ਸ਼੍ਰੀ ਸੁਨੀਲ ਜਾਖੜ ਦੇ ਮੁੜ ਕਾਂਗਰਸ ਪ੍ਰਧਾਨ ਬਣਨ ’ਤੇ ਕਾਂਗਰਸੀ ਖੇਮਿਆਂ ‘ਚ ਖੁਸ਼ੀ ਦੀ ਲਹਿਰ : ਚੇਅਰਮੈਨ ਵਿਨੋਦ ਬਾਂਸਲ

ਮੋਗਾ ,14 ਸਤੰਬਰ (ਜਸ਼ਨ): ‘‘ਸ਼੍ਰੀ ਸੁਨੀਲ ਜਾਖੜ ਦੇ ਮੁੜ ਕਾਂਗਰਸ ਪ੍ਰਧਾਨ ਬਣਨ ’ਤੇ ਕਾਂਗਰਸੀ ਖੇਮਿਆਂ ‘ਚ ਖੁਸ਼ੀ ਦੀ ਲਹਿਰ ਹੈ ਅਤੇ ਜਾਖੜ ਦੀ ਅਗਵਾਈ ਵਿਚ ਕਾਂਗਰਸ ਜਥੇਬੰਦਕ ਤੌਰ ’ਤੇ ਹੋਰ ਮਜਬੂਤ ਹੋਵੇਗੀ। ’’

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਸਿਟੀ ਕਾਂਗਰਸ ਪ੍ਰਧਾਨ ਵਿਨੋਦ ਬਾਂਸਲ ਨੇ  ‘ਸਾਡਾ ਮੋਗਾ ਡੌਟ ਕੌਮ’ਨਿਊਜ਼ ਪੋਰਟਲ ਨਾਲ ਗੱਲਬਾਤ  ਕਰਦਿਆਂ  ਕੀਤਾ। ਵਿਨੋਦ ਬਾਂਸਲ ਨੇ ਆਖਿਆ ਕਿ ਸ਼੍ਰੀ ਸੁਨੀਲ ਜਾਖੜ ਨੇ ਪਿਛਲੇ ਦਿਨੀਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਅੱਜ ਕਾਂਗਰਸ ਪ੍ਰਧਾਨ ਮੈਡਮ ਸੋਨੀਆਂ ਗਾਂਧੀ ਦੇ ਸ਼ਲਾਘਾਯੋਗ ਫੈਸਲੇ ਨਾਲ ਸ਼੍ਰੀ ਜਾਖੜ ਦਾ ਅਸਤੀਫ਼ਾ ਨਾ ਮਨਜ਼ੂਰ ਕੀਤਾ ਗਿਆ  ਹੈ । ਉਹਨਾਂ ਪੰਜਾਬ ਕਾਂਗਰਸ ਇੰਚਾਰਜ ਮੈਡਮ ਆਸ਼ਾ ਕੁਮਾਰੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਪੰਜਾਬ ਕਾਂਗਰਸ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਦੀਆਂ ਕਾਂਗਰਸ ਪ੍ਰਤੀ ਸੇਵਾਵਾਂ ਨੂੰ ਤਸਲੀਮ ਕਰਦਿਆਂ ਮੁੜ ਤੋਂ ਪਹਿਲਾਂ ਵਾਂਗ ਬਤੌਰ ਪ੍ਰਧਾਨ ਪੰਜਾਬ ਕਾਂਗਰਸ ਦੀ ਜਥੇਬੰਦਕ ਅਗਵਾਈ ਕਰਨ ਲਈ ਪੱਤਰ ਜਾਰੀ ਕੀਤਾ ਹੈ। 

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘ ’ ਇੰਸਟਾਲ ਕਰੋ ਜੀ