮਿ੍ਰਤਸਰ ਪੁਲਿਸ ਨੂੰ 13.72 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਾਰੇ ਦਿੱਤੇ ਸੁਰਾਗ

ਚੰਡੀਗੜ, 18 ਸਤੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪਾਕਿਸਤਾਨ ਦੀ ਸ਼ਹਿ ਵਾਲੇ ਨਸ਼ਾ ਤਸਕਰ ਸ਼ਮਸ਼ੇਰ ਸਿੰਘ  ਉਰਫ ਸ਼ੇਰਾ , ਜਿਸਨੂੰ ਪਿਛਲੇ ਹਫਤੇ ਗਿ੍ਰਫਤਾਰ ਕੀਤਾ ਗਿਆ ਸੀ, ਨੇ ਅੰਮਿ੍ਰਤਸਰ ਪੁਲਿਸ ਹੈਰੋਇਨ ਦੇ ਇੱਕ ਹੋਰ ਜ਼ਖ਼ੀਰੇ ਦਾ ਪਤਾ ਦਿੱਤਾ ਹੈ ਅਤੇ ਇਸ ਨਾਲ ਹੁਣ ਤੱਕ ਕੁੱਲ 22.22 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਿੰਡ ਦਾਓਕੇ ਥਾਣਾ ਘਰਿੰਡਾ ਵਿੱਚ ਸਰਹੱਦ ਨੇੜੇ ਹਾਲ ਹੀ ਵਿੱਚ ਖੇਪ ਬਰਾਮਦ ਕੀਤੀ ਗਈ ਸੀ। ਪੁਲਿਸ ਹਿਰਾਸਤ ਦੌਰਾਨ ਦੋਸ਼ੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਨੇ ਜਾਲ ਵਿਛਾਇਆ ਜਿਸਦੇ ਸਿੱਟੇ ਵਜੋਂ ਇਹ ਬਰਾਮਦਗੀ ਸੰਭਵ ਹੋਈ। ਇਹ ਦੱਸਣਯੋਗ ਹੈ ਕਿ ਸ਼ੇਰਾ ਪਿਛਲੇ ਸ਼ੁੱਕਰਵਾਰ ਨੂੰ 8.5 ਕਿਲੋ ਹੈਰੋਇਨ ਅਤੇ 20 ਲੱਖ ਰੁਪਏ ਦੀ ਨਕਦੀ ਨਾਲ ਘਰਿੰਡਾ ਵਿਚਲੇ ਸਰਹੱਦੀ ਪਿੰਡ ਭਰੋਭਾਲ ਤੋਂ ਗਿ੍ਰਫਤਾਰ ਕੀਤਾ ਗਿਆ ਸੀ।ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਦੋਸ਼ੀ ਆਪਣੇ ਪਾਕਿਸਤਾਨੀ ਸਹਿਯੋਗੀ ਨਸ਼ਾ ਤਸਕਰ ਨਾਲ ਫੋਨ ਅਤੇ ਸ਼ੋਸਲ ਮੀਡੀਆ/ ਓਟੀਟੀ ਐਪਲੀਕੇਸ਼ਨ ਰਾਹੀਂ ਲਗਾਤਾਰ ਸੰਪਰਕ ਵਿੱਚ ਸੀ। ਉਕਤ ਵਿਰੁੱਧ ਮਿਤੀ 13.9.19 ਨੂੰ ਥਾਣਾ ਅਜਨਾਲਾ ਵਿਖੇ ਐਫਆਈਆਰ ਨੰਬਰ 166 , ਐਨਡੀਪੀਐਸ ਐਕਟ 1985 ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਬੁਲਾਰੇ ਨੇ ਦੱਸਿਆ ਕਿ ਜ਼ਬਤ ਕੀਤਾ ਜ਼ਖੀਰਾ ਸਥਾਨਕ ਨਸ਼ਾ ਤਸਕਰਾਂ ਨੂੰ ਸਪਲਾਈ ਕੀਤਾ ਜਾਣਾ ਸੀ ਇਸ ਸਬੰਧੀ ਹੋਰ ਪੜਤਾਲ ਚੱਲ ਰਹੀ ਹੈ ਤਾਂ ਜੋ ਪੂਰੇ ਸਾਜਿਸ਼ ਦਾ ਪਤਾ ਲਗਾਇਆ ਜਾ ਸਕੇ।ਪੰਜਾਬ ਪੁਲਿਸ ਦੇ ਵਿਸਤਿ੍ਰਤ ਡਰੱਗ ਐਕਸ਼ਨ  ਪਲਾਨ ਦੇ ਸਿੱਟਿਆਂ ਵਜੋਂ ਸੰਭਵ ਹੋਈ ਉਕਤ ਗਿ੍ਰਫਤਾਰੀ ਤੇ ਬਰਾਮਦਗੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰੰਘ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਵਿਆਪਕ ਮੁਹਿੰਮ ਤਹਿਤ ਆਈ ਜੀ/ਡੀਆਈਜੀ ਰੇਂਜ, ਪੁਿਲਸ ਕਮਿਸ਼ਨਰ ਅੇਤ ਐਸਐਸਪੀਜ਼ ਵਲੋਂ ਅੰਜਾਮ ਲਿਆਂਦੀ ਗਈ।ਸੂਬਾ ਪੁਲਿਸ ਅਤੇ ਐਸਟੀਐਫ ਨੇ ਮਾਰਚ 2019 ਤੋਂ ਐਨਡੀਪੀਐਸ ਐਕਟ ਤਹਿਤ 31081 ਮਾਮਲੇ ਦਰਜ ਕੀਤੇ ਜਿਸ ਨਾਲ 38117 ਵਿਅਕਤੀਆਂ ਦੀਆਂ ਗਿ੍ਰਫਤਾਰੀਆਂ ਹੋਈਆਂ। ਅਗਸਤ ਮਹੀਨੇ ਦੇ ਅੰਤ ਤੱਕ 12358 ਨਸ਼ਾ ਤਸਕਰ  ਜੇਲ ਭੇਜੇ ਗਏ, ਜਿਨਾਂ ਵਿਚ 8802 ਵਿਅਕਤੀਆਂ ਤੇ ਮੁਕੱਦਮਾ ਚੱਲ ਰਿਹਾ ਹੈ ਅਤੇ 3356 ਦੋਸ਼ੀ ਕਰਾਰ ਦਿੱਤੇ ਗਏ ਹਨ। ਇਸ ਸਮੇਂ ਦੌਰਾਨ 111780 ਕਿਲੋ ਭੁੱਕੀ, 1333 ਕਿਲੋ ਅਫ਼ੀਮ ਤੋਂ ਇਲਾਵਾ 353 ਕਿਲੋ ਸਮੈਕ ਤੇ ਚਰਸ ਵੀ ਜ਼ਬਤ ਕੀਤੇ ਗਏ ਹਨ।ਹਾਲ ਹੀ ਵਿੱਚ ਦਰਜ ਕੀਤੇ ਕੇਸਾਂ ਵਿੱਚ ਇਸ ਸਾਲ ਜੁਲਾਈ ਮਹੀਨੇ ਵਿੱਚ ਪਾਕਿਸਤਾਨੀ ਸ਼ੈਹ ’ਤੇ ਅਟਾਰੀ ਰਾਹੀਂ ਲਿਆਂਦੀ ਜਾ ਰਹੀ 532 ਕਿਲੋ ਨਸ਼ੇ ਦੀ ਖੇਪ ਅਤੇ ਪਿੰਡ ਮੋਹਾਵਾ ਵਾਸੀ ਫੌਜ ਦੇ ਸਿਪਾਹੀ ਮਲਕੀਤ ਸਿੰਘ ਦੇ ਤਸਕਰ ਗਿਰੋਹ( ਜਿਸ ਕੋਲੋਂ 5 ਕਿਲੋ ਹੈਰੋਇਨ ਬਾਰਮਦ ਹੋਈ ਸੀ) ਦਾ ਪਰਦਾਫਾਸ਼ ਕਰਨਾ ਸ਼ਾਮਲ ਹੈ।ਬੁਲਾਰੇ ਨੇ ਦੱਸਿਆ ਕਿ 133900 ਤੋਂ ਵੱਧ ਲੋਕ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ, ਮੁੜ ਵਸੇਬਾ ਕੇਂਦਰਾਂ ਅਤੇ ਓਟ ਕਲੀਨਕਾਂ ਵਿੱਚ ਇਲਾਜ ਕਰਵਾ ਰਹੇ ਹਨ ਜਦਕਿ 187495 ਵਿਅਕਤੀ ਪ੍ਰਾਈਵੇਟ ਕੇਂਦਰਾਂ ਵਿੱਚ ਭਰਤੀ ਹਨ। ਬੁਲਾਰੇ ਨੇ ਦੱਸਿਆ ਕਿ ਮੁੱਖ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਅਤੇ  ਪੀਆਈਟੀ ਐਨਡੀਪੀਐਸ ਐਕਟ ਤਹਿਤ ਇਨਾਂ ਦੀ ਗਿ੍ਰਫਤਾਰੀ ਨਾਲ ਨਸ਼ੇ ਦੀ ਸਪਲਾਈ ਦਾ ਲੱਕ ਟੁੱਟਿਆ ਹੈ।ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਸਤ ਮਹੀਨੇ ਵਿੱਚ ਮਿਲੀ ਹੋਰ ਸਫਲਤਾ ਵਿੱਚ ਪੁਲਿਸ ਨੇ 1 ਕਿਲੋ ਹੈਰੋਇਨ,0.32 ਰੋਰ ਪਿਸਤੌਲ ਅਤੇ 61 ਕਾਰਤੂਸ, 23   ਲੱਖ ਨਕਦੀ , ਇੱਕ ਸਵਿਫਟ ਕਾਰ, 3 ਮੋਬਾਇਲ ਅਤੇ ਜੰਮੂ ਕਸ਼ਮੀਰ ਦੇ ਨਸ਼ਾ ਤਸਕਰ ਮੁਹੰਮਦ ਅਸ਼ਰਫ ਦੀ ਗਿ੍ਰਫਤਾਰੀ ਸ਼ਾਮਲ ਹੈ।