ਹੇਮਕੁੰਟ ਸਕੂਲ ਵਿਖੇ ਕੁਪੋਸ਼ਣ ਮੁਕਤ ਪੰਜਾਬ ਤਹਿਤ ਪੋਸ਼ਣ ਸਬੰਧੀ ਅਯੋਜਿਤ ਸੈਮੀਨਾਰ

ਕੋਟਈਸੇ ਖਾਂ,17 ਸਤੰਬਰ (ਜਸ਼ਨ): ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ: ਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਅਧੀਨ ਪੋਸ਼ਣ ਜਾਗਰੂਕਤਾ ਸਬੰਧੀ ਐੱਨ.ਐੱਸ.ਐੱਸ ਵਲੰਟੀਅਰਜ਼ ਵੱਲੋਂ  ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਵਲੰਟੀਅਰਜ਼ ਵੱਲੋਂ ਸੰਤੁਲਿਤ ਭੋਜਣ ਨਾਲ ਸਬੰਧਿਤ ਸਲੋਗਨ ਤਿਆਰ ਕੀਤੇ ਗਏ । ਇਸ ਸੈਮੀਨਰ ਦੌਰਾਨ ਮੈਡਮ ਜਸਵਿੰਦਰ ਕੌਰ ਨੇ ਆਪਣੇ ਭਾਸ਼ਣ ਵਿੱਚ  ਕੁਪੋਸ਼ਣ ਕੀ ਹੈ ਅਤੇ ਉਸ ਤੇ ਲੱਛਣ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਿਟਾਮਿਨ ਭਰਪੂਰ ਨਾਸ਼ਤਾ ਅਤੇ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ।ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਪੋਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਮੌਸਮ ਦੇ ਮੁਤਾਬਕ ਸਾਨੂੰ ਖਾਣ-ਪੀਣ ਵਾਲੀਆਂ ਚੀਜ਼ਾ ਦਾ ਧਿਆਨ ਰੱਖਣਾ ਚਾਹੀਦਾ ਹੈ,ਖਰਾਬ ਫਲ ਅਤੇ ਸਬਜ਼ੀਆਂ ਆਦਿ ਨਹੀ ਖਾਣੀਆਂ ਚਾਹੀਦੀਆਂ।ਸਾਨੂੰ ਹਮੇਸ਼ਾ ਸੰਤੁਲਿਤ ਭੋਜਨ ਜਿਵੇ ਹਰੀਆ ਪੱਤੇਦਾਰ ਸਬਜ਼ੀਆਂ,ਦੁੱਧ,ਦਹੀ ,ਪਨੀਰ ਆਦਿ ਦਾ ਆਹਾਰ ਕਰਨਾ ਚਾਹੀਦਾ ਹੈ ਇਸ ਨਾਲ ਹੀ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ । ਬਾਜ਼ਾਰੀ ਚੀਜ਼ਾ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।ਆਪਣੇ ਹੱਥਾ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ।ਸਾਨੂੰ ਆਪਣੇ ਰੋਜ਼ਾਨਾ ਦੇ ਸਮੇਂ ਵਿੱਚੋਂ ਕੁਝ ਸਮਾਂ ਨਿਸਚਿਤ ਕਰਕੇ ਕਸਰਤ ਵੀ ਕਰਨੀ ਚਾਹੀਦੀ ਹੈ ।