ਇਲੈਕਟਰੋਹੋਮਿਉਪੈਥਿਕ ਡਾਕਟਰਜ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ ,17 ਸਤੰਬਰ (ਜਸ਼ਨ):  ਇਲੈਕਟਰੋਹੋਮਿਉਪੈਥਿਕ ਡਾਕਟਰਜ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਅਜ ਨੀਲਮ ਨੋਵਾ ਹੋਟਲ ਜੀ ਟੀ ਰੋਡ ਮੋਗਾ ਵਿੱਚ ਡਾ ਜਗਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ।ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਆਰਥਰਾਈਟਸ ਦੇ ਕਾਰਨਾਂ,ਡਾਇਆਗਿਨੋਜ਼ ਅਤੇ ਇਲੈਕਟ੍ਰੋਹੋਮਿਉਪੈਥੀ ਵਿੱਚ ਸਫ਼ਲ ਇਲਾਜ ਤੇ ਚਾਨਣਾ ਪਾਇਆ। ਡਾ ਰਾਜ ਕੁਮਾਰ ਨੇ ਸਾਰੇ ਸਰੀਰ ਤੋਂ ਵਾਲਾਂ ਦੇ ਝੜ੍ਨ ਅਤੇ ਇਲਾਜ ਦਾ ਤਜਰਬਾ ਸਾਂਝਾ ਕੀਤਾ। ਪ੍ਰਧਾਨ ਡਾ ਮਨਪ੍ਰੀਤ ਸਿੰਘ ਸਿੱਧੂ ਨੇ ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਅਤੇ ਇਲੈਕਟ੍ਰੋਹੋਮਿਉਪੈਥਿਕ ਇਲਾਜ ਬਾਰੇ ਵਿਸਥਾਰ ਪੂਰਵਕ ਦੱਸਿਆ।ਡਾ ਪਰਮਜੀਤ ਸਿੰਘ ਨੰਗਲ ਨੇ ਗੁਰਦੇ ਫੇਲ ਰੋਗ ਬਾਰੇ ਇਲੈਕਟ੍ਰੋਹੋਮਿਓਪੈਥੀ ਵਿੱਚ ਇਲਾਜ ਬਾਰੇ ਚਾਨਣਾ ਪਾਇਆ। ਡਾ ਜਸਵਿੰਦਰ ਸਿੰਘ ਨੇ ਗੁਰਦਾ ਪੱਥਰੀ ਦੇ ਇਲਾਜ ਬਾਰੇ ਤਜਰਬਾ ਸਾਂਝਾ ਕੀਤਾ। ਡਾ ਅੈਸ ਕਟਾਰੀਆ ਨੇ ਲਿਵਰ ਕੈਂਸਰ ਦੇ ਇਲੈਕਟ੍ਰੋਹੋਮਿਓਪੈਥਿਕ ਇਲਾਜ ਬਾਰੇ ਦੱਸਿਆ।ਡਾ ਅਮਨਪ੍ਰੀਤ ਸਿੰਘ ਨੇ ਥੈਲੇਸੀਮੀਆ ਰੋਗ ਦੇ ਇਲੈਕਟ੍ਰੋ ਹੋਮਿਓਪੈਥੀ ਵਿੱਚ ਸਫ਼ਲ ਇਲਾਜ ਸਬੰਧੀ ਵਿਚਾਰ ਕੀਤੀ।ਇਸ ਸਮੇਂ ਪ੍ਰੈੱਸ  ਸਕੱਤਰ ਡਾ ਦਰਬਾਰਾ ਸਿੰਘ ਭੁੱਲਰ,ਡਾ ਜਸਪਾਲ ਸਿੰਘ, ਡਾ ਜਗਦੇਵ ਸਿੰਘ,ਡਾ ਗੁਰਪਾਲ ਸਿੰਘ,ਡਾ ਰੋਬਿਨ ਅਰੋੜਾ,ਡਾ ਸੰਤੋਖ ਸਿੰਘ,ਡਾ ਨਵਜੋਤ ਸਿੰਘ ਡਾ ਧਰਮਪਾਲ ਸਿੰਘ,ਡਾ ਕੁਲਦੀਪ ਸਿੰਘ  ਸਿੰਘ,ਡਾ ਆਰਚਨਾਂ ਸ਼ਰਮਾਂ,ਡਾ ਜਸਵੀਰ ਕੌਰ, ਡਾ ਰਵਿੰਦਰ ਕੁਮਾਰ,ਡਾ ਕ੍ਰਿਸ਼ਨ ਕੁਮਾਰ ਅਾਦਿ ਨੇ ਆਪਣੇ -ਆਪਣੇ ਤਜਰਬੇ ਸਾਂਝੇ ਕੀਤੇ  ਇਸ ਮੀਟਿੰਗ ਵਿੱਚ  ਪੰਜਾਬ,ਹਰਿਆਣਾ,ਚੰਡੀਗੜ੍ਹ,ਛਤੀਸਗੜ੍ਹ,ਯੂਪੀ ਤੋਂ ਵਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਹੋਏ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ