ਜਲ ਸ਼ਕਤੀ ਅਭਿਆਨ ਤਹਿਤ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਪ ਲਗਾਇਆ ਗਿਆ

ਮੋਗਾ 14 ਸਤੰਬਰ:(ਜਸ਼ਨ):ਡਿਪਟੀ ਕਮਿਸ਼ਨਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਬਲਾਕ ਮੋਗਾ-1 ਵੱਲੋ ਪਿੰਡ ਕਪੂਰੇ ਵਿਖੇ ਜਲ ਸ਼ਕਤੀ ਅਭਿਆਨ ਤਹਿਤ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਪ ਲਗਾਇਆ ਗਿਆ। ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਤਕਰੀਬਨ 200 ਤੋ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਕੈਪ ਵਿੱਚ ਡਾ. ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਕਿਸਾਨਾਂ ਦੀ ਸਮੂਲੀਅਤ ਬਾਰੇ ਸ਼ਲਾਘਾ ਕਰਦੇ ਹੋਏ ਪਰਾਲੀ ਨੂੰ ਨਾ ਸਾੜਨ ਵਾਲੇ 10 ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ।ਇਸ ਕੈਪ ਵਿੱਚ ਬਾਗਬਾਨੀ ਵਿਕਾਸ ਅਫ਼ਸਰ ਡਾ. ਮਨੀਸ ਨਰੂਲਾ, ਨੇ ਕਿਸਾਨਾਂ ਨੂੰ ਫਲਦਾਰ ਬੂਟਿਆਂ, ਬਾਗਾਂ ਅਤੇ ਸਬਜੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਏ.ਡੀ.ਓ. ਮੋਗਾ-1 ਡਾ. ਰਾਜਵਿੰਦਰ ਸਿੰਘ, ਨੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿਸਾਨਾਂ ਨੂੰ ਕੀਟਨਾਸ਼ਕਾਂ ਅਤੇ ਉਲੀਨਾਸ਼ਕ ਦਵਾਈਆਂ ਦੀ ਸੁਚੱਜੀ ਵਰਤੋ ਬਾਰੇ ਗੁਜਾਰਿਸ਼ ਕੀਤੀ। ਕੈਪ ਵਿੱਚ ਵੈਟਨਰੀ ਅਫ਼ਸਰ ਡਾ. ਸੰਦੀਪ ਸਿੰਘ ਭੁੱਲਰ, ਨੇ ਪਸ਼ੂਆਂ ਵਿੱਚ ਬਾਂਝਪਨ ਦੀ ਸਮੱਸਿਆ ਦੇ ਕਾਰਣਾਂ ਅਤੇ ਪਸ਼ੂਆਂ ਦੀਆਂ ਹੋਰ ਬਿਮਾਰੀਆਂ ਬਾਰੇ ਚਾਨਣਾ ਪਾਇਆ। ਏ.ਡੀ.ਓ. ਡਾ. ਸਵਰਨਜੀਤ ਸਿੰਘ, ਨੇ ਝੋਨੇ ਦੀ ਫਸਲ ਵਿੱਚ ਪਾਣੀ ਪ੍ਰਬੰਧ, ਅਤੇ ਝੋਨੇ ਦੀ ਕਾਸ਼ਤ ਦੀ ਥਾਂ ਤੇ ਹੋਰ ਫਸਲਾਂ ਜਿਵੇ ਕਿ ਬਾਸਮਤੀ ਅਤੇ ਮੱਕੀ ਬੀਜ ਕੇ ਫਸਲੀ ਵਿਭਿੰਨਤਾ ਅਪਣਾਉਣ ਲਈ ਕਿਹਾ। ਏ.ਐਸ.ਆਈ. ਅਸ਼ਵਨੀ ਕੁਮਾਰ, ਨੇ ਰੋਜਾਨਾ ਜੀਵਨ ਅਤੇ ਕਿਸਾਨਾਂ ਵਿੱਚ ਪਾਣੀ ਦੀ ਬੱਚਤ ਕਰਨ ਸਬੰਧੀ ਇੱਕ ਕਵਿਤਾ ਦੇ ਮਾਧਿਅਮ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਸੁਖਰਾਜ ਕੌਰ ਦਿਉਲ ਨੇ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋ ਅਤੇ ਪੋਸ਼ਣ ਅਭਿਆਣ ਬਾਰੇ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਡੀ.ਪੀ.ਡੀ. ਡਾ. ਰਾਜਸਰੂਪ ਸਿੰਘ ਗਿੱਲ, ਨੇ ਵਿਭਾਗ ਵੱਲੋ ਚਲਾਈਆ ਜਾਂ ਰਹੀਆ ਆਤਮਾ ਸਕੀਮਾਂ ਅਤੇ ਸਹਾਇਕ ਧੰਦੇ ਜਿਵੇ ਕਿ ਮੱਖੀ ਪਾਲਣ ਅਤੇ ਖੁੰਭਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਸਾਂਝੀ ਕੀਤੀ। ਬਲਾਕ ਖੇਤੀਬਾੜੀ ਅਫ਼ਸਰ ਡਾ. ਕੁਲਦੀਪ ਸਿੰਘ ਨੇ ਕਂੈਪ ਨੂੰ ਸੰਬੋਧਨ ਕਰਦੇ ਹੋਏ ਆਏ ਹੋਏ ਕਿਸਾਨਾ ਦਾ ਧੰਨਵਾਦ ਕੀਤਾ। ਮਹਿਲਾ ਕਾਂਗਰਸ ਪ੍ਰਧਾਨ ਬੀਬੀ ਪ੍ਰਮਜੀਤ ਕੌਰ ਕਪੂਰੇ ਨੇ ਕਿਸਾਨਾਂ ਨੁੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਅਜਿਹੇ ਕਿਸਾਨ ਸਿਖਲਾਈ ਕੈਪਾਂ ਵਿੱਚ ਵੱਧ ਤੋ ਵੱਧ ਭਾਗ ਲਿਆ ਜਾਵੇ ਅਤੇ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਭਰਪੂਰ ਲਾਭ ਉਠਾਇਆ ਜਾਵੇ ਅਤੇ ਨਾਲ ਹੀ ਖੇਤੀਬਾੜੀ ਮਹਿਕਮੇ ਦੀ ਅਜਿਹੇ ਕੈਪ ਲਗਾਉਣ ਲਈ ਸ਼ਲਾਘਾ ਵੀ ਕੀਤੀ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਸਬ ਇੰਸਪੈਕਟਰ ਮਨਦੀਪ ਕੌਰ, ਵੀਰਪਾਲ ਕੌਰ, ਦਿਵਿਯਾ, ਬਲਜਿੰਦਰ ਸਿੰਘ ਅਤੇ ਏ.ਟੀ.ਐਮ. ਸਤਬੀਰ ਸਿੰਘ, ਨਵਜੋਤ ਸਿੰਘ, ਮਨਜੋਤ ਸਿੰਘ, ਰਿੰਪਲਜੀਤ ਸਿੰਘ, ਭੁਪਿੰਦਰ ਸ਼ਰਮਾਂ ਤੋ ਇਲਾਵਾ ਕਿਸਾਨ ਇੰਦਰਪਾਲ ਸਿੰਘ, ਅਮਰਜੀਤ ਸਿੰਘ ਕਪੂਰੇ, ਚਮਕੌਰ ਸਿੰਘ, ਇਕਬਾਲ ਸਿੰਘ ਕੋਕਰੀ, ਕਰਨੈਲ ਸਿੰਘ ਦੌਧਰ, ਜਂਸਪਾਲ ਸਿੰਘ ਪੁਰਾਣੇਵਾਲਾ, ਰਣਜੀਤ ਸਿੰਘ ਕੋਕਰੀ ਹੇਰਾਂ, ਅਵਤਾਰ ਸਿੰਘ ਕਿੰਗਰਾ, ਮਨਜੋਤ ਸਿੰਘ ਅਜੀਤਵਾਲ, ਲਖਵੀਰ ਸਿੰਘ ਦੌਧਰ, ਜਗਸੀਰ ਸਿੰਘ ਮਹਿਣਾ, ਆਦਿ ਸ਼ਾਮਿਲ ਸਨ। ਇਸ ਮੌਕੇ ਸਟੇਂਜ ਦੀ ਕਾਰਵਾਈ ਡਾ. ਜਤਿੰਦਰ ਸਿੰਘ ਨੇ ਬਾਖੂਬੀ ਨਿਭਾਈ।