ਡਿਪਟੀ ਮੈਡੀਕਲ ਅਫ਼ਸਰ ਮੋਗਾ ਨੇ ਪੋਸ਼ਣ ਅਭਿਆਨ ਸਬੰਧੀ ਰੂਰਲ ਮੈਡੀਕਲ ਅਫਸਰਾਂ ਨਾਲ ਕੀਤੀ ਮੀਟਿੰਗ

ਮੋਗਾ 12 ਸਤੰਬਰ: ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਮੋਗਾ ਵਿਖੇ ਡਿਪਟੀ ਮੈਡੀਕਲ ਕਮਿਸ਼ਨਰ ਦੇ ਦਫ਼ਤਰ ਵਿੱਚ ਜ਼ਿਲ•ਾ ਪ੍ਰੀਸ਼ਦ ਅਧੀਨ ਆਉਦੇ ਰੂਰਲ ਮੈਡੀਕਲ ਅਫਸਰਾਂ ਨਾਲ ਪੋਸ਼ਣ ਅਭਿਆਨ ਸਬੰਧੀ ਮੀਟਿੰਗ ਕੀਤੀ ਗਈ।
  ਇਸ ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰਵਿੰਦਰ ਗਿੱਲ ਨੇ ਰੂਰਲ ਮੈਡੀਕਲ ਅਫ਼ਸਰਾਂ  ਨੂੰ ਪੋਸ਼ਣ ਮਾਹ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਮੀਟਿੰਗ ਵਿੱਚ ਗਰਭਵਤੀ ਮਾਵਾਂ, ਨਵਜੰਮੇ ਬੱਚੇ, ਮਾਂ ਦੇ ਦੁੱਧ, ਕਿਸ਼ੋਰੀਆਂ ਦੀ ਤੰਦਰੁਸਤੀ ਬਾਰੇ ਚਰਚਾ ਕੀਤੀ ਗਈ ਅਤੇ ਅਨੀਮੀਅ (ਖੂਨ ਦੀ ਕਮੀ) ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਕਿ ਕਿਉ ਗਰਭਵਤੀ ਮਾਤਾ ਦੇ ਖੂਨ ਦੇ ਵਿੱਚ ਹੀਮੋਗਲੋਬਿਨ ਦੀ ਸਹੀ ਮਾਤਰਾ ਦੀ ਜਰੂਰਤ ਹੁੰਦੀ ਹੈ। ਉਨ•ਾਂ ਦੱਸਿਆ ਕਿ ਇਕ ਸਿਹਤਮੰਦ ਮਾਂ ਹੀ ਆਪਣੇ ਗਰਭ ਵਿੱਚ ਪਲ ਰਹੇ ਬੱਚੇ ਤੱਕ ਸਿਹਤਮੰਦ ਖੁਰਾਕ ਪਹੁੰਚਾ ਸਕਦੀ ਹੈ, ਜੇ ਮਾਤਾ ਆਪ ਹੀ ਤੰਦਰੁਸਤ ਨਹੀ ਹੈ ਤਾਂ ਗਰਭ ਵਿੱਚ ਬੱਚਾ ਕਿਸ ਤਰ•ਾਂ ਸਿਹਤਮੰਦ ਹੋ ਸਕਦਾ ਹੈ ਕਿਉਕਿ ਬੱਚੇ ਨੂੰ ਖੁਰਾਕ ਤਾਂ ਮਾਂ ਦੇ ਖੂਨ ਰਾਹੀ ਹੀ ਪਹੁੰਚਦੀ ਹੈ। ਉਨ•ਾਂ ਦੱਸਿਆ ਨਵਜੰਮੇ ਬੱਚੇ ਦੀ ਚੰਗੀ ਸਿਹਤ ਲਈ ਪਹਿਲੇ 6 ਮਹੀਨੇ ਕੇਵਲ ਮਾਂ ਦਾ ਦੁੱਧ ਹੀ ਜਰੂਰੀ ਹੁੰਦਾ ਹੈ। ਡਾ. ਗਿੱਲ ਨੇ ਰੂਰਲ ਮੈਡੀਕਲ ਅਫ਼ਸਰਾਂ ਨੂੰ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਵੀ ਵਿਸਥਾਰ ਵਿੱਚ ਦੱਸਿਆ ਅਤੇ ਲੋਕਾਂ ਨੂੰ ਵੱਧ ਤੋ ਵੱਧ ਇਸ ਸਕੀਮ ਅਧੀਨ ਮਿਲਦੀਆਂ ਸੇਵਾਵਾਂ ਦਾ ਫਾਇਦਾ ਉਠਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਰੂਰਲ ਮੈਡੀਕਲ ਅਫ਼ਸਰਾਂ ਵੱਲੋ ਪੋਸ਼ਣ ਸਬੰਧੀ ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਯੋਗਦਾਨ ਪਾਉਣ ਦਾ ਭਰੋਸਾ ਵੀ ਦਿਵਾਇਆ ਗਿਆ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ