10 ਸਾਲਾਂ ਤੋਂ ਚਿੱਟੇ ਦੀ ਆਦੀ ਅੋੌਰਤ ਨੂੰ ਦਿਖਾਈ ਜਿੰਦਗੀ ਦੀ ਨਵੀ ਕਿਰਨ-ਬਗੀਚਾ ਸਿੰਘ

ਮੋਗਾ 17 ਸਤੰਬਰ:(ਜਸ਼ਨ):  ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਮੋਗਾ ਵੱਲੋਂ ਸ਼੍ਰੀਮਤੀ ਗਗਨਦੀਪ ਕੌਰ ਅਤੇ ਮਿਸ: ਬੇਅੰਤ ਕੌੋਰ ਜੋ ਕਿ ਸਿਵਲ ਹਸਪਤਾਲ, ਮੋਗਾ ਵਿਖੇ ਪੈਰਾ ਲੀਗਲ ਵਲੰਟੀਅਰ ਦੇ ਤੌਰ ਤੇ ਨਿਯੁਕਤ ਹਨ। ਇਨਾਂ  ਦੇ ਸੰਪਰਕ ਵਿੱਚ ਇੱਕ ਅਜਿਹੀ ਅੋਰਤ ਆਈ ਜੋ ਕਿ ਨਸ਼ੇ (ਚਿੱਟੇ) ਦੀ ਆਦੀ ਹੋ ਚੁੱਕੀ ਸੀ। ਇਨਾਂ ਪੈਰਾ ਲੀਗਲ ਵਲੰਟੀਅਰਜ਼ ਨੇ ਇਸ ਔਰਤ ਨੂੰ ਦਫਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲਾ ਅਦਾਲਤਾਂ, ਮੋਗਾ ਵਿਖੇ ਪਹੁੰਚਾਇਆ। ਇਸ ਦਫਤਰ ਵਿਚ ਇਸ ਪ੍ਰਾਰਥਣ ਨੇ ਸੀ.ਜੇ.ਅੇਮ.ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਬਗੀਚਾ ਸਿੰਘ, ਨੂੰ ਇੱਕ ਅਰਜੀ ਦਿੱਤੀ ਜਿਸ ਵਿਚ ਲਿਖਿਆ ਕਿ ਉਸਦਾ ਨਾਮ ਗੁਰਪ੍ਰੀਤ ਕੌਰ ਉਰਫ ਪ੍ਰੀਤੀ ਹੈ ਅਤੇ ਮੈਂ ਪਿਛਲੇ 10 ਸਾਲਾਂ ਤੋਂ ਨਸ਼ੇ (ਚਿੱਟੇ) ਖਾਣ ਦੀ ਆਦੀ ਹੋ ਚੁੱਕੀ ਹਾਂ। ਮੈਂ ਬਹੁਤ ਗਰੀਬ ਹਾਂ। ਮੇਰੇ ਘਰ ਦਾ ਕੋਈ ਵੀ ਮੇਰੀ ਦੇਖ-ਰੇਖ ਨਹੀ ਕਰ ਰਿਹਾ। ਮੇਰੇ ਕੋਲ ਮੇਰਾ ਕੋਈ ਵੀ ਸ਼ਨਾਖਤੀ ਕਾਰਡ ਵਗੈਰਾ ਨਹੀ ਹੈ। ਮੈ ਸੜਕਾਂ ਤੇ ਸੌਦੀ ਹਾਂ। ਮੈਂ ਇਸ ਨਰਕ ਭਰੀ ਜਿੰਦਗੀ ਤੋਂ ਬਹੁਤ ਦੁਖੀ ਹਾਂ ਅਤੇ ਮੈਂ ਇਸ ਨਰਕ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹਾਂ। ਉਸਨੇ ਇਹ ਵੀ ਲਿਖਿਆ ਕਿ ਮੈਨੂੰ ਸਿਵਲ ਹਸਪਤਾਲ, ਮੋਗਾ ਦੇ ੳ.ਅੇੈਸ.ਟੀ.ਸੈਂਟਰ ਵੱਲੋਂ ਮੈਨੂੰ ਡੀ-ਐਡੀਕਸ਼ਨ ਸੈਂਟਰ, ਕਪੂਰਥਲਾ ਵਿਖੇ ਰੈਫਰ ਕੀਤਾ ਗਿਆ ਹੈ। ਉਸਨੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਔਰਤਾ ਦੇ ਨਸ਼ਾ ਛੁਡਾੳ ਕੇਂਦਰ ਵਿਖੇ ਭੇਜਿਆ ਜਾਵੇ, ਤਾਂ ਜੋ ਮੈਂ ਸਮਾਜ ਵਿਚ ਆਮ ਲੋਕਾਂ ਦੀ ਤਰਾਂ ਜਿੰਦਗੀ ਜੀਅ ਸਕਾਂ।ਸ੍ਰੀ ਬਗੀਚਾ ਸਿੰਘ ਨੇ ਦੱਸਿਆ ਕਿ ਇਸ ਅੋੌਰਤ ਗੁਰਪ੍ਰੀਤ ਕੌਰ ਦਾ ਸਿਵਲ ਹਸਪਤਾਲ, ਮੋਗਾ ਤੋਂ ਮੈਡੀਕਲ ਕਰਵਾ ਕੇ ਅਤੇ ਇਸ ਸਬੰਧੀ ਜਿਲਾ ਸਮਾਜਿਕ ਸੁਰੱਖਿਆ ਅਫਸਰ, ਮੋਗਾ ਨੂੰ ਪ੍ਰਰਾਥਣ ਦੀ ਦਰਖਾਸਤ ਭੇਜ ਕੇ ਡੀ-ਐਡੀਕਸ਼ਨ ਸੈਂਟਰ ਵਿਖੇ ਭੇਜਣ ਲਈ ਸੂਚਿਤ ਕਰ ਦਿੱਤਾ ਗਿਆ। ਉਨਾਂ ਦੱਸਿਆ ਕਿ ਇਸ ਤੋਂ ਉਪਰੰਤ ਗੁਰਪ੍ਰੀਤ ਕੌੋਰ ਉਰਫ ਪ੍ਰੀਤੀ ਨੂੰ ਸਰਕਾਰੀ ਐਬੂਲੈਂਸ ਦਾ ਪ੍ਰਬੰਧ ਕਰਵਾ ਕੇ ਪੈਰਾ ਲੀਗਲ ਵਲੰਟੀਅਰ ਗਗਨਦੀਪ ਕੋਰ ਅਤੇ ਰਣਜੀਤ ਸਿੰਘ ਦੀ ਡਿਉਟੀ ਲਗਾਈ ਅਤੇ ਇਸ ਅੋਰਤ ਨੂੰ ਮਿਤੀ 14 ਸਤੰਬਰ 2019 ਨੂੰ ਨਵ ਜੀਵਨ ਕੇਂਦਰ ਡੀ-ਐਡੀਕਸ਼ਨ ਸੈਂਟਰ, ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆਂ, ਤਾਂ ਜੋ ਇਹ ਅੋਰਤ ਆਪਣੀ ਜਿੰਦਗੀ ਨੁੰ ਸਮਾਜ ਵਿੱਚ ਆਮ ਲੋਕਾਂ ਦੀ ਤਰਾ ਜਿੳ ਸਕੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ