ਸਿਹਤ ਦੀ ਸੰਭਾਲ ਲਈ ਸਵੇਰ ਦੀ ਸੈਰ ਬੇਹੱਦ ਜ਼ਰੂਰੀ: ਸਕੱਤਰ ਸਕੂਲ ਸਿੱਖਿਆ ਕਰਿਸ਼ਨ ਕੁਮਾਰ

ਚੰਡੀਗੜ੍ਹ 18 ਸਤੰਬਰ (ਇੰਲਟਰਨੈਸ਼ਨਲ ਪੰਜਾਬੀ ਨਿਊਜ਼) : ਆਮ ਦਿਨ ਚਰਿਆ ਤੋਂ ਅਲੱਗ ਸਿਖਲਾਈ ਵਰਕਸ਼ਾਪ ਵਿੱਚ ਨਵ ਨਿਯੁਕਤ ਸੀ ਐੱਚ ਟੀ ਅਤੇ ਐੱਚ ਟੀ ਨਾਲ ਸਵੇਰ ਦੇ ਸਮੇਂ ਜੋਗਿੰਗ ਕਰਦੇ ਹੋਏ ਸਕੱਤਰ ਸਕੂਲ ਸਿੱਖਿਆ ਪੰਜਾਬ ਕਰਿਸ਼ਨ ਕੁਮਾਰ ਨੇ ਆਪਣੀ ਫਿਟਨੈੱਸ ਦਾ ਰਾਜ ਸਮਝਾਉਂਦਿਆਂ ਕਿਹਾ ਕਿ ਰੋਜ਼ਾਨਾ ਸਵੇਰੇ ਸੈਰ ਕਰਕੇ ਹਲਕੀ ਕਸਰਤ ਕਰਨ ਨਾਲ ਮਨੁੱਖ ਸਿਹਤਮੰਦ ਰਹਿੰਦਾ ਹੈ। ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਚਲ ਰਹੀ ਸੀਐੱਚਟੀ ਅਤੇ ਐੱਚਟੀ ਦੀ ਸਿਖਲਾਈ ਵਰਕਸ਼ਾਪ ਵਿੱਚ ਅਧਿਆਪਕਾਂ ਨਾਲ ਸਕੱਤਰ ਸਕੂਲ ਸਿੱਖਿਆ ਨੇ ਕਾਫੀ ਸਮਾਂ ਬਿਤਾਇਆ. ਚੰਡੀਗੜ੍ਹ ਦੀ ਸੁਖਨਾ ਝੀਲ ਦੇ ਕੋਲ ਸੈਰ ਕਰਨ ਦੇ ਨਾਲ ਨਾਲ ਉਨ੍ਹਾਂ ਅਧਿਆਪਕਾਂ ਨਾਲ ਮਿਲ ਕੇ ਹਲਕੀ ਕਸਰਤ ਅਤੇ ਯੋਗਾ ਵੀ ਕੀਤੀ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਉਹਨਾਂ ਨੇ ਸਿੱਖਿਆ ਵਿਭਾਗ ਦੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਦੀ ਚੰਗੀ ਸਿਹਤ ਅਤੇ ਸਟੈਮਿਨਾ ਦਾ ਰਾਜ ਉਹਨਾਂ ਨਾਲ ਸਵੇਰ ਸਮੇਂ ਰਹਿ ਕੇ ਜਾਣਿਆ ਹੈ ਅਤੇ ਉਹ ਵੀ ਇਸ ਕਿਰਿਆ ਨੂੰ ਆਪਣੇ ਜੀਵਨ ਵਿੱਚ ਰੋਜਾਨਾ ਕਰਨ ਲਈ ਪੇਿ੍ਰਤ ਹੋਏ ਹਨ।ਇਸ ਮੌਕੇ ਸਵੇਰ ਤੋਂ ਹੀ ਉਹਨਾਂ ਨਾਲ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਅਤੇ ਹੋਰ ਸਟੇਟ ਰਿਸੋਰਸ ਪਰਸਨ ਵੀ ਮੌਜੂਦ ਰਹੇ।