‘ਸਵੱਛ ਭਾਰਤ ਮਿਸ਼ਨ ’ ਨੂੰ ਕਾਮਯਾਬ ਕਰਨ ਲਈ ਆਮ ਨਾਗਰਿਕਾਂ ਨੂੰ ਸਫ਼ਾਈ ਦੀ ਆਦਤ ਬਣਾਉਣੀ ਚਾਹੀਦੀ ਹੈ: ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ

ਮੋਗਾ,17 ਸਤੰਬਰ (ਜਸ਼ਨ): ‘‘ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 2014 ਵਿਚ ਸ਼ੁਰੂ ਕੀਤੇ ‘ਸਵੱਛ ਭਾਰਤ ਅਭਿਆਨ’ ਅਤੇ ‘ਸਵੱਛ ਭਾਰਤ ਮਿਸ਼ਨ ’ ਦਾ ਮੰਤਵ ਦੇਸ਼ ਵਿਚੋਂ ਗੰਦਗੀ ਨੂੰ ਬਾਹਰ ਕੱਢਣਾ ਅਤੇ ਸਵੱਛਤਾ ਮੁਹਿੰਮ ਨੂੰ ਆਮ ਲੋਕਾਂ ਦਾ ਅੰਦੋਲਨ ਬਣਾਉਣ ਲਈ ਵਿੱਢੀ ਮੁਹਿੰਮ ਨੇ ਹੁਣ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ।’’ ‘ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵਧੀਕ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਰੱਖ ਰਖਾਓ ਲਈ ਨਵੀਂ  ਟਰਾਲੀ  ਨੂੰ ਹਰੀ ਝੰਡੀ ਦਿੱਤੀ। ਉਹਨਾਂ ਕਿਹਾ ਕਿ ਨਵੀਂ ਟਰਾਲੀ ਰਾਹੀਂ ਸ਼ਹਿਰ ਦੇ ਕੂੜੇ ਨੂੰ ਅਲੱਗ ਅਲੱਗ  ਕਰਕੇ ਗਿੱਲੇ ਕੂੜੇ ਤੋਂ 50% ਖਾਦ ਤਿਆਰ ਕੀਤੀ ਜਾਵੇਗੀ 30% ਰੀਂ ਸਾਇਕਲ ਹੋਵੇਗਾ 20% ਦਬਾਇਆ ਜਾਵੇਗਾ। ਮੈਡਮ ਦਰਸ਼ੀ ਨੇ ਆਖਿਆ ਕਿ ਇਸ ਨਵੀਂ ਟਰਾਲੀ ਦੀ ਸ਼ੁਰੂਆਤ ਨਾਲ ਸ਼ਹਿਰ ਵਿਚੋਂ ਵੱਡੇ ਵੱਡੇ ਕੂੜੇ ਦੇ ਢੇਰ ਵੀ ਖਤਮ ਹੋ ਜਾਣਗੇ। ਇਸ ਮੌਕੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜਾ ਘਰਾਂ ‘ਚ ਅਲੱਗ ਅਲੱਗ ਰੱਖਿਆ ਜਾਵੇ ਤਾਂ ਕਿ ਕੂੜਾ ਚੁੱਕਣ ਵਾਲਿਆਂ ਨੂੰ ਪਰੇਸ਼ਾਨੀ ਨਾ ਆਵੇ ਅਤੇ ਇਸ ਨਿੱਕੀ ਜਿਹੀ ਆਦਤ ਨਾਲ ਸ਼ਹਿਰ ਨੂੰ ਗੰਦਗੀ ਮੁਕਤ ਕੀਤਾ ਜਾ ਸਕੇਗਾ। ਟਰਾਲੀ ਨੂੰ ਹਰੀ ਝੰਡੀ ਦੇਣ ਮੌਕੇ ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ ਨਾਲ ਕੌਂਸਲਰ ਪ੍ਰੇਮ ਚੰਦ ਚੱਕੀ ਵਾਲੇ,ਮਨਜੀਤ ਧੰਮੂ, ਰਾਕੇਸ਼ ਕਾਲਾ ਬਜਾਜ,ਵਿਕਰਮਜੀਤ ਸਿੰਘ ,ਜਗਸੀਰ ਸਿੰਘ ਅਤੇ ਕਰਮਚਾਰੀਆਂ ਤੋਂ ਇਲਾਵਾ ਕਾਰਪੋਰੇਸ਼ਨ ਦਾ ਸਟਾਫ਼ ਮੌਜੂਦ ਸੀ  ।