ਵਿਧਾਇਕ ਡਾ: ਹਰਜੋਤ ਕਮਲ ਸਿੰਘ,ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਉਚੇਚੇ ਤੌਰ ’ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੂੰ ਨਵਾਂ ਅਹੁਦਾ ਸੰਭਾਲਣ ’ਤੇ ਦਿੱਤੀਆਂ ਵਧਾਈਆਂ

ਮੋਗਾ,17 ਸਤੰਬਰ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਵਿਨੋਦ ਬਾਂਸਲ ਦੇ ਅਹੁਦਾ ਸੰਭਾਲਣ ਉਪਰੰਤ ਉਹਨਾਂ ਨੂੰ ਮੁਬਾਰਕਬਾਦ ਦੇਣ ਲਈ ਜਿੱਥੇ ਕਾਂਗਰਸੀ ਆਗੂਆਂ ਅਤੇ ਵਰਕਰਾਂ ‘ਚ ਭਾਰੀ ਉਤਸ਼ਾਹ ਹੈ ਉੱਥੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ,ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਉਚੇਚੇ ਤੌਰ ’ਤੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਦਫਤਰ ਪਹੁੰਚ ਕੇ ਚੇਅਰਮੈਨ ਵਿਨੋਦ ਬਾਂਸਲ ਨੂੰ ਨਵਾਂ ਅਹੁਦਾ ਸੰਭਾਲਣ ’ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਤਿੰਨਾਂ ਵਿਧਾਇਕਾਂ ਨੇ ਮੋਗਾ ਜ਼ਿਲਾ ਅਤੇ ਲਾਗਲੇ ਹਲਕੇ ਜ਼ੀਰੇ ਵਿਚ ਵਿਕਾਸ ਕਾਰਜਾਂ ਬਾਰੇ ਭਰਪੂਰ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਘਰ ਘਰ ਰੋਜ਼ਗਾਰ ਮੁਹਿੰਮ ਤਹਿਤ ਲਗਾਏ ਜਾ ਰਹੇ ਨੌਕਰੀ ਮੇਲਿਆਂ ਅਤੇ ਕੈਬਨਿਟ ਵੱਲੋਂ 19 ਹਜ਼ਾਰ ਨਵੀਆਂ ਸਰਕਾਰੀ ਭਰਤੀਆਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ,ਡਾ: ਦਵਿੰਦਰ ਸਿੰਘ ਗੋਗੀ ਗਿੱਲ ਪੀ ਏ ਟੂ ਦਰਸ਼ਨ ਸਿੰਘ ਬਰਾੜ, ਪਵਨਜੀਤ ਸਿੰਘ ਸਰਪੰਚ ਡੇਮਰੂ,ਮਨਵੀਰ ਬਰਾੜ ਲੰਘੇਆਣਾ,ਰਾਮਪਾਲ ਧਵਨ,ਮੁਖੀ ਬਰਾੜ ਖੋਟੇ,ਸੀਪਾ ਰਾਜੇਆਣਾ,ਨਾਇਬ ਸਿੰਘ ਥਰਾਜ ਅਤੇ ਗੁਰਵਿੰਦਰ ਸਿੰਘ ਦੌਲਤਪੁਰਾ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਵਿਨੋਦ ਬਾਂਸਲ ਨੇ ਤਿੰਨਾਂ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਦਾ ਟਰੱਸਟ ਵਿਖੇ ਆਉਣ ’ਤੇ ਧੰਨਵਾਦ ਕੀਤਾ। 

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ