ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜਿਆ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨੀ ਦਾ ਤਾਜ,ਪਰਮਜੀਤ ਕੌਰ ਰਣਸੀਂਹ ਉੱਪ ਚੇਅਰਮੈਨ ਚੁਣੇ ਗਏ

ਮੋਗਾ ,15 ਸਤੰਬਰ (ਜਸ਼ਨ):  ਮੋਗਾ ਜ਼ਿਲੇ ਅੰਦਰ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨੀ ਦਾ ਤਾਜ ਅੱਜ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜ ਗਿਆ । ਸੁਖਦ ਮਾਹੌਲ ਵਿਚ ਜ਼ਿਲਾ ਪ੍ਰੀਸ਼ਦ ਦੇ ਦਫਤਰ ਵਿਚ ਹੋਈ ਚੋਣ ਦੌਰਾਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਮੋਗਾ ਜ਼ਿਲੇ ਦੇ ਤਿੰਨ ਹਲਕਿਆਂ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,ਡਾ: ਹਰਜੋਤ ਕਮਲ ਸਿੰਘ ਅਤੇ ਦਰਸ਼ਨ ਸਿੰਘ ਬਰਾੜ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਚੇਅਰਮੈਨ ਚੁਣੇ ਗਏ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਹਨ ਅਤੇ ਪ੍ਰੀਸ਼ਦ ਚੋਣਾਂ ਦੌਰਾਨ ਉਹ ਜ਼ਿਲਾ ਪ੍ਰੀਸ਼ਦ ਮੈਂਬਰ ਚੁਣੇ ਗਏ ਸਨ । ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ਼ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਨੇੜੇ ਸਮਝੇ ਜਾਂਦੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਕਾਂਗਰਸ ਦੇ ਹੀ ਆਪਣੇ ਵਿਰੋਧੀ ਉਮੀਦਵਾਰ ਜਗਰੂਪ ਸਿੰਘ ਤਖਤੂਪੁਰਾ ਨੂੰ 12-8 ਦੇ ਮੁਕਾਬਲੇ ਨਾਲ ਪਛਾੜ ਕੇ ਚੇਅਰਮੈਨੀ ਤੇ ਕਬਜ਼ਾ ਜਮਾਇਆ । ਇਸ ਚੋਣ ਦੌਰਾਨ ਪਰਮਜੀਤ ਕੌਰ ਰਣਸੀਂਹ ਨੇ ਕਾਂਗਰਸ ਦੀ ਹੀ ਆਪਣੀ ਵਿਰੋਧੀ ਬਬਲਜੀਤ ਕੌਰ ਨੂੰ 14-6 ਨਾਲ ਹਰਾ ਕੇ ਉੱਪ ਚੇਅਰਮੈਨੀ ਤੇ ਕਬਜ਼ਾ ਕੀਤਾ। ਨਵੇਂ ਚੁਣੇ ਗਏ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਅਤੇ ਉੱਪ ਚੇਅਰਮੈਨ ਬੀਬੀ ਪਰਮਜੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਕਿਹਾ ਕਿ ਚੇਅਰਮੈਨ ਅਤੇ ਉੱਪ ਚੇਅਰਮੈਨ ਦੇ ਚੁਣੇ ਜਾਣ ਨਾਲ ਵਿਧਾਇਕਾਂ ’ਤੇ ਹਲਕਿਆਂ ਦੇ ਵਿਕਾਸ ਕਰਵਾਉਣ ਦਾ ਬੋਝ ਘਟੇਗਾ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਜ਼ਿਲਾ ਪ੍ਰੀਸ਼ਦ ਦੀ ਟੀਮ ਤਨਦੇਹੀ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਅਗਰਸਰ ਹੋਵੇਗੀ। ਉਨਾ ਕਿਹਾ ਕਿ ਦੋਵੇਂ ਚੇਅਰਮੈਨ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਸਾਬਕਾ ਵਿਧਾਇਕਾ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਚੋਣ ਵਿਚ ਸਾਥ ਦੇਣ ਵਾਲੇ ਜ਼ਿਲਾ ਪ੍ਰੀਸ਼ਦ ਮੈਬਰਾਂ ਅਤੇ ਬਲਾਕ ਸੰਮਤੀ ਚੇਅਰਮੈਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਕਾਂਗਰਸ ਲੋਕਤੰਤਰਿਕ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਇਸੇ ਕਰਕੇ ਅੱਜ ਸ਼ਾਤੀਪੂਰਵਕ ਮਾਹੌਲ ਵਿਚ ਹੋਈ ਚੋਣ ਦੌਰਾਨ ਜ਼ਿਲਾ ਪ੍ਰੀਸ਼ਦ ਟੀਮ ਚੁਣੀ ਗਈ ਹੈ। ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਕਾਲੀਆਂ ਵਾਲੇ ਲਿਫਾਫ਼ਾ ਕਲਚਰ ਨੂੰ ਖਤਮ ਕਰਦਿਆਂ ਕਾਂਗਰਸ ਹਾਈ ਕਮਾਂਡ ਵੱਲੋਂ ਚੋਣ ਉਪਰੰਤ ਚੇਅਰਮੈਨ ਅਤੇ ਉੱਪ ਚੇਅਰਮੈਨ ਚੁਣੇ ਜਾਣ ਨਾਲ ਜ਼ਿਲੇ ਵਿਚ ਹਾਂਪੱਖੀ ਸੁਨੇਹਾ ਜਾਵੇਗਾ । ਉਹਨਾਂ ਆਖਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਸੋਚ ’ਤੇ ਪਹਿਰਾ ਦਿੰਦਿਆਂ ਪਿੰਡਾਂ ਵਿਚ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਰਹਿਣਗੇ। ਉਹਨਾਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਜ਼ਿਲਾ ਪ੍ਰਧਾਨ ਮਹੇਸਇੰਦਰ ਸਿੰਘ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਜ਼ਿਲਾ ਪ੍ਰੀਸ਼ਦ ਚੋਣ ਅਤੇ ਹਰ ਸਿਆਸੀ ਸਰਗਰਮੀਂ ਵਿਚ ਉਹਨਾਂ ਦੀ ਅਗਵਾਈ ਕੀਤੀ। ਇਸ ਮੌਕੇ ਉੱਪ ਚੇਅਰਮੈਨ ਚੁਣੀ ਗਈ ਪਰਮਜੀਤ ਕੌਰ ਰਣਸੀਂਹ ਨੇ ਵੀ ਧੰਨਵਾਦੀ ਸ਼ਬਦ ਆਖੇ। ਇਸ ਮਗਰੋਂ ਸਮਰਥਕਾਂ ਨੇ ਵਿਧਾਇਕ ਕਾਕਾ ਲੋਹਗੜ ,ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਅਤੇ ਬੀਬੀ ਭਾਗੀਕੇ ਦੇ ਹੱਕ ਵਿਚ ਅਕਾਸ਼ ਗੁੰਜਾਊ ਨਾਅਰੇ ਵੀ ਲਗਾਏ। ਇਸੇ ਦੌਰਾਨ ਹੀ ਜ਼ਿਲਾ ਕਾਂਗਰਸ ਮੋਗਾ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਵੀ ਚੋਣ ਉਪਰੰਤ ਜ਼ਿਲਾਂ ਪ੍ਰਬੰਧਕੀ ਕੰਪਲੈਕਸ ਪਹੰੁਚੇ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਇਸ ਮੌਕੇ ਚੇਅਰਮੈਨ ਪੀ ਏ ਡੀ ਬੀ ਕੁਲਬੀਰ ਸਿੰਘ ਲੌਗੀਵਿੰਡ, ਬਲਾਕ ਸੰਮਤੀ ਮੋਗਾ ਦੇ ਚੇਅਰਮੈਨ ਹਰਨੇਕ ਸਿੰਘ ਰਾਮੂੰਵਾਲਾ, ਸਰਪੰਚ ਗੁਰਬੀਰ ਸਿੰਘ ਗੋਗਾ ਸੰਗਲਾ, ਸੁਮਿਤ ਕਮੁਾਰ ਬਿੱਟੂ ਮਲਹੋਤਰਾ ਐਮ ਸੀ, ਸਰਪੰਚ ਦਵਿੰਦਰ ਸਿੰਘ ਬਿੰਦਰ ਘਲੋਟੀ,ਸ਼ਿਵਾਜ ਭੋਲਾ ਮਸਤੇਵਾਲਾ,ਵਿਜੇ ਧੀਰ ਚੇਅਰਮੈਨ,ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਭਾਗੀਕੇ, ਬਲਾਕ ਪ੍ਰਧਾਨ ਅਮਰਜੀਤ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਹਰਭਜਨ ਸਿੰਘ ਸੋਸਣ, ਜਨਰਲ ਸੈਕਟਰੀ ਯੂਥ ਕਾਂਗਰਸ ਹਲਕਾ ਫਰੀਦਕੋਟ ਪ੍ਰਕਾਸ਼ ਰਾਜਪੂਤ, ਸਰਪੰਚ ਦਰਸ਼ਨ ਸਿੰਘ ਉਮਰੀਆਣਾ, ਸਰਪੰਚ ਜਸਮੱਤ ਸਿੰਘ ਮੱਤਾ, ਮੇਹਰ ਸਿੰਘ ਰਾਏ, ਅਜਮੇਰ ਸਿੰਘ ਭਾਗੀਕੇ, ਪ੍ਰਧਾਨ ਹਰਨੇਕ ਸਿੰਘ ਨਿਹਾਲ ਸਿੰਘ ਵਾਲਾ, ਸਰਪੰਚ ਜਸਵਿੰਦਰ ਤਖਤੂਵਾਲਾ, ਅਵਤਾਰ ਸਿੰਘ ਪੀ ਏ ਲੋਹਗੜ, ਪੀ ਏ ਸੋਹਨਾ ਖੇਲਾ ਜਲਾਲਾਬਾਦ, ਗੁਰਮੁੱਖ ਸਿੰਘ ਗਲੋਟੀ, ਸਰਪੰਚ ਲਖਵੀਰ ਸਿੰਘ ਲੱਖਾ ਦੌਧਰ, ਪਰਮਜੀਤ ਕੌਰ ਕਪੂਰੇ, ਸਰਪੰਚ ਹਰਮੇਲ ਕੌਰ ਰਾਮੂੰਵਾਲਾ ,ਬਲਾਕ ਸੰਮਤੀ ਮੈਂਬਰ ਬਲਜਿੰਦਰ ਸਿੰਘ ,ਦਿਲਬਾਗ ਸਿੰਘ ਸੀਨੀਅਰ ਕਾਂਗਰਸੀ ਆਗੂ ,ਮੈਂਬਰ ਚਮਕੌਰ ਸਿੰਘ ,ਕਾਂਗਰਸੀ ਆਗੂ ਧਰਮਪਾਲ ਸਿੰਘ ਡੀ ਪੀ ਨਿਹਾਲ ਸਿੰਘ ਵਾਲਾ, ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਚ- ਸਰਪੰਚ ਅਤੇ ਕਾਂਗਰਸੀ ਆਗੂ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ