ਆਈ.ਐਸ.ਐਫ ਕਾਲਜ ਆਫ ਫਾਰਮੇਸੀ ’ਚ ਕਰਵਾਏ ਸੰਸਕ੍ਰਿਤਕ ਪ੍ਰੋਗਰਾਮ ’ਚ ਵਿਦਿਆਰਥੀਆਂ ਨੇ ਮੱਚਾਈ ਧਮਾਲ

ਮੋਗਾ,18 ਸਤੰਬਰ (ਜਸ਼ਨ)- ਪੰਜਾਬ ਸੂਬੇ ਦੀ ਪ੍ਰਮੁੱਖ ਸੰਸਥਾ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ’ਚ  ਸੰਸਕ੍ਰਿਤਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਭੰਗੜਾ, ਮਲਵਾਈ ਗਿੱਧਾ, ਸੋਲੋ ਡਾਂਸ, ਬੋਲੀਆਂ ਪਾ ਕੇ ਮਨੋਰੰਜਨ ਕੀਤਾ। ਸੰਸਿਤ ਪ੍ਰੋਗ੍ਰਾਮ ਦੇ ਦੌਰਾਨ ਮੁੱਖ ਮਹਿਮਾਨ ਵਜੋ ਪ੍ਰੋ.ਵਾਈ.ਕੇ ਗੁਪਤਾ ਪ੍ਰਧਾਨ ਐਮਸ ਭੋਪਾਲ, ਸਾਬਕਾ ਮੁੱਖ ਮਹਿਮਾਨ ਐਸ.ਐਲ. ਨਾਸਾ ਪ੍ਰਧਾਨ ਆਈ. ਐਚ.ਪੀ.ਏ ਦੇ ਚੇਅਰਮੈਨ ਪ੍ਰਵੀਨ ਗਰਗ, ਸਚਿਨ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਉਪ ਪਿ੍ਰੰਸੀਪਲ ਡਾ. ਆਰ.ਕੇ ਨਾਰੰਗ ਅਤੇ ਫੈਕਲਟੀ ਸਟਾਫ ਸੰਸਿਤ ਪ੍ਰੋਗ੍ਰਾਮ ਦੀ ਬਹੁਤ ਹੀ ਮਨਮੋਹਿਕ ਅਤੇ ਖੁਸ਼ੀ ਜਾਹਿਰ ਕਰਦਾ ਭੰਗੜਾ ਤੇ ਆਪਣੇ ਆਪ ਨੂੰ ਰੋਕ ਨਹੀ ਸਕੇ ਅਤੇ ਖੁਦ ਹਿੱਲਣ ਲਈ ਮਜ਼ਬੂਰ ਹੋ ਗਏ। ਇਸ ਪ੍ਰੋਗਰਾਮ ਦੇ ਦੌਰਾਨ ਭਜਨ ਗਾਇਕਾ ਰਾਜ ਸ਼੍ਰੀ ਸ਼ਰਮਾ ਅਤੇ ਗਰੁੱਪ ਨੇ ਪੁਰਾਣੇ ਗੀਤਾਂ ਤੇ ਖੂਬ ਸਮੇਂ ਨੂੰ ਬੰਨਿਆ। ਇਸ ਮੌਕੇ ਤੇ ਰਿਟਾ. ਐਸ.ਪੀ. ਮੁਖਤਿਆਰ ਸਿੰਘ, ਆਰ.ਏ. ਗੁਪਤਾ ਮੀਤ ਪ੍ਰਧਾਨ ਆਈ.ਐਚ.ਪੀ.ਏ., ਪੰਕਡ ਬੈਕਟਰ ਜਨਰਲ ਸਕੱਤਰ, ਜਗਜੋਤ ਸਿੰਘ ਮੈਂਬਰ ਕੌਂਸਲ ਆਫ ਇੰਡੀਆਂ, ਮਿਰਗਲਾਨੀ ਟਰੱਸਟੀ ਆਈ.ਐਚ.ਪੀ.ਏ ਸਮੂਹ ਫੈਕਲਟੀ ਸਟਾਫ, ਵਿਦਿਆਰਥੀਆਂ ਨੇ ਸੰਸਿਤ ਪ੍ਰੋਗ੍ਰਾਂਮ ਦਾ ਪੂਰਾ ਮਜਾ ਲਿਆ। ਆਖਿਰਕਾਰ ਵਿਦਿਆਰਥੀਆ ਅਤੇ ਵਿਦਿਆਰਥਣਾ ਨੇ ਡੀ.ਜੇ ਤੇ ਖੂਬ ਧਮਾਲ ਮਚਾਈ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਚਿਨ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਉਪ ਪਿ੍ਰੰਸੀਪਲ ਡਾ. ਆਰ. ਕੇ ਨਾਰੰਗ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸੰਸਿਤ ਪ੍ਰੋਗਰਾਮ ਦੀ ਸ਼ਲਾਘਾ ਕੀਤੀ।