ਕੇਂਦਰ ਅਤੇ ਰਾਜ ਸਰਕਾਰਾਂ ਜਨਤਾ ਦਾ ਪੈਸਾ ਬੇਦਰਦੀ ਨਾਲ ਲੁਟਾ ਰਹੀਆਂ ਹਨ: ਨਸੀਬ ਬਾਵਾ ਪ੍ਰਧਾਨ ਆਮ ਆਦਮੀ ਪਾਰਟੀ ਜਿ਼ਲ੍ਹਾ ਮੋਗਾ

ਮੋਗਾ 16 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਜ਼ਿਲ੍ਹੇ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਐਡਵੋਕੇਟ ਨਸੀਬ  ਬਾਵਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਆਖਿਆ ਹੈ ਕਿ ਭਾਰਤ ਦੀ ਆਮ ਜਨਤਾ ਹੜਾਂ ਅਤੇ ਸੋਕਾ ਦੋਵਾਂ ਦੀ ਮਾਰ ਬੁਰੀ ਤਰ੍ਹਾਂ ਝੱਲ ਰਹੀ ਹੈ। ਪਹਿਲਾਂ ਭਾਰਤ ਦੇ ਬਹੁਤ ਸੂਬਿਆਂ ਵਿੱਚ ਬਹੁਤ ਸਾਰੇ ਕਿਸਾਨਾਂ ਦੀਆਂ ਫਸਲਾਂ ਸੋਕੇ ਕਾਰਨ ਮਾਰੀਆਂ ਗਈਆਂ। ਹੁਣ ਭਾਰਤ ਦੇ ਬਹੁਤੇ ਸੂਬਿਆਂ ਦੇ ਕਿਸਾਨਾਂ ਦੀਆਂ ਫਸਲਾਂ ਸਰਕਾਰਾਂ ਵੱਲੋਂ ਡੈਮਾਂ ਅਤੇ ਦਰਿਆਵਾਂ ਦੇ ਗੇਟ ਖੋਲ੍ਹਨ ਕਾਰਨ ਪਾਣੀ ਦੀ ਭੇਂਟ ਚੜ੍ਹ ਗਈਆਂ, ਜਿਸ ਵਿੱਚ ਕੁਦਰਤ ਨਾਲੋਂ ਕਿਤੇ ਸਰਕਾਰਾਂ ਦੀ ਅਣਗਹਿਲੀ ਦਿਖਾਈ ਦਿੰਦੀ ਹੈ ਪ੍ਰੰਤੂ ਇਸ ਵਿੱਚ ਭਾਰਤ ਦਾ ਅੰਨਦਾਤਾ ਮਾਰ ਦੀ ਲਪੇਟ ਵਿੱਚ ਆਇਆ ਹੈ, ਇਸ ਕਾਰਨ ਜੋ ਲੋਕਾਂ ਨੂੰ ਅੰਨ ਦਿੰਦਾ ਸੀ। ਅੱਜ ਖੁੱਦ ਅੰਨ ਤੋਂ ਵਾਂਝਾ ਹੋ ਗਿਆ ਹੈ। ਪਸ਼ੂਆਂ ਨੂੰ ਚਾਰਾ ਤੱਕ ਉਸ ਪਾਸ ਨਹੀਂ ਹੈ। ਸਰਕਾਰਾਂ ਉਨ੍ਹਾਂ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਲਾਰਿਆਂ ਨਾਲ ਉਸ ਗਰੀਬ ਕਿਸਾਨ ਦਾ ਢਿੱਡ ਭਰਨਾਂ ਚਾਹੁੰਦੀ ਹੈ ਅਤੇ ਲੈਂਡ ਲਾਰਡ ਕਹਾਉਣ ਵਾਲੇ ਕਿਸਾਨ ਵੀਰ ਸ਼ਹਿਰਾਂ ਵਿੱਚ ਜਾ ਕੇ ਮਜਦੂਰੀ ਕਰਨ ਲਈ ਮਜਬੂਰ ਹੋ ਰਹੇ ਹਨ, ਦੂਸਰੇ ਪਾਸੇ ਸਾਡੇ ਦੇਸ਼ ਨੂੰ ਲੀਡਰ ਉਨ੍ਹਾਂ ਮਜਬੂਰ ਕਿਸਾਨਾਂ ਨੂੰ ਮਾਲੀ ਸਹਾਇਤਾ ਦੇਣ ਦੀ ਬਜਾਏ ਕਰੋੜਾਂ ਅਰਬਾਂ ਰੁਪਏ ਦੂਸਰੇ ਦੇਸ਼ਾਂ ਨੂੰ ਮਾਲੀ ਸਹਾਇਤਾ ਵੰਡ ਕੇ ਆਪਣੇ ਆਪ ਨੂੰ ਊੱਚਾ ਕਰਨ ਦੀ ਹੋੜ ਵਿੱਚ ਲੱਗੇ ਹਨ। ਵੱਡੇ ਵੱਡੇ ਬੁੱਤ ਬਣਾ ਕੇ ਆਪ ਨੂੰ ਵੱਡਾ ਬਨਾਉਣ ਦੀ ਕੋਸਿ਼ਸ਼ ਵਿੱਚ ਹਨ। ਰਾਜ ਸਰਕਾਰਾਂ ਆਪਣੇ ਚਹੇਤਿਆਂ ਨੂੰ ਮੰਤਰੀਆਂ ਦੀਆਂ ਕੁਰਸੀਆਂ ਦੇ ਕੇ ਖੁਸ਼ ਕਰਨ ਤੇ ਲੱਗੀਆਂ ਹਨ। ਅਜਿਹਾ ਕਰਦੇ ਸਮੇਂ ਉਹ ਲੀਡਰ ਕਾਨੂੰਨ ਦੀ ਵੀ ਪ੍ਰਵਾਹ ਨਹੀਂ ਕਰ ਰਹੇ ਅਤੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਵੱਡੇ ਵੱਡੇ ਸਲਾਹਕਾਰ ਬਣਾ ਕੇ ਦੇਸ਼ ਦੇ ਖਜਾਨੇ ਨੂੰ ਚੂੰਨਾਂ ਲਾ ਰਹੇ ਹਨ। ਇਸ ਸਬੰਧੀ ਸ਼੍ਰੀ ਬਾਵਾ ਨੇ ਪੰਜਾਬ ਦੇ ਰਾਜਪਾਲ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਦਖਲ ਦੇਣ ਲਈ ਕਿਹਾ ਹੈ ਅਤੇ ਬੇਨਤੀ ਕੀਤੀ ਹੈ ਕਿ ਖਜਾਨਿਆਂ ਵਿੱਚ ਪਿਆ ਇੱਕ ਇੱਕ ਰੁਪਿਆ ਦੇਸ਼ ਦੇ ਹਰ ਵਿਅਕਤੀ ਦਾ ਸਰਮਾਇਆ ਹੈ ਤਾਂ ਦੇਸ਼ ਦੀ ਤਰੱਕੀ ਲਈ ਆਪ ਜਨਤਾ ਤੋਂ ਇਕੱਠਾ ਕੀਤਾ ਗਿਆ ਹੈ। ਇਸ ਲਈ ਜੇਕਰ ਕੋਈ ਵੱਡਾ ਛੋਟਾ ਲੀਡਰ ਇਸ ਕੀਮਤੀ ਖਜਾਨੇਂ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਅਤੇ ਇਹ ਪੈਸਾ ਉਨ੍ਹਾਂ ਲੋੜਵੰਦ ਵਿਅਕਤੀਆਂ ਤੇ ਖਰਚ ਕੀਤਾ ਜਾਵੇ ਜੋ ਅੱਜ ਕੁਦਰਤੀ ਮਾਰ ਹੇਠ ਆਏ ਹਨ ਜੋ ਬੇਸਹਾਰਾ ਹਨ ਜਿਨ੍ਹਾਂ ਦੀ ਆਮ ਜਨਤਾ ਤਾਂ ਮਦਦ ਕਰ ਰਹੀ ਹੈ ਪ੍ਰੰਤੂ ਸਰਕਾਰਾਂ ਨੇ ਇਸ ਪਾਸੇ ਆਪਣੀਆਂ ਅੱਖਾਂ ਮੀਟ ਰੱਖੀਆਂ ਹਨ।